ICC Fined Shubman Gill: ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਦੋਵੇਂ ਪਾਰੀਆਂ ‘ਚ ਫਲਾਪ ਰਹੇ। ਮੈਚ ਦੀ ਦੂਜੀ ਪਾਰੀ ਦੌਰਾਨ ਉਸ ਦੀ ਵਿਕਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ।
ਸ਼ੁਭਮਨ ਗਿੱਲ ਕੈਚ ਆਊਟ ਹੋਏ ਪਰ ਭਾਰਤੀ ਖਿਡਾਰੀਆਂ ਦਾ ਮੰਨਣਾ ਸੀ ਕਿ ਉਹ ਨਾਟ ਆਊਟ ਹੈ। ਗਿੱਲ ਨੇ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰਦੇ ਹੋਏ ਅੰਪਾਇਰ ਦੇ ਫੈਸਲੇ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੇ ਇਸ ਟਵੀਟ ‘ਤੇ ਕਾਰਵਾਈ ਕਰਦੇ ਹੋਏ ਹੁਣ ਆਈਸੀਸੀ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।
ਅੰਪਾਇਰ ਦੇ ਖਿਲਾਫ ਟਵੀਟ ਕਰਨਾ ਪਿਆ ਮਹਿੰਗਾ
ਮੈਚ ਦੀ ਦੂਜੀ ਪਾਰੀ ‘ਚ ਸ਼ੁਭਮਨ ਗਿੱਲ ਸਕਾਟ ਬੋਲੈਂਡ ਦੀ ਸ਼ਾਨਦਾਰ ਗੇਂਦ ‘ਤੇ ਸਲਿੱਪ ‘ਚ ਕੈਚ ਦੇ ਬੈਠੇ। ਸਲਿਪ ‘ਤੇ ਖੜ੍ਹੇ ਕੈਮਰਨ ਗ੍ਰੀਨ ਨੇ ਇਹ ਕੈਚ ਲਿਆ। ਹਾਲਾਂਕਿ ਰੀਪਲੇਅ ‘ਚ ਇਹ ਸਾਫ ਦਿਖਾਈ ਦੇ ਰਿਹਾ ਸੀ ਕਿ ਗੇਂਦ ਜ਼ਮੀਨ ਨੂੰ ਛੂਹ ਗਈ ਪਰ ਤੀਜੇ ਅੰਪਾਇਰ ਰਿਚਰਡ ਕੇਟਲਬਰੋ ਨੇ ਉਸ ਨੂੰ ਆਊਟ ਕਰ ਦਿੱਤਾ। ਸ਼ੁਭਮਨ ਗਿੱਲ ਨੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਇੱਕ ਟਵੀਟ ਕੀਤਾ ਸੀ, ਜਿਸ ਕਾਰਨ ਆਈਸੀਸੀ ਨੇ ਇਹ ਕਾਰਵਾਈ ਕੀਤੀ ਹੈ।
🔎🔎🤦🏻♂️ pic.twitter.com/pOnHYfgb6L
— Shubman Gill (@ShubmanGill) June 10, 2023
ਸ਼ੁਭਮਨ ਗਿੱਲ ਨੂੰ ਟੈਸਟ ਦੇ ਚੌਥੇ ਦਿਨ ਆਊਟ ਕਰਨ ਦੇ ਫੈਸਲੇ ਦੀ ਆਲੋਚਨਾ ਕਰਨ ‘ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਇਹ ਧਾਰਾ 2.7 ਦੀ ਉਲੰਘਣਾ ਹੈ, ਜੋ ਕਿਸੇ ਅੰਤਰਰਾਸ਼ਟਰੀ ਮੈਚ ਵਿੱਚ ਵਾਪਰੀ ਘਟਨਾ ਦੇ ਸਬੰਧੀ ਜਨਤਕ ਆਲੋਚਨਾ ਜਾਂ ਅਣਉਚਿਤ ਟਿੱਪਣੀ ਨਾਲ ਸਬੰਧਿਤ ਹੈ। ਨੌਜਵਾਨ ਸਲਾਮੀ ਬੱਲੇਬਾਜ਼ ‘ਤੇ ਮੈਚ ਫੀਸ ਦਾ 15 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ, ਹੌਲੀ ਓਵਰ ਸਪੀਡ ਲਈ ਫੀਸ ਦਾ 100% ਜ਼ੁਰਮਾਨਾ ਵੀ ਅਦਾ ਕਰਨਾ ਹੋਵੇਗਾ।
ਭਾਰਤੀ ਕ੍ਰਿਕਟ ਟੀਮ ਨੂੰ ਵੀ ਨਹੀਂ ਮਿਲੇਗਾ ਇੱਕ ਵੀ ਰੁਪਿਆ, ਜਾਣੋ ਕਿਉਂ
ਆਈਸੀਸੀ ਨੇ ਹੌਲੀ ਓਵਰ ਰੇਟ ਨੂੰ ਲੈ ਕੇ ਭਾਰਤੀ ਟੀਮ ਖਿਲਾਫ ਇਹ ਕਦਮ ਚੁੱਕਿਆ ਹੈ। ਇਸ ਹੌਲੀ ਓਵਰ ਰੇਟ ਕਾਰਨ ਆਸਟ੍ਰੇਲੀਆ ਦੀ ਮੈਚ ਫੀਸ ਦਾ 80 ਫੀਸਦੀ ਹਿੱਸਾ ਵੀ ਕੱਟ ਲਿਆ ਗਿਆ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਨਿਰਧਾਰਤ ਸਮੇਂ ਵਿੱਚ ਆਪਣੇ ਕੋਟੇ ਵਿੱਚ 5 ਓਵਰਾਂ ਤੋਂ ਘੱਟ ਗੇਂਦਬਾਜ਼ੀ ਕੀਤੀ ਸੀ। ਇਸ ਦੇ ਨਾਲ ਹੀ ਆਸਟਰੇਲੀਆ ਨੇ 4 ਓਵਰਾਂ ਦੇ ਕੋਟੇ ਦੇ ਨਿਰਧਾਰਤ ਸਮੇਂ ਵਿੱਚ ਘੱਟ ਗੇਂਦਬਾਜ਼ੀ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h