ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ।ਪ੍ਰਿਯੰਕਾ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ‘ਚ ਐਮਐਸਪੀ ਨਹੀਂ ਦੇ ਰਹੀ ਹੈ, ਜਿਸ ਤਰ੍ਹਾਂ ਨਾਲ ਕਿਸਾਨਾਂ ਨੂੰ ਨੁਕਸਾਨ ‘ਤੇ ਫਸਲਾਂ ਨੂੰ ਵੇਚਣਾ ਪੈ ਰਿਹਾ ਹੈ।
भाजपा सरकार किसानों पर एनएसए लगाएगी
किसानों को धमकाएगी
लेकिन, किसानों को एमएसपी नहीं देगी।उप्र के कई जिलों में किसान 900-1000 रू/क्विंटल का नुकसान उठाकर धान बेचने को मजबूर हैं, जोकि सरासर अन्याय है।
एमएसपी किसानों का हक है। कांग्रेस पूरी मजबूती से इस हक के लिए लड़ेगी। pic.twitter.com/u13GNgwscM
— Priyanka Gandhi Vadra (@priyankagandhi) October 19, 2021
ਪ੍ਰਿਯੰਕਾ ਗਾਂਧੀ ਨੇ ਕਿਹਾ, ‘ਬੀਜੇਪੀ ਸਰਕਾਰ ਕਿਸਾਨਾਂ ‘ਤੇ ਐਨਐਸਏ ਲਗਾਏਗੀ, ਕਿਸਾਨਾਂ ਨੂੰ ਧਮਕਾਏਗੀ, ਪਰ ਕਿਸਾਨਾਂ ਨੂੰ ਐਮਐਸਪੀ ਨਹੀਂ ਦੇਵੇਗੀ।ਯੂ.ਪੀ ਦੇ ਕਈ ਜ਼ਿਲਿ੍ਹਆਂ ‘ਚ ਕਿਸਾਨ 900-1000 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ ਝੱਲ ਕੇ ਝੋਨੇ ਦੀ ਫਸਲ ਵੇਚਣ ਨੂੰ ਮਜ਼ਬੂਰ ਹਨ।ਜੋ ਕਿ ਸਰਾਸਰ ਬੇਇਨਸਾਫੀ ਹੈ।ਐਮਐਸਪੀ ਕਿਸਾਨਾਂ ਦਾ ਹੱਕ ਹੈ।
ਕਾਂਗਰਸ ਪੂਰੀ ਮਜ਼ਬੂਤੀ ਨਾਲ ਇਸ ਹੱਕ ਲਈ ਲੜੇਗੀ।ਦਰਅਸਲ ਇੱਕ ਦਿਨ ਪਹਿਲਾਂ ਕਿਸਾਨ ਸੰਗਠਨਾਂ ਨੇ ਖੇਤੀ ਕਾਨੂੰਨਾਂ ਅਤੇ ਲਖੀਮਪੁਰ ਘਟਨਾ ਮਾਮਲੇ ‘ਚ ਗ੍ਰਹਿ ਰਾਜ ਮੰਤਰੀ ਦੀ ਗ੍ਰਿਫਤਾਰੀ ਨਾ ਹੋਣ ਦੇ ਵਿਰੁੱਧ 6 ਘੰਟਿਆਂ ਦਾ ਦੇਸ਼ਵਿਆਪੀ ‘ਰੇਲ ਰੋਕੋ’ ਅੰਦੋਲਨ ਕੀਤਾ ਸੀ।ਇਸ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਯੂ.ਪੀ ਦੀ ਰਾਜਧਾਨੀ ਲਖਨਊ ‘ਚ ਧਾਰਾ-144 ਲਾਗੂ ਕਰ ਦਿੱਤੀ ਸੀ।ਨਾਲ ਹੀ ਲਖਨਊ ਪ੍ਰਸ਼ਾਸਨ ਨੇ ਹਿਦਾਇਤ ਦਿੱਤੀ ਸੀ ਕਿ ਕਿਸਾਨ ਸੰਗਠਨਾਂ ਵਲੋਂ ਬੁਲਾਏ ਗਏ ਰੇਲ ਰੋਕੋ ਅੰਦੋਲ਼ਨ ‘ਚ ਹਿੱਸਾ ਲੈਣ ਵਾਲੇ ਲੋਕਾਂ ਦੇ ਵਿਰੁੱਧ ਪੁਲਿਸ ਕਾਰਵਾਈ ਕਰੇਗੀ।