Punjab Anti Corruption Helpline: ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਵੈੱਬ ਪੋਰਟਲ ‘ਤੇ 23 ਮਾਰਚ 2022 ਤੋਂ 9 ਮਈ 2022 ਤੱਕ, ਯਾਨੀ 46 ਦਿਨਾਂ ਵਿੱਚ ਕੁੱਲ 2,30,466 ਸ਼ਿਕਾਇਤਾਂ ਮਿਲੀਆਂ। ਪਰ ਇਨ੍ਹਾਂ ਚੋਂ 1,91,426 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਨਾਲ ਸਬੰਧਤ ਨਾ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ।
ਦੱਸ ਦਈਏ ਕਿ ਬਾਕੀ 39040 ਸ਼ਿਕਾਇਤਾਂ ਭ੍ਰਿਸ਼ਟਾਚਾਰ ਨਾਲ ਸਬੰਧਿਤ ਪਾਈਆਂ ਗਈਆਂ। ਪਰ ਇਨ੍ਹਾਂ ਚੋਂ 1206 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਾਰਨ ਸਬੰਧਿਤ ਵਿਭਾਗਾਂ ਨੂੰ ਵੀ ਭੇਜੀਆਂ ਗਈਆਂ। 37,751 ਸ਼ਿਕਾਇਤਾਂ ਅਪ੍ਰਸੰਗਿਕ/ਜੰਕ ਪਾਈਆਂ ਗਈਆਂ। ਸਿਰਫ਼ 83 ਸ਼ਿਕਾਇਤਾਂ ਹੀ ਵਿਜੀਲੈਂਸ ਬਿਊਰੋ ਨਾਲ ਸਬੰਧਿਤ ਪਾਈਆਂ ਜਿਨ੍ਹਾਂ ਵਿੱਚ ਆਡੀਓ-ਵੀਡੀਓ ਕਲਿੱਪ ਵੀ ਸ਼ਾਮਲ ਸੀ। ਉਨ੍ਹਾਂ ਦੀ ਜਾਂਚ ਤੋਂ ਬਾਅਦ ਸਿਰਫ 20 ਸ਼ਿਕਾਇਤਾਂ ‘ਤੇ ਹੀ ਕੇਸ ਦਰਜ ਕੀਤੇ ਗਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਵੈੱਬ ਪੋਰਟਲ ‘ਤੇ ਲੱਖਾਂ ਸ਼ਿਕਾਇਤਾਂ ਮਿਲ ਰਹੀਆਂ ਹਨ, ਪਰ ਜ਼ਿਆਦਾਤਰ ਮਾਮਲੇ ਰਿਸ਼ਵਤਖੋਰੀ ਜਾਂ ਵਿਜੀਲੈਂਸ ਦੀ ਕਾਰਵਾਈ ਨਾਲ ਸਬੰਧਿਤ ਨਾ ਹੋਣ ਕਰਕੇ ਖਾਰਜ ਕੀਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸਥਾਪਤ ਕਰਨ ਅਤੇ ਚਲਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਡੇਢ ਮਹੀਨੇ ‘ਚ 26 ਦੋਸ਼ੀ ਗ੍ਰਿਫਤਾਰ
ਆਰਟੀਆਈ ਕਾਰਕੁਨ ਮਾਨਿਕ ਗੋਇਲ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਕ 23 ਮਾਰਚ, 2022 ਤੋਂ 9 ਮਈ, 2022 ਤੱਕ ਭ੍ਰਿਸ਼ਟਾਚਾਰ ਵਿਰੋਧੀ ਵੈੱਬ ਪੋਰਟਲ ‘ਤੇ ਪ੍ਰਾਪਤ ਹੋਈਆਂ 2,30,466 ਸ਼ਿਕਾਇਤਾਂ ਚੋਂ 20 ਕੇਸ ਦਰਜ ਕੀਤੇ ਗਏ ਸੀ। ਇਨ੍ਹਾਂ ਮਾਮਲਿਆਂ ਵਿੱਚ ਕੁੱਲ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
46 ਦਿਨਾਂ ਲਈ 13.56 ਲੱਖ ਰੁਪਏ ਖਰਚੇ
ਦਫ਼ਤਰੀ ਰਿਕਾਰਡ ਮੁਤਾਬਕ 23 ਮਾਰਚ 2022 ਤੋਂ 9 ਮਈ 2022 ਤੱਕ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸਥਾਪਨਾ ਅਤੇ ਸੰਚਾਲਨ ‘ਤੇ ਕੁੱਲ 13 ਲੱਖ 56 ਹਜ਼ਾਰ 451.56 ਰੁਪਏ ਖਰਚ ਕੀਤੇ ਗਏ ਹਨ। ਉਸ ਸਮੇਂ ਤੋਂ ਇਹ ਖਰਚਾ ਬੇਰੋਕ ਜਾਰੀ ਹੈ। ਸੀਐਮ ਭਗਵੰਤ ਮਾਨ ਨੇ ਹਾਲ ਹੀ ਵਿੱਚ ਲੋਕਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਰਿਸ਼ਵਤ, ਸਰਕਾਰੀ ਫੀਸਾਂ ਤੋਂ ਵੱਧ ਰਕਮ ਦੀ ਮੰਗ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h