Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਦਮ ਭੂਸ਼ਣ ਐਵਾਰਡੀ ਤੇ ਅਜੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਿਸ਼ਾਨਾ ਬਣਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਕਾਰਵਾਈ ‘ਤੇ ਅਕਾਲੀ ਦਲ ਨੇ ਕਿਹਾ ਕਿ ਡਾ. ਹਮਦਰਦ ਨੂੰ ਸੂਬਾ ਵਿਜੀਲੈਂਸ ਬਿਊਰੋ ਵੱਲੋਂ ਤਲਬ ਕੀਤੇ ਜਾਣ ਨੂੰ ਸੱਤਾ ਦੇ ਨਸ਼ੇ ਵਿਚ ਹੰਕਾਰੇ ਮੁੱਖ ਮੰਤਰੀ ਵੱਲੋਂ ਬਦਲਾਖੋਰੀ ਦੀ ਕਾਰਵਾਈ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਡਾ. ਹਮਦਰਦ ਵੱਲੋਂ ਪ੍ਰੈਸ ਦੀ ਆਜ਼ਾਦੀ ਲਈ ਲਏ ਸਿਧਾਂਤਕ ਸਟੈਂਡ ਲਈ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜੀਤ ਦੇ ਐਮਡੀ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਮੀਡੀਆ ਦੀ ਆਵਾਜ਼ ਦੀ ਰਾਖੀ ਲਈ ਜੋ ਵੀ ਕਰਨਾ ਪਿਆ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਦਬਾਅ ਬਣਾਉਣ ਦੀ ਇਸ ਘਟ.ਆ ਕਾਰਵਾਈ ਨਾਲ ਪੰਜਾਬ ਦੀ ਅੰਤਰ ਆਤਮਾ ਤੇ ਪੰਜਾਬ ਦੀ ਆਵਾਜ਼ ਅਜੀਤ ਅਖਬਾਰ ਦੀ ਆਵਾਜ਼ ਕੁਚਲੀ ਨਹੀਂ ਜਾ ਸਕਦੀ।
ਉਨ੍ਹਾਂ ਨੇ ਡਾ. ਹਮਦਰਦ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੱਚੀ ਆਵਾਜ਼ ਕਰਾਰ ਦਿੱਤਾ ਅਤੇ ਕਿਹਾ ਕਿ ਪੱਤਰਕਾਰੀ ਅਤੇ ਸਮਾਜਿਕ ਜੀਵਨ ਵਿਚ ਉਹਨਾਂ ਦੇ ਯੋਗਦਾਨ ਦੀ ਕੋਈ ਬਰਾਬਰੀ ਨਹੀਂ ਹੈ। ਬਾਦਲ ਨੇ ਕਿਹਾ ਕਿ ਅਜੀਤ ਅਖਬਾਰ ਸਮੂਹ ਅਤੇ ਡਾ. ਹਮਦਰਦ ਨੂੰ ਡਰਾਉਣ ਦੀ ਇਸ ਕਾਰਵਾਈ ਨਾਲ ਸਾਰੀ ਦੁਨੀਆਂ ਵਿਚ ਪੰਜਾਬੀ ਹੈਰਾਨ ਹਨ।
It’s shameful – this brazen act of a power drunk @BhagwantMann and his AAP govt against the voice of Panth and Punjab – Ajit, and against Padma Bhushan S Barjinder S Hamdard. This is clearly a revenge against Hamdard sahab for his principled stand on Freedom of the Press. 1/2 pic.twitter.com/Jncc2dZAso
— Sukhbir Singh Badal (@officeofssbadal) May 26, 2023
ਬਾਦਲ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਤ ਅਖਬਬਾਰ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਸਨ। ਫਿਰ ਇਸਨੇ ਅਜੀਤ ਵਿਚ ਕੰਮ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਹੁਣ ਇਸਦੇ ਮੈਨੇਜਿੰਗ ਡਾਇਰੈਕਟਰ ਨੂੰ ਡਰਾਉਣ ’ਤੇ ਲੱਗ ਗਈ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਸਿਆਸਦ ਦਾ ਸਿਖ਼ਰ ਹੈ ਤੇ ਇਹ ਲੋਕਤੰਤਰ ਵਿਚ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਜਦੋਂ ਤੋਂ ਸੂਬੇ ਵਿਚ ਸੱਤਾ ਸੰਭਾਲੀ ਹੈ, ਇਹ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਕੁਚਲਦ ’ਤੇ ਲੱਗੀ ਹੈ। ਸਰਕਾਰ ਨੇ ਪੱਤਰਕਾਰਾਂ ’ਤੇ ਕੇਸ ਦਰਜ ਕੀਤੇ ਤੇ ਕਈ ਵੈਬ ਚੈਨਲ ਬੰਦ ਕੀਤੇ ਅਤੇ ਕਈ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਜੋ ਇਸਦੇ ਪ੍ਰਾਪੇਗੰਡੇ ਮੁਤਾਬਕ ਨਹੀਂ ਚੱਲੀਆਂ। ਇਸਨੇ ਕਲਾਕਾਰਾਂ, ਅਕਾਦਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰੈਸ ਦੀ ਆਜ਼ਾਦੀ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਵਾਸਤੇ ਜੋ ਵੀ ਕਰਨਾ ਪਿਆ ਕਰੇਗਾ ਤੇ ਉਨ੍ਹਾਂ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਤਰੀਕੇ ਨਾਗਰਿਕ ਅਧਿਕਾਰ ਕੁਚਲਣ ਦੇ ਯਤਨ ਨਾ ਕਰੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h