Clear Pendency of Vehicles’ Passing: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੱਡੀਆਂ ਦੀ ਪਾਸਿੰਗ ਦੀ ਪੈਂਡੈਂਸੀ ਦੂਰ ਕਰਨ ਲਈ ਸ਼ਨੀਵਾਰ (10 ਜੂਨ, 2023) ਨੂੰ ਵਿਭਾਗ ਦੇ ਅਮਲੇ ਨੂੰ ਕੰਮ ਕਰਨ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਪਿੱਛੋਂ ਵਿਭਾਗ ਨੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰਕੇ ਸ਼ਨੀਵਾਰ ਨੂੰ ਕੰਮ ਵਾਲਾ ਦਿਨ ਐਲਾਨ ਦਿੱਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਟਰਾਂਸਪੋਰਟ ਗੱਡੀਆਂ ਨੂੰ ਸਰਟੀਫ਼ਿਕੇਟ ਆਫ਼ ਫ਼ਿਟਨਸ (ਪਾਸਿੰਗ) ਜਾਰੀ ਕਰਨ ਲਈ ਨਵਾਂ ਆਨਲਾਈਨ ਟੈਬ ਸਲਾਟ ਸਿਸਟਮ ਅਪਣਾਇਆ ਗਿਆ ਹੈ ਜਿਸ ਕਾਰਨ ਪਾਸਿੰਗ ਸਰਟੀਫ਼ਿਕੇਟ ਦੀ ਪੈਂਡੈਂਸੀ ਵਧ ਗਈ ਹੈ। ਇਸ ਲਈ ਇਹ ਪੈਂਡੈਂਸੀ ਦੂਰ ਕਰਨ ਲਈ ਅੱਗੇ ਆ ਰਹੇ ਸ਼ਨੀਵਾਰ ਨੂੰ ਕੰਮ ਵਾਲਾ ਦਿਨ ਐਲਾਨਿਆ ਗਿਆ ਹੈ।
Transport Minister @LaljitBhullar directed the officials of department to work on Saturday (June 10, 2023) to clear the pendency of passing of vehicles. Cabinet Minister directed all the Secretaries of RTAs’ & Motor Vehicle Inspectors to ensure strict compliance of instructions. pic.twitter.com/yaqVOQJBqd
— Government of Punjab (@PunjabGovtIndia) June 6, 2023
ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਮੂਹ ਰੀਜਨਲ ਟਰਾਂਸਪੋਰਟ ਅਥਾਰਟੀ ਸਕੱਤਰਾਂ ਅਤੇ ਮੋਟਰ ਵਾਹਨ ਇੰਸਪੈਕਟਰਾਂ ਨੂੰ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਕੱਤਰ ਟਰਾਂਸਪੋਰਟ ਨੇ ਲਿਖਤੀ ਹੁਕਮ ਵੀ ਜਾਰੀ ਕੀਤੇ ਹਨ।
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਜੂਨ ਤੱਕ ਡਰਾਈਵਿੰਗ ਲਾਇਸੰਸ ਅਤੇ ਆਰਸੀ ਦਾ ਕੋਈ ਕੇਸ ਲੰਬਤ ਨਾ ਰਹਿਣ ਸਬੰਧੀ ਕੀਤੇ ਗਏ ਹੁਕਮਾਂ ਸਬੰਧੀ ਵੀ ਵਿਭਾਗ ਵੱਲੋਂ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਤ ਮਿਤੀ ਤੱਕ ਲੋਕਾਂ ਨੂੰ ਇਹ ਸੇਵਾਵਾਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h