World Top Polluted Cities: ਦੇਸ਼ ਦੀ ਆਵੋ-ਹਵਾ ‘ਚ ਸਾਹ ਲੈਣਾ ਔਖਾ ਹੋ ਗਿਆ ਹੈ। ਪਿਛਲੇ ਸਾਲ ਕਈ ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਚੋਂ 15 ਭਾਰਤ ਦੇ ਹਨ। ਹਾਲਾਂਕਿ, ਪਿਛਲੇ ਸਾਲ ਯਾਨੀ 2022 ਦੇ ਮੁਕਾਬਲੇ, ਭਾਰਤ ਨੇ ਹਵਾ ਦੀ ਖਰਾਬ ਗੁਣਵੱਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਤਿੰਨ ਸਥਾਨਾਂ ਦਾ ਸੁਧਾਰ ਕੀਤਾ ਹੈ।
ਇਸ ਦੇ ਨਾਲ ਹੀ ਚਾਡ, ਇਰਾਕ, ਪਾਕਿਸਤਾਨ, ਬਹਿਰੀਨ ਅਤੇ ਬੰਗਲਾਦੇਸ਼ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ ਹਨ। ਇਸ ਦੇ ਨਾਲ ਹੀ ਭਾਰਤ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਵਿਸ ਏਅਰ ਕੁਆਲਿਟੀ ਟੈਕਨਾਲੋਜੀ ਕੰਪਨੀ IQAir ਨੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਚੋਟੀ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 38 ਭਾਰਤ ਦੇ ਹਨ।
ਇਹ ਰਿਪੋਰਟ ਦੱਸਦੀ ਹੈ ਕਿ ਦੇਸ਼ ਵਿੱਚ ਕਿੰਨਾ ਪ੍ਰਦੂਸ਼ਣ ਫੈਲਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦਾ ਲਾਹੌਰ ਹੈ। ਇਸ ਤੋਂ ਬਾਅਦ ਦੂਜੇ ਸਥਾਨ ‘ਤੇ ਚੀਨ ਦੇ ਹੋਟਨ ਦਾ ਨੰਬਰ ਆਇਆ ਹੈ, ਜਦਕਿ ਭਾਰਤ ਦਾ ਭਿਵੰਡੀ ਤੀਜੇ ਸਥਾਨ ‘ਤੇ ਰਿਹਾ ਹੈ।
ਵੇਥੋ ਦੁਨਿਆ ਦੇ ਚੋਟੀ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ
ਲਾਹੌਰ, ਪਾਕਿਸਤਾਨ
ਹੋਟਨ, ਚੀਨ
ਭਿਵੰਡੀ, ਭਾਰਤ
ਦਿੱਲੀ, ਭਾਰਤ
ਪੇਸ਼ਾਵਰ, ਪਾਕਿਸਤਾਨ
ਦਰਭੰਗਾ, ਭਾਰਤ
ਅਸੋਪੁਰ, ਭਾਰਤ
ਨਜਮੇਨਾ, ਚਾਡ
ਨਵੀਂ ਦਿੱਲੀ, ਭਾਰਤ
ਪਟਨਾ, ਭਾਰਤ
ਗਾਜ਼ੀਆਬਾਦ, ਭਾਰਤ
ਧਾਰੂਹੇੜਾ, ਭਾਰਤ
ਬਗਦਾਦ, ਇਰਾਕ
ਛਪਰਾ, ਭਾਰਤ
ਮੁਜ਼ੱਫਰਨਗਰ, ਭਾਰਤ
ਫੈਸਲਾਬਾਦ, ਭਾਰਤ
ਗ੍ਰੇਟਰ ਨੋਇਡਾ, ਭਾਰਤ
ਬਹਾਦੁਰਗੜ੍ਹ, ਭਾਰਤ
ਫਰੀਦਾਬਾਦ, ਭਾਰਤ
ਮੁਜ਼ੱਫਰਪੁਰ, ਭਾਰਤ
ਭਿਵੰਡੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ। ਇਸ ਤੋਂ ਬਾਅਦ ਨੰਬਰ ਦਿੱਲੀ ਦਾ ਆਉਂਦਾ ਹੈ। ਰਾਸ਼ਟਰੀ ਰਾਜਧਾਨੀ ਹੋਣ ਕਾਰਨ ਸਭ ਦਾ ਧਿਆਨ ਇਸ ਸ਼ਹਿਰ ‘ਤੇ ਹੀ ਰਹਿੰਦਾ ਹੈ। ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਲੋਕ ਬਿਨਾਂ ਮਾਸਕ ਦੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ। ਪਟਾਕਿਆਂ ਅਤੇ ਪਰਾਲੀ ਸਾੜਨ ਕਾਰਨ ਅਸਮਾਨ ਵਿੱਚ ਧੂੰਆਂ ਛਾਇਆ ਰਹਿੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h