Amloh Murder Mystery: ਪੰਜਾਬ ‘ਚ ਵੱਧ ਰਿਹਾ ਨਸ਼ਾ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਅਕਸਰ ਨਸ਼ੇ ਦੇ ਆਦੀ ਵਿਅਕਤੀ ਰਿਸ਼ਤੇ ਨਾਤੇ ਭੁੱਲ ਕੁਝ ਵੀ ਕਰ ਸਕਦੇ ਹਨ। ਅਜਿਹਾ ਹੀ ਮਾਮਲਾ ਅਮਲੋਹ ਵਿੱਚ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਦੇ ਆਦੀ ਨੌਜਵਾਨ ਨੇ ਰਿਸ਼ਤੇ ‘ਚ ਲਗਦੀ ਆਪਣੀ ਦਾਦੀ ਦੇ ਗਹਿਣੇ ਚੋਰੀ ਕਰਨ ਦੀ ਨੀਅਤ ਨਾਲ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਅਮਲੋਹ ਦੇ ਨਜਦੀਕੀ ਪਿੰਡ ਖਨਿਆਣ ਰੋਡ ਤੇ ਖੇਤਾਂ ਵਿਚ ਖਨਿਆਣ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ ਸੀ। ਅਮਲੋਹ ਪੁਲਿਸ ਨੇ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਰਿਸ਼ਤੇ ‘ਚ ਮ੍ਰਿਤਕਾ ਦੇ ਪੋਤੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਕੇ ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਕਤਲ ਦੀ ਵਾਰਦਾਤ ਨੂੰ 24 ਘੰਟੇ ਵਿਚ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਖਨਿਆਣ ਨੇ ਆਪਣਾ ਬਿਆਨ ਲਿਖਵਾਇਆ ਕਿ ਉਸਦੀ ਮਾਤਾ ਹਰਮਿੰਦਰ ਕੌਰ ਉਮਰ 82 ਸਾਲ ਬਾਹਰ ਖੇਤਾਂ ਵਿਚ ਬਣੇ ਮਕਾਨ ਵਿਚ ਰਹਿੰਦੀ ਹੈ। ਕੱਲ੍ਹ ਮ੍ਰਿਤਕਾ ਦਾ ਪੋਤਾ ਰਣਵੀਰ ਸਿੰਘ ਉਸ ਦੇ ਘਰ ਆਇਆ ਤੇ ਉਸ ਦੀ ਮਾਤਾ ਨੂੰ ਆਖਣ ਲੱਗਾ ਕਿ ਤੈਨੂੰ ਮੇਰੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ। ਮੈਂ ਤੈਨੂੰ ਗੱਡੀ ਵਿਚ ਲੈਣ ਆਇਆ ਹਾਂ ਜਿਸਤੇ ਰਣਵੀਰ ਸਿੰਘ ਹਰਮਿੰਦਰ ਕੋਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ।
ਇਸ ਤੋਂ ਬਾਅਦ ਕਰੀਬ 2 ਘੰਟੇ ਬੀਤ ਜਾਣ ਮਗਰੋਂ ਰਾਹਗੀਰਾਂ ਨੇ ਮੁਦਈ ਨੂੰ ਦਸਿਆ ਕਿ ਇੱਕ ਬਿਰਧ ਔਰਤ ਦੀ ਲਾਸ਼ ਅਮਲੋਹ ਸਾਈਡ ਨੂੰ ਜਾਦਿਆ ਨੇੜੇ ਮੱਕੀ ਦੇ ਖੇਤਾਂ ਵਿਚ ਪਈ ਹੈ। ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਸ਼ ਉਸ ਦੀ ਮਾਤਾ ਦੀ ਸੀ। ਉਨ੍ਹਾਂ ਕਿਹਾ ਮੇਰੀ ਮਾਤਾ ਹਰਮਿੰਦਰ ਕੌਰ ਦੇ ਗਹਿਣੇ ਅਤੇ ਮੋਬਾਇਲ ਫੋਨ ਗਾਇਬ ਸੀ। ਨਾਲ ਹੀ ਨੱਕ ਤੇ ਕੰਨ ਚੋਂ ਖੂਨ ਨਿਕਲਿਆ ਹੋਇਆ ਸੀ।
ਪੁਲਿਸ ਨੇ ਆਪਣੀ ਦੱਸਿਆ ਕਿ ਰਣਬੀਰ ਸਿੰਘ ਨਸ਼ੇ ਕਰਨ ਦਾ ਆਦਿ ਹੈ ਜਿਸ ਨੇ ਨਸ਼ੇ ਦੀ ਪੂਰਤੀ ਲਈ ਹਰਮਿੰਦਰ ਕੌਰ ਦਾ ਕਤਲ ਕਰਕੇ ਪਹਿਣੇ ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਿਆ ਹੈ। ਜਿਸ ਕਰਕੇ ਰਣਬੀਰ ਸਿੰਘ ਖਿਲਾਫ ਧਾਰਾ 302,404 ਆਈ.ਪੀ.ਸੀ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਲ ਹੀ ਵਾਰਦਾਤ ਵਿਚ ਵਰਤੀ ਗਈ ਸਿਲਵਰ ਰੰਗ ਕਾਰ, ਚੋਰੀ ਕੀਤਾ ਮੋਬਾਇਲ-ਗਹਿਣੇ ਉਸ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h