ਕਿਸਾਨਾਂ ਨੇ ਅੱਜ 6 ਘੰਟਿਆਂ ਤੱਕ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਹੈ।ਰੇਲ ਰੋਕੋ ਅੰਦੋਲਨ ਤਹਿਤ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ‘ਚ ਥਾਂ-ਥਾਂ ਟ੍ਰੇਨਾਂ ਰੋਕੀਆਂ ਜਾ ਰਹੀਆਂ ਹਨ।ਪੰਜਾਬ, ਹਰਿਆਣਾ ਅਤੇ ਯੂ.ਪੀ. ‘ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅਸਰ ਜਿਆਦਾ ਹੈ।
ਕਿਸਾਨ ਰੇਲ ਪਟੜੀਆਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, ”ਅੱਜ 6 ਘੰਟੇ ਦਾ ਰੇਲ ਰੋਕੋ ਅੰਦੋਲਨ ਦਾ ਸੱਦਾ ਕੀਤਾ ਹੈ।ਇਹ ਅੰਦੋਲਨ ਇਸ ਲਈ ਕੀਤਾ ਰਿਹਾ ਹੈ ਕਿਉਂਕਿ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਅਜੇ ਤੱਕ ਹਟਾਇਆ ਨਹੀਂ ਗਿਆ ਹੈ।
ਜਦੋਂ ਤੱਕ ਉਹ ਕੁਰਸੀ ‘ਤੇ ਬੈਠੇ ਰਹਿਣਗੇ ਉਦੋਂ ਤੱਕ ਜਾਂਚ ਈਮਾਨਦਾਰੀ ਕਿਵੇਂ ਹੋਵੇਗੀ।ਅਜੇ ਟੇਨੀ ਨੂੰ ਨਾ ਸਿਰਫ ਹਟਾਇਆ ਜਾਵੇ, ਸਗੋਂ ਗ੍ਰਿਫਤਾਰ ਵੀ ਕੀਤਾ ਜਾਵੇ।ਜੇਕਰ ਨਹੀਂ ਹਟਾਇਆ ਜਾਂਦਾ ਹੈ ਤਾਂ ਅਗਲਾ ਕਦਮ ਚੁੱਕਾਂਗੇ।ਕਦਮ ਕੀ ਹੋਵੇਗਾ, ਉਹ ਵੀ ਜਲਦੀ ਦੱਸਾਂਗੇ।