ਅੱਜ ਕੈਬਿਨੇਟ ਮੀਟਿੰਗ ਤੋਂ ਬਾਅਦ ਸੀਐਮ ਚੰਨੀ ਨੇ ਕਈ ਵੱਡੇ ਐਲਾਨ ਕੀਤੇ।ਜਿਨ੍ਹਾਂ ‘ਚ ਪਾਣੀ ਤੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਤੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਹੁਣ ਕਲਾਸ ਡੀ ਦੇ ਕਰਮਚਾਰੀ ਵੀ ਰੈਗੂਲਰ ਭਰਤੀ ਹੋਣਗੇ।ਪਿਛਲੀ ਸਰਕਾਰ ਨੇ ਇਹ ਭਰਤੀ ਆਊਟਸੋਰਸ ਰਾਹੀਂ ਕਰ ਦਿੱਤੀ ਸੀ।
ਕੈਬਨਿਟ ਮੀਟਿੰਗ ਰਾਹੀਂ ਫੈਸਲਾ ਲਿਆ ਗਿਆ ਹੈ।ਸਰਕਾਰ ਨੇ ਐਲਾਨ ਕੀਤਾ ਕਿ ਭਰਤੀ ਹੁਣ ਹੀ ਸ਼ੁਰੂ ਕੀਤੀ ਜਾਵੇਗੀ।ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਸਰਕਾਰ ਪੋਲਸੀ ਲੈ ਆਵੇਗੀ।ਸਿੱਧੂ ਦੀ ਚਿੱਠੀ ਬਾਰੇ ਬੋਲਦਿਆਂ ਕਿਹਾ ਕਿ ਜੋ ਵੀ ਏਜੰਡਾ ਹੈ ਉਹ ਲਾਗੂ ਹੋਵੇਗਾ।ਨਵਜੋਤ ਸਿੱਧੂ ਨੂੰ ਕਿਹਾ ਕਿ ਜੋ ਕੋਈ ਗੱਲ ਹੈ ਤਾਂ ਉਹ ਸਿੱਧੂ ਨੂੰ ਨਾਲ ਬੈਠ ਲੈਣਗੇ ਸਾਰੇ ਮੁੱਦੇ ਹੱਲ ਕੀਤੇ ਜਾਣਗੇ।