Centre Government Wheat Procurement: ਕੇਂਦਰ ਨੇ ਇਸ ਸਾਲ ਘੱਟੋ ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਹੁਣ ਤੱਕ 262 ਲੱਖ ਟਨ ਕਣਕ ਖ਼ਰੀਦੀ ਹੈ ਅਤੇ ਕਿਸਾਨਾਂ ਨੂੰ 47 ਹਜ਼ਾਰ ਕਰੋੜ ਦੇ ਕਰੀਬ ਅਦਾਇਗੀ ਕੀਤੀ ਹੈ। ਖਾਧ ਮੰਤਰਾਲੇ ਵੱਲੋਂ ਜਾਰੀ ਕੀਤੀ ਗਏ ਬਿਆਨ ਵਿੱਚ ਕਿਹਾ ਗਿਆ ਹੈ,‘ਮੌਜੂਦਾ ਹਾੜੀ ਦੇ ਮੰਡੀਕਰਨ ਸੀਜ਼ਨ 2023-24 ਦੌਰਾਨ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਹੋਈ ਹੈ।
ਮੌਜੂਦਾ ਸੀਜ਼ਨ ਵਿੱਚ 30 ਮਈ ਤੱਕ ਕਣਕ ਦੀ ਪ੍ਰਗਤੀਸ਼ੀਲ ਖਰੀਦ 262 ਲੱਖ ਟਨ ਹੈ, ਜੋ ਪਿਛਲੇ ਸਾਲ ਦੀ ਕੁੱਲ ਖਰੀਦ 188 ਲੱਖ ਟਨ ਤੋਂ 74 ਲੱਖ ਵੱਧ ਹੈ। ਬਿਆਨ ਮੁਤਾਬਕ ਲਗਪਗ 47 ਹਜ਼ਾਰ ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਨਾਲ ਕਰੀਬ 21.27 ਲੱਖ ਕਿਸਾਨ ਕਣਕ ਦੀ ਖਰੀਦ ਤੋਂ ਲਾਹਾ ਖੱਟ ਚੁੱਕੇ ਹਨ।
ਸਭ ਤੋਂ ਵੱਧ ਯੋਗਦਾਨ ਪੰਜਾਬ, ਮੱਧ ਪ੍ਰਦੇਸ਼ ਤੇ ਹਰਿਆਣਾ ਦਾ
ਜ਼ਿਕਰਯੋਗ ਹੈ ਕਿ ਹਾੜੀ ਦਾ ਮੰਡੀਕਰਨ ਸੀਜ਼ਨ ਅਪਰੈਲ ਤੋਂ ਮਾਰਚ ਤੱਕ ਚੱਲਦਾ ਹੈ। ਹਾਲਾਂਕਿ ਕਣਕ ਦੀ ਵੱਧ ਤੋਂ ਵੱਧ ਥੋਕ ਖ਼ਰੀਦ ਅਪਰੈਲ ਤੋਂ ਜੂਨ ਦੇ ਵਿਚਾਲੇ ਕੀਤੀ ਜਾਂਦੀ ਹੈ। ਕਣਕ ਹਾੜੀ ਦੀ ਅਹਿਮ ਫ਼ਸਲ ਹੈ। ਖ਼ਰੀਦ ਵਿੱਚ ਜ਼ਿਆਦਾਤਰ ਯੋਗਦਾਨ ਪੰਜਾਬ, ਮੱਧ ਪ੍ਰਦੇਸ਼ ਤੇ ਹਰਿਆਣਾ ਪਾਉਂਦੇ ਹਨ। ਇਨ੍ਹਾਂ ਸੂਬਿਆਂ ਤੋਂ ਕ੍ਰਮਵਾਰ 121.27 ਲੱਖ ਟਨ, 70.98 ਲੱਖ ਟਨ ਅਤੇ 63.17 ਲੱਖ ਟਨ ਖ਼ਰੀਦ ਕੀਤੀ ਗਈ ਹੈ।
ਮੰਤਰਾਲਾ ਨੇ ਖਰੀਦ ਵਿੱਚ ਵਾਧੇ ਦਾ ਕਾਰਨ ਬੇਮੌਸਮੀ ਬਾਰਸ਼ਾਂ ਕਾਰਨ ਪ੍ਰਭਾਵਿਤ ਕਣਕ ਦੀ ਗੁਣਵੱਤਾ ਸਬੰਧੀ ਮਾਪਦੰਡਾਂ ਵਿੱਚ ਢਿੱਲ ਦੇਣ, ਪਿੰਡ/ਪੰਚਾਇਤ ਪੱਧਰ ‘ਤੇ ਖਰੀਦ ਕੇਂਦਰ ਖੋਲ੍ਹਣ, ਖਰੀਦ ਲਈ ਨਿਰਧਾਰਤ ਖਰੀਦ ਕੇਂਦਰਾਂ ਤੋਂ ਇਲਾਵਾ ਸਹਿਕਾਰੀ ਸਭਾਵਾਂ/ਗ੍ਰਾਮ ਪੰਚਾਇਤਾਂ/ਆੜ੍ਹਤੀਆਂ ਰਾਹੀਂ ਖਰੀਦ ਆਦਿ ਨੂੰ ਦਿੱਤਾ।
385 ਲੱਖ ਟਨ ਸਾਉਣੀ ਦੇ ਚੌਲਾਂ ਦੀ ਖਰੀਦ
ਚੌਲਾਂ ਦੀ ਖਰੀਦ ਦੇ ਸਬੰਧ ਵਿੱਚ, ਇਸ ਵਿੱਚ ਕਿਹਾ ਗਿਆ ਹੈ, “ਸਾਉਣੀ ਦੇ ਮੰਡੀਕਰਨ ਸੀਜ਼ਨ (KMS) 2022-23 ਦੌਰਾਨ, 30 ਮਈ ਤੱਕ 385 ਲੱਖ ਟਨ ਸਾਉਣੀ ਚੌਲਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 110 ਲੱਖ ਟਨ ਚੌਲਾਂ ਦੀ ਖਰੀਦ ਅਜੇ ਬਾਕੀ ਹੈ। ਇਸ ਤੋਂ ਇਲਾਵਾ ਸਾਉਣੀ ਦੇ ਮੰਡੀਕਰਨ ਸੀਜ਼ਨ 2022-23 ਦੌਰਾਨ ਹਾੜੀ ਦੀ ਫ਼ਸਲ ਵਿੱਚ 106 ਲੱਖ ਟਨ ਹਾੜੀ ਦੇ ਚੌਲਾਂ ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ।
ਮੰਤਰਾਲੇ ਨੇ ਕਿਹਾ, “ਕੇਂਦਰੀ ਪੂਲ ਵਿੱਚ ਕਣਕ ਅਤੇ ਚੌਲਾਂ ਦਾ ਸੰਯੁਕਤ ਭੰਡਾਰ 579 ਲੱਖ ਟਨ (ਕਣਕ 312 ਲੱਖ ਟਨ ਅਤੇ ਚੌਲ 267 ਲੱਖ ਟਨ) ਤੋਂ ਵੱਧ ਹੈ। ਇਸ ਸਟਾਕ ਨੇ ਦੇਸ਼ ਨੂੰ ਅਨਾਜ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਤਸੱਲੀਬਖਸ਼ ਸਥਿਤੀ ਵਿੱਚ ਰੱਖਿਆ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h