Green Stamp paper in Punjab: ਕੁਝ ਸਮਾਂ ਪਹਿਲਾਂ ਪੰਜਾਬ ਦੀ ਮਾਨ ਸਰਕਾਰ ਨੇ ਹਰੇ ਰੰਗ ਦਾ ਸਟਾਂਪ ਪੇਪਰ ਲਿਆਉਣ ਦਾ ਫੈਸਲਾ ਕੀਤਾ ਸੀ। ਜਿਸ ਨੂੰ ਲੈ ਕੇ ਹੁਣ ਪੰਜਾਬ ਸੀਐਮ ਭਗਵੰਤ ਮਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਕਿਹਾ ਦੱਸਿਆ ਕਿ ਅਜਿਹੀ ਨਵੇਕਲੀ ਸਕੀਮ ਲਿਆਉਣ ਵਾਲਾ ਪੰਜਾਬ ਪਹਿਲਾ ਸੂਬਾ ਹੈ।
ਇਸ ਦੇ ਨਾਲ ਹੀ ਦੇ ਨਾਲ ਹੀ ਉਨ੍ਹਾਂ ਪਹਿਲੇ ਛੇ ਵਪਾਰੀਆਂ ਨੂੰ ਵੀ ਰੂ ਬ ਰੂ ਕਰਵਾਇਆ ਜਿਨ੍ਹਾਂ ਹਰੇ ਸਟਾਂਪ ਪੇਪਰ ਖਰੀਦ ਕੇ ਖਜ਼ਲ ਖੁਆਰੀ ਤੋਂ ਬੱਚ ਇਸ ਉਪਰਾਲੇ ਦਾ ਲਾਹਾ ਲਿਆ। ਵੇਖੋ ਮਾਨ ਵਲੋਂ ਸ਼ੇਅਰ ਕੀਤੀ ਵੀਡੀਓ-
ਖੱਜਲ ਖੁਆਰੀ ਖ਼ਤਮ…ਹਰੇ ਰੰਗ ਦਾ ਸਟਾਂਪ ਪੇਪਰ ਜਾਰੀ… ਇਹ ਸਕੀਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ…
ਸਾਡਾ ਮਕਸਦ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਲਿਆਉਣਾ ਤੇ ਵਪਾਰੀਆਂ ਨੂੰ ਕਾਰੋਬਾਰ ਪੱਖੀ ਮਹੌਲ ਦੇਣਾ ਹੈ… pic.twitter.com/SruOo0G1qN
— Bhagwant Mann (@BhagwantMann) June 13, 2023
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਇੱਕ ਟਵੀਟ ਵੀ ਕੀਤਾ ਜਿਸ ‘ਚ ਉਨ੍ਹਾਂ ਇਸ ਗਰੀਨ ਕਲਰ ਸਟਾਂਪ ਪੇਪਰ ਬਾਰੇ ਲਿਖਿਆ ਹੈ। ਟਵੀਟ ਕਰਦਿਆਂ ਸੀਐਮ ਮਾਨ ਨੇ ਲਿਖਿਆ “ਪਿਛਲੇ ਦਿਨੀਂ ਇੰਡਸਟਰੀ ਦੀ ਖੱਜਲ ਖੁਆਰੀ ਘਟਾਉਣ ਲਈ ਜੋ ਹਰੇ ਰੰਗ ਦੇ ਸਟਾਂਪ ਪੇਪਰ ਵਾਲਾ ਫੈਸਲਾ ਲਿਆ ਸੀ…ਉਸਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ… ਮੈਂਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ 2 ਸਨਅੱਤਕਾਰਾਂ ਨੂੰ ਹਰੇ ਰੰਗ ਦੇ ਸਟਾਂਪ ਪੇਪਰ ਦਿੱਤੇ ਤੇ ਚੰਗੀ ਗੱਲ ਇਹ ਹੈ ਕਿ ਸਿਰਫ 17 ਦਿਨਾਂ ‘ਚ ਹੀ ਇਹਨਾਂ ਨੂੰ ਸਾਰੀ ਮਨਜ਼ੂਰੀਆਂ ਮਿਲ ਗਈਆਂ… ਸਾਡਾ ਮਕਸਦ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਲਿਆਉਣਾ ਤੇ ਵਪਾਰੀਆਂ ਨੂੰ ਕਾਰੋਬਾਰ ਪੱਖੀ ਮਹੌਲ ਦੇਣਾ ਹੈ…”
ਵੇਖੋ ਭਗਵੰਤ ਮਾਨ ਵਲੋਂ ਕੀਤਾ ਟਵੀਟ
ਪਿਛਲੇ ਦਿਨੀਂ ਇੰਡਸਟਰੀ ਦੀ ਖੱਜਲ ਖੁਆਰੀ ਘਟਾਉਣ ਲਈ ਜੋ ਹਰੇ ਰੰਗ ਦੇ ਸਟਾਂਪ ਪੇਪਰ ਵਾਲਾ ਫੈਸਲਾ ਲਿਆ ਸੀ…ਉਸਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ…
ਮੈਂਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ 2 ਸਨਅੱਤਕਾਰਾਂ ਨੂੰ ਹਰੇ ਰੰਗ ਦੇ ਸਟਾਂਪ ਪੇਪਰ ਦਿੱਤੇ ਤੇ ਚੰਗੀ ਗੱਲ ਇਹ ਹੈ ਕਿ ਸਿਰਫ 17 ਦਿਨਾਂ ‘ਚ ਹੀ ਇਹਨਾਂ ਨੂੰ ਸਾਰੀ… pic.twitter.com/5tpB9m2ZcC— Bhagwant Mann (@BhagwantMann) June 13, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h