ਸੋਮਵਾਰ, ਨਵੰਬਰ 10, 2025 08:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

BSF ਦੇ ਪੰਜਾਬ ‘ਚ ਅਧਿਕਾਰ ਖੇਤਰ ‘ਚ ਵਾਧਾ ਕਰਨ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਦੇਣ ਦਖਲ – ਸੁਖਬੀਰ ਬਾਦਲ

by propunjabtv
ਅਕਤੂਬਰ 19, 2021
in ਪੰਜਾਬ, ਰਾਜਨੀਤੀ
0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੁੰ ਆਖਿਆ ਕਿ ਉਹ ਤੁਰੰਤ ਦਖਲ ਦੇ ਕੇ ਪੰਜਾਬ ਦੇ ਵੱਡੇ ਹਿੱਸੇ ’ਤੇ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦੇ ਫੈਸਲੇ ਦੇ ਨਾਲ ਨਾਲ ਤਿੰਨ ਖੇਤੀ ਕਾਨੂੰਨੀ ਰੱਦ ਕਰਵਾਉਣ।

ਇਥੇ ਸ਼ਹਿਰ ਦੇ ਦੌਰੇ ਦੌਰਾਨ ਵੱਡੇ ਰੋਡ ਸ਼ੌਅ ਵਿਚ ਭਾਗ ਲੈਣ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੰਲਬਾਤ ਕਰਦÇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨੁੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀ ਐਸ ਐਫ ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦੇ ਫੈਸਲੇ ਦੀ ਤੁਰੰਤ ਸਮੀਖਿਆ ਕਰਨ ਦੀ ਜ਼ਰੂਰਤ ਹੈ।

ਸਰਦਾਰ ਸੁਖਬੀਰ ਸਿੰਘਬਾਦਲ ਨੇ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੁੰ ਚੇਤੇ ਕਰਵਾਇਆ ਹੈ ਕਿ ਉਹ ਹਮੇਸ਼ਾ ਸੰਘਵਾਦ ਦੇ ਸਿਧਾਂਤਾਂ ਦੇ ਮੁਦੱਈ ਰਹੇ ਹਨ ਅਤੇ ਉਹਨਾਂ ਹਮੇਸ਼ਾ ਰਾਜਾਂ ਨੁੰ ਵਧੇਰੇ ਵਿੱਤੀ ਤੇ ਸਿਆਸੀ ਖੁਦਮੁਖ਼ਤਿਆਰੀ ਦੇਣ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਸ੍ਰੀ ਮੋਦੀ ਨੇ ਆਪ ਉਸ ਵੇਲੇ ਦੀ ਯੂ ਪੀ ਏ ਸਰਕਾਰ ਵੱਲੋਂ ਕੀਤੀ ਅਜਿਹੀ ਹੀ ਹਦਾਇਤ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਬੀ ਐਸ ਐਫ ਦੀ ਤਾਇਨਾਤੀ ਤੇ ਇਸਨੁੰ ਖੁੱਲ੍ਹੀਆਂ ਤਾਕਤਾਂ ਦੇਣਾ ਸੂਬੇ ਵਿਚ ਪਿਛਲੇ ਦਰਵਾਜ਼ੇ ਰਾਹੀਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਬਰਾਬਰ ਹੈ।

ਜਦੋਂ ਉਹਨਾਂ ਨੁੰ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਹੱਕ ਕੇਂਦਰ ਅੱਗੇ ਸਰੰਡਰ ਕਰਨ ਦੀ ਨਿਖੇਧੀ ਕੀਤੀ ਤੇ ਚੰਨੀ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਉਹਨਾਂ ਨੇ 5 ਅਕਤੂਬਰ ਨੁੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਆਪਣੀ ਮੀਟਿੰਗ ਦੌਰਾਨ ਇਸ ਤਜਵੀਜ਼ ਲਈ ਸਹਿਮਤੀ ਕਿਉਂ ਦਿੱਤੀ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਸਿਰਫ ਤਸਵੀਰਾਂ ਖਿੱਚਵਾਉਣ ’ਤੇ ਹੀ ਲੱਕ ਬੰਨਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੁਣ ਵੀ ਉਹਨਾਂ ਵੱਲੋਂ ਵੱਖ ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਨੀਂਹ ਪੱਥਰ ਵੀ ਇਸੇ ਤਰੀਕੇ ਧਰੇ ਧਰਾਏ ਰਹਿ ਜਾਣਗੇ ਕਿਉਂਕਿ ਅਗਲੇ ਦੋ ਮਹੀਨਿਆਂ ਵਿਚ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਉਹਨਾਂ ਨੈ ਚੰਨੀ ਨੁੰ ਇਹ ਵੀ ਕਿਹਾ ਕਿ ਉਹ ਆਪਣਾ ਕੰਮ ਦਰੁੱਸਤ ਕਰ ਕੇ ਕਿਸਾਨਾਂ ਨੂੰ ਸਮੇਂ ਸਿਰ ਡੀ ਪੀ ਏ ਖਾਦ ਮਿਲਣੀ ਯਕੀਨੀ ਬਣਾਉਣ।

ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋ ਮਹੀਨੇ ਪਹਿਲਾਂ ਹੀ ਖਾਦਾਂ ਦੀ ਖਰੀਦ ਯਕੀਨੀ ਬਣਾਉਂਦੇ ਸਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਿਰਫ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਲੱਗੇ ਰਹਿਣ ਦਾ ਪਤਾ ਹੈ ਤੇ ਇਸਨੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ। ਉਹਨਾਂ ਨੇ ਚੰਨੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਇਨਵੈਸਟ ਵਿਭਾਗ ਦਾ ਭੋਗ ਪਾ ਕੇ ਕੇ ਨਿਵੇਸ਼ ਨਕਲੀ ਨਿਵੇਸ਼ ਸੰਮੇਲਨ ਸੱਦਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਕੋਈ ਨਿਵੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਅਗਲੇ ਦੋ ਮਹੀਨਿਆਂ ਵਿਚ ਅਜਿਹਾ ਹੋਣਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਸਦੀ ਥਾਂ ’ਤੇ ਉਹ ਸੂਬੇ ਵਿਚ ਡੇਂਗੁ ਦੇ ਪਸਾਰ ਨੁੰ ਰੋਕਣ ਲਈ ਕਦਮ ਚੁੱਕਣ।

ਇਕ ਹੋਰ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਜਵਾਬ ਦੇਵੇ ਕਿ ਜੰਮੂ ਕਸ਼ਮੀਰ ਵਿਚ ਅਮਨ ਕਾਨੁੰਨ ਵਿਵਸਥਾ ਇੰਨੀ ਵਿਗੜਣ ਦੀ ਆਗਿਆ ਕਿਉਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਨੁੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਤੇ ਇਥੇ ਅਮਨ ਕਾਨੂੰਨ ਵਿਵਸਥਾ ਬਰਕਰਾਰ ਰੱਖਣੀ ਹੁਣ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਹੀ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਵੀ ਉਸਦੇ ਸਿਰ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਰਿਹਾਇਸ਼ ’ਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੁੰ ਨਾਲ ਲੈ ਕੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਨੁੰ ਬਿਜਲੀ ਸਰਪਲੱਸ ਬਣਾ ਕੇ ਤੇ ਸੂਬੇ ਦੀ ਹਵਾਈ ਤੇ ਸੜਕੀ ਆਵਾਜਾਈ ਵਿਚ ਸੁਧਾਰ ਕੇ ਦੇ ਲੋਕਾਂ ਦਾ ਜੀਵਲ ਸੁਖਾਲਾ ਕੀਤਾ ਸੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਲੁਧਿਆਣਾ ਨੂੰ ਦੋ ਬਾਈਪਾਸ ਉਸਾਰੇ ਜਾਣ ਦੇ ਨਾਲ ਨਾਲ ਫਿਰੋਜ਼ਪੁਰ ਰੋਡ ਦੀ ਅਪਗ੍ਰੇਡੇਸ਼ਨ ਨਾ ਲਾਭ ਮਿਲਿਆ ਸੀ।

ਸਰਦਾਰ ਬਾਦਲ ਨੈ ਇਸ ਤੋਂ ਪਹਿਲਾਂ ਸਰਮਾਲਾ ਚੌੀਕ ਤੋਂ ਫੀਲਡਗੰਜ ਤੱਕ ਤਿੰਨ ਘੰਟੇ ਵਿਚ ਪਹੁੰਚੇ ਰੋਡ ਸ਼ੌਅ ਵਿਚ ਵੀ ਭਾਗ ਲਿਆ। ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਤੇ ਉਹਨਾਂ ਨੁੰ ਹਾਰ ਵੀ ਪਾਏ। ਉਹਨਾਂ ਦੇ ਨਾਲ ਸਥਾਨਕ ਪਾਰਟੀ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਗੁਰੂ ਰਵੀਦਾਸ ਮੰਦਿਰ ਤੇ ਗੁਰਦੁਆਰਾ ਬਾਬਾ ਬੱਚਿਤਰ ਸਿੰਘ ਜੀ ਵਿਖੇ ਮੱਥਾ ਵੀ ਟੇਕਿਆ। ਉਹਨਾਂ ਨੇ ਦਰੇਸੀ ਗਰਾਉਂਡ ਵਿਚ ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਵਸ ਦੇ ਸੰਬੰਧ ਵਿਚ ਕੱਢੀ ਸੋਭਾ ਯਾਤਰਾ ਵਿਚ ਵੀ ਭਾਗ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ ਤੇ ਵਿਨੇ ਦਾਨਵ ਵੀ ਪਾਰਟੀ ਪ੍ਰਧਾਨ ਦੇ ਨਾਲ ਮੌਜੂਦ ਸਨ।

Tags: BSF's expansionPM's interventionpunjabsukhbir badal
Share200Tweet125Share50

Related Posts

ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ : ਸੰਜੀਵ ਅਰੋੜਾ

ਨਵੰਬਰ 10, 2025

ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਨਵੰਬਰ 10, 2025

ਸਮਰਾਲਾ ਦੇ ਕਬੱਡੀ ਖਿਡਾਰੀ ਦੇ ਕਤਲ ਕਾਂਡ ਮਾਮਲੇ ‘ਚ ਸਾਰੇ ਮੁਲਜ਼ਮ ਕਾਬੂ

ਨਵੰਬਰ 10, 2025

ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ : ਬਲਬੀਰ ਰਾਜੇਵਾਲ

ਨਵੰਬਰ 10, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਸ਼ਮੀਰ ਦੇ ਪੰਡਿਤਾਂ ਨਾਲ ਮੀਟਿੰਗ ਕੀਤੀ ਆਰੰਭ

ਨਵੰਬਰ 10, 2025

ਪੰਜਾਬ ਯੂਨੀਵਰਸਿਟੀ ‘ਚ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ

ਨਵੰਬਰ 10, 2025
Load More

Recent News

ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ : ਸੰਜੀਵ ਅਰੋੜਾ

ਨਵੰਬਰ 10, 2025

ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਨਵੰਬਰ 10, 2025

ਸਮਰਾਲਾ ਦੇ ਕਬੱਡੀ ਖਿਡਾਰੀ ਦੇ ਕਤਲ ਕਾਂਡ ਮਾਮਲੇ ‘ਚ ਸਾਰੇ ਮੁਲਜ਼ਮ ਕਾਬੂ

ਨਵੰਬਰ 10, 2025

ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ : ਬਲਬੀਰ ਰਾਜੇਵਾਲ

ਨਵੰਬਰ 10, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਸ਼ਮੀਰ ਦੇ ਪੰਡਿਤਾਂ ਨਾਲ ਮੀਟਿੰਗ ਕੀਤੀ ਆਰੰਭ

ਨਵੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.