Arijit Singh’s Chandigarh concert: ਬਾਲੀਵੁੱਡ ਦੇ ਫੇਮਸ ਸਿੰਗਰ ਅਰਿਜੀਤ ਸਿੰਘ ਆਪਣੀ ਸ਼ਾਨਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਉਸਦੇ ਗੀਤ ਰਿਲੀਜ਼ ਹੁੰਦੇ ਹੀ ਫੈਨਸ ਦੀ ਪਲੇਲਿਸਟ ਵਿੱਚ ਸ਼ਾਮਲ ਹੋ ਜਾਂਦੇ ਹਨ। ਗਾਇਕੀ ਤੋਂ ਇਲਾਵਾ ਅਰਿਜੀਤ ਆਪਣੇ ਚਾਹੁਣ ਵਾਲਿਆਂ ਨੂੰ ਲਾਈਵ ਕੰਸਰਟ ਦਾ ਤੋਹਫਾ ਵੀ ਦਿੰਦੇ ਹਨ।
ਸਿੰਗਰ ਕਈ ਵਾਰ ਆਪਣੇ ਲਾਈਵ ਕੰਸਰਟ ਲਈ ਵੀ ਮੁਸੀਬਤ ਵਿੱਚ ਫਸ ਜਾਂਦੇ ਹਨ। ਹਾਲ ਹੀ ਵਿੱਚ ਅਰਿਜੀਤ ਦੇ ਕੰਸਰਟ ਨੂੰ ਲੈ ਕੇ ਇੱਕ ਵੱਡੀ ਮੁਸੀਬਤ ਸਾਹਮਣੇ ਆਈ ਹੈ। ਅਰਿਜੀਤ ਆਪਣੇ ਗੀਤਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਅਸਲ ਜ਼ਿੰਦਗੀ ਤੱਕ ਲੋਕ ਉਸ ਨੂੰ ਤੇ ਉਸ ਦੇ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦੀ ਵੱਡੀ ਫੈਨ ਫੋਲੋਇੰਗ ਹੈ।
ਹਾਲ ਹੀ ਵਿੱਚ, ਅਰਿਜੀਤ ਦਾ ਚੰਡੀਗੜ੍ਹ ਵਿੱਚ ਇੱਕ ਸੰਗੀਤ ਸਮਾਰੋਹ ਹੋਣਾ ਸੀ, ਪਰ ਫੈਨਸ ਨੂੰ ਝਟਕਾ ਲੱਗਿਆ ਹੈ ਕਿਉਂਕਿ ਉਸ ਦਾ ਮਿਊਜ਼ਿਕ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ। ਸਿੰਗਰ ਵੱਲੋਂ ਸਮਾਗਮ ਮੁਲਤਵੀ ਕਰਨ ਤੋਂ ਬਾਅਦ ਈਵੈਂਟ ਮੈਨੇਜਮੈਂਟ ਨੇ ਐਲਾਨ ਕੀਤਾ ਕਿ ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਇਸ ਕੰਸਰਟ ਦੀ ਤਰੀਕ ਖਰਾਬ ਮੌਸਮ ਕਾਰਨ ਟਾਲ ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਸਮਾਰੋਹ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਸਮਾਗਮ ਨੂੰ ਲੈ ਕੇ ਕੁਝ ਫਰਜ਼ੀ ਪ੍ਰਚਾਰ ਵੀ ਕੀਤੇ ਜਾ ਰਹੇ ਹਨ, ਜਿਸ ਲਈ ਐੱਫਆਈਆਰ ਦਰਜ ਹੋਈ ਹੈ।
ਕੰਸਰਟ ਪੋਸਟਪੋਨ ਹੋਣ ਦਾ ਕਾਰਨ
ਚੰਡੀਗੜ੍ਹ ਵਿੱਚ ਖ਼ਰਾਬ ਮੌਸਮ ਕਾਰਨ ਇਵੈਂਟ ਪੋਸਟਪੋਨ ਕੀਤਾ ਗਿਆ ਹੈ। ਅਰਿਜੀਤ ਦਾ ਮਿਊਜ਼ਿਕ ਕੰਸਰਟ 27 ਮਈ ਨੂੰ ਹੋਣਾ ਸੀ ਤੇ ਇਸ ਮਗਰੋਂ ਹੁਣ ਫੈਨਸ ਨੂੰ ਭਰੋਸਾ ਦਿੱਤਾ ਕਿ ਇਹ ਸਮਾਗਮ ਜਲਦੀ ਹੀ ਦੁਬਾਰਾ ਆਯੋਜਿਤ ਕੀਤਾ ਜਾਵੇਗਾ। ਇਸ ਬਾਰੇ ‘ਚ ‘ਗ੍ਰੀਨ ਹਾਊਸ ਇੰਡੀਆ’ ਨਾਂ ਦਾ ਇਕ ਇੰਸਟਾਗ੍ਰਾਮ ਅਕਾਊਂਟ ਫਰਜ਼ੀ ਪੋਸਟਰਾਂ ਰਾਹੀਂ ਖੁਦ ਨੂੰ ਕੰਸਰਟ ਦਾ ਨਿਰਮਾਤਾ ਹੋਣ ਦਾ ਦਾਅਵਾ ਕਰ ਰਿਹਾ ਹੈ ਤੇ ਆਪਣੇ ਰੈਸਟੋਰੈਂਟ ਨੂੰ ਪ੍ਰਮੋਟ ਕਰਨ ਲਈ ਮੁਫਤ ਟਿਕਟਾਂ ਦੀ ਪੇਸ਼ਕਸ਼ ਕਰ ਰਿਹਾ ਹੈ।
ਇਸ ਸ਼ਿਕਾਇਤ ਨੂੰ ਲੈ ਕੇ ਪੁਲਿਸ ਵੀ ਐਕਟਿਵ ਨਜ਼ਰ ਆਈ ਤੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੈਕਟਰ 17 ਦੇ ਸਾਈਬਰ ਕ੍ਰਾਈਮ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 419, 420 (ਧੋਖਾਧੜੀ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h