ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਅੱਜ ਕੈਬਿਨੇਟ ਬੈਠਕ ਹੋਈ।ਬੈਠਕ ਤੋਂ ਬਾਅਦ ਪ੍ਰੈਸ ਕਾਨਫ੍ਰੰਸ ਕਰ ਕੇ ਸੀਐਮ ਚੰਨੀ ਨੇ ਦੱਸਿਆ ਕਿ ਮੀਟਿੰਗ ‘ਚ ਕੁਝ ਮਹੱਤਵਪੂਰਨ ਫੈਸਲੇ ਲਈ ਗਏ।ਦਰਅਸਲ, ਸ਼ਹਿਰ ‘ਚ ਬਕਾਇਆ ਪਾਣੀ ਦੇ 700 ਕਰੋੜ ਰੁਪਏ ਬਿੱਲ ਮਾਫ ਕੀਤੇ ਜਾਣਗੇ।ਪੰਜਾਬ ‘ਚ ਪਾਣੀ ਦਾ ਬਿੱਲ ਵੀ ਫਿਕਸ ਕਰ ਦਿੱਤਾ ਗਿਆ ਹੈ।
125 ਗਜ਼ ਤੋਂ ਉਪਰ ਦੇ ਪਲਾਟ ‘ਤੇ ਸਿਰਫ 50 ਰੁਪਏ ਪਾਣੀ ਦਾ ਬਿਲ ਫਿਕਸ ਕੀਤਾ ਗਿਆ ਹੈ।ਸ਼ਹਿਰ ਦੇ ਵਾਟਰ ਵਰਕਸ ਦਾ ਬਿਲ ਹੁਣ ਕਮੇਟੀ ਭਰੇਗੀ ਅਤੇ ਸਾਰੇ ਵਰਗ ਦੇ ਲੋਕਾਂ ਨੂੰ ਇਸਦਾ ਲਾਭ ਮਿਲੇਗਾ।ਇਸਦੇ ਨਾਲ ਹੀ ਫੈਸਲਾ ਲਿਆ ਗਿਆ ਕਿ ਡੀ ਕਲਾਸ ਦੇ ਲਈ ਭਰਤੀ ਵੀ ਹੁਣ ਰੈਗੂਲਰ ਹੋਵੇਗੀ।ਦੱਸਣਯੋਗ ਹੈ ਕਿ ਇਸ ਦੌਰਾਨ ਉਨਾਂ੍ਹ ਦੇ ਨਾਲ ਉਪ-ਮੁੱਖ ਮੰਤਰੀ ਓਪੀ ਸੋਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਰਹੇ।