ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਮੇਸ਼ਾ ਹੀ ਆਪਣੇ ਅਨੋਖੇ ਅੰਦਾਜ਼ ਨੂੰ ਲੈ ਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ।ਦਰਅਸਲ, ਰੋਪੜ ਅਤੇ ਚਮਕੌਰ ਸਾਹਿਬ ਟੋਲ ਪਲਾਜ਼ਾ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਧਰਨਾ ਦੇ ਰਹੇ ਸਨ, ਜਿਨ੍ਹਾਂ ਦਾ ਸਾਥ ਦੇਣ ਮੁੱਖ ਮੰਤਰੀ ਚੰਨੀ ਵੀ ਪਹੁੰਚੇ।ਇਸ ਮੌਕੇ ਸੀਐਮ ਚੰਨੀ ਨੇ ਕਿਹਾ ਕਿ ਮੈਂ ਆਪਣੀ ਵਚਨਬੱਧਤਾ ਦੁਹਰਾਉਣ ਆਇਆ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ।ਕਿਸਾਨ ਸੰਗਠਨ ਜਦੋਂ ਕਹਿਣਗੇ ਮੈਂ ਹਾਜ਼ਰ ਹੋ ਜਾਵਾਂਗਾ।