ਕਈ ਮੌਕਿਆਂ ‘ਤੇ ਪਾਰਟੀ ਲਾਈਨ ਤੋਂ ਵੱਖ ਰਾਇ ਰੱਖਣ ਵਾਲੇ ਭਾਜਪਾ ਸਾਂਸਦ ਵਰੁਣ ਗਾਂਧੀ ਬੀਤੇ ਕੁਝ ਸਮੇਂ ਤੋਂ ਲਗਾਤਾਰ ਯੋਗੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ।ਇੱਕ ਵਾਰ ਫਿਰ ਤੋਂ ਉੱਤਰ-ਪ੍ਰਦੇਸ਼ ‘ਚ ਹੜ੍ਹਾਂ ਦੇ ਹਾਲਾਤ ਨੂੰ ਲੈ ਕੇ ਭਾਜਪਾ ਸਾਂਸਦ ਵਰੁਣ ਗਾਂਧੀ ਨੇ ਕੀਤੀ ਯੋਗੀ ਸਰਕਾਰ ਦੀ ਆਲੋਚਨਾ ਕੀਤੀ ਹੈ।ਵਰੁਣ ਗਾਂਧੀ ਨੇ ਆਪਣੇ ਸੰਸਦੀ ਖੇਤਰ ਪੀਲੀਭੀਤ ‘ਚ ਭਾਰੀ ਬਾਰਿਸ਼ ਦੇ ਕਾਰਨ ਆਏ ਜਬਰਦਸਤ ਹੜ੍ਹਾਂ ‘ਤੇ ਹੀ ਛੱਡ ਦਿੱਤਾ ਜਾਵੇਗਾ ਤਾਂ ਫਿਰ ਸਰਕਾਰ ਦਾ ਕੀ ਮਤਲਬ।
ਪੀਲੀਭੀਤ ਤੋਂ ਸਾਂਸਦ ਵਰੁਣ ਨੇ ਟਵੀਟ ਕੀਤਾ, ‘ਤਰਾਈ ਦਾ ਜਿਆਦਾਤਰ ਇਲਾਕਾ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੁੱਕਾ ਰਾਸ਼ਨ ਉਪਲਬਧ ਕਰਾਇਆ ਹੈ ਕਿ ਤਾਂ ਕਿ ਇਸ ਬਿਪਤਾ ਦੇ ਖਤਮ ਹੋਣ ਤੱਕ ਕੋਈ ਪਰਿਵਾਰ ਭੁੱਖਾ ਨਾ ਰਹੇ।
ਇਹ ਦੁਖਦ ਹੈ ਕਿ ਜਦੋਂ ਆਮ ਆਦਮੀ ਨੂੰ ਪ੍ਰਸ਼ਾਸਨਿਕ ਤੰਤਰ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ ਤਾਂ ਉਸ ਨੂੰ ਉਸਦੇ ਹਾਲ ‘ਤੇ ਛੱਡ ਦਿੱਤਾ ਜਾਂਦਾ ਹੈ।ਜਦੋਂ ਸਭ ਕੁਝ ਆਪਣੇ ਆਪ ਹੀ ਕਰਨਾ ਹੈ ਤਾਂ ਫਿਰ ਸਰਕਾਰ ਦਾ ਕੀ ਮਤਲਬ ਹੈ।ਦੱਸ ਦੇਈਏ ਕਿ ਉਤਰ ਪ੍ਰਦੇਸ਼ ਦੇ ਪੀਲੀਭੀਤ, ਲਖੀਮਪੁਰ ਖੀਰੀ ਅਤੇ ਬਰੇਲੀ ਜਿਲਿ੍ਹਆਂ ‘ਚ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਅਨੇਕਾਂ ਪਿੰਡਾਂ ਦੇ ਟਾਪੂ ਬਣ ਗਏ ਹਨ ਅਤੇ ਵੱਡੀ ਗਿਣਤੀ ‘ਚ ਲੋਕ ਹੜ੍ਹਾਂ ਨਾਲ ਘਿਰ ਗਏ ਹਨ।ਪੀਲੀਭੀਤ ‘ਚ ਸ਼ਾਰਦਾ ਅਤੇ ਦੇਵਹਾ ਨਦੀਆਂ ਜਬਰਦਸਤ ਉਫਾਨ ‘ਤੇ ਹੈ ਅਤੇ ਉਨ੍ਹਾਂ ਦੇ ਕੰਢੇ ਵੱਸੇ ਵੱਡੀ ਗਿਣਤੀ ‘ਚ ਪਿੰਡ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ।