Module of International Narco-Terrorism: ਡਾ: ਨਰਿੰਦਰ ਭਾਰਗਵ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਰਨਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ, ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਦਿੱਤੇ ਗਏ ਵਿਸ਼ੇਸ਼ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਜਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਜਿਸ ਦੇ ਤਹਿਤ ਥਾਣਾ ਸਦਰ ਗੁਰਦਾਸਪੁਰ ਪੁਲਿਸ ਵੱਲੋਂ ਬਬਰੀ ਬਾਈਪਾਸ ਤੇ ਨਾਕਾਬੰਦੀ ਦੌਰਾਨ 1) ਗੁਰਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਕਰਮ ਸਿੰਘ ਵਾਸੀ ਛੇਹਰਟਾ ਅੰਮ੍ਰਿਤਸਰ, 2) ਦਲਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਭੂਰਾ ਕੋਨਾ ਖੇਮਕਰਨ ਤਰਨਤਾਰਨ, 3) ਰਾਹੁਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਇਸਲਾਮਾਬਾਦ ਅੰਮ੍ਰਿਤਸਰ ਅਤੇ 4) ਨਿਖਲ ਕੁਮਾਰ ਪੁੱਤਰ ਧਰਮਪਾਲ ਵਾਸੀ ਇਸਲਾਮਾਬਾਦ ਅੰਮ੍ਰਿਤਸਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਸਵਿਫਟ ਡਿਜ਼ਾਇਰ ਕਾਰ ਦੀ ਚੈਕਿੰਗ ਕਰਨ ਤੇ ਕਾਰ ਦੇ ਡੈਸ਼ਬੋਰਡ ਵਿੱਚੋਂ 15 ਗ੍ਰਾਮ ਹੈਰੋਇੰਨ ਅਤੇ 99,400/- ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਗੁਰਦਾਸਪੁਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ-ਟੈਰੋਰਿਜ਼ਮ ਦੇ ਵੱਡੇ ਮਡਿਊਲ ਦਾ ਪਰਦਾਫਾਸ਼ ਕੀਤਾ ਤੇ ਉਕਤ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 61, ਮਿਤੀ 12.06.2023 ਜੁਰਮ 21(ਬੀ), 27(ਏ)-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਦੀ ਥਾਣਾ ਸਦਰ ਅਤੇ ਸੀ.ਆਈ.ਏ ਸਟਾਫ ਵੱਲੋਂ ਬਾਰੀਕੀ ਅਤੇ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਉਹਨਾਂ ਦੱਸਿਆ ਕਿ ਸਮਗਲਿੰਗ ਦੇ ਕਾਲੇ ਧੰਦੇ ਦੀ ਪਹਿਲੀ ਪੇਖ ਵਿੱਚ ਕਮਾਏ 39,65,750 ਰੁਪਏ ਤੇ ਮੋਟਰਸਾਈਕਲ ਮੁਲਜ਼ਮ ਨੀਰਜ ਜਸਵਾਲ ਉਰਫ ਰੋਮੀ ਪੁੱਤਰ ਪਵਨ ਜਸਵਾਲ ਵਾਸੀ ਛੇਹਰਟਾ ਅੰਮ੍ਰਿਤਸਰ ਦੇ ਘਰ ਲੁੱਕਾ ਕੇ ਰੱਖੇ ਹਨ। ਜਿਸ ਨੂੰ ਫਰਦ ਇਕਸਾਫ ਰਾਹੀਂ ਬ੍ਰਾਮਦ ਕੀਤੇ ਗਏ। ਦੋਸ਼ੀਆਂ ਦਾ 02 ਦਿਨ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਜਿਸ ਤੇ ਦੋਸ਼ੀ ਦਲਜੀਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਭੂਰਾ ਕੋਨਾ ਥਾਣਾ ਖੇਮਕਰਨ ਜਿਲ੍ਹਾ ਤਰਨ ਤਾਰਨ ਦੀ ਨਿਸ਼ਾਨ ਦੇਹੀ ਤੇ 01 ਗਲੋਕ ਪਿਸਟਲ ਸਮੇਤ 02 ਮੈਗਜ਼ੀਨ ਤੇ 08 ਰੌਂਦ, 01 ਪਿਸਟਲ 32 ਬੋਰ ਸਮੇਤ 01 ਮੈਗਜ਼ੀਨ ਤੇ 20 ਰੌਂਦ ਅਤੇ 11 ਬੋਰ ਦੇ 14 ਰੌਂਦ ਬ੍ਰਾਮਦ ਕੀਤੇ।
Gurdaspur Police busted an international drug and arms smuggling network and arrested 5 accused and recovered Rs. 40,65,150 drug money, 1 Glock, 2 Magazines, Cartridges 8, 1 pistol 32 bore, 1 car Swift Dzire, 1 motorcycle Splendor and 15 gm heroin from their possession. pic.twitter.com/BeZWvK0E8m
— Gurdaspur Police (@PP_Gurdaspur) June 15, 2023
ਪੁੱਛ-ਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹ ਸਮੱਗਲਰ ਬਾਰਡਰ ਸਾਂਬਾ ਜੰਮੂ ਤੋਂ ਭਾਰੀ ਮਾਤਰਾ ਵਿੱਚ ਹੈਰੋਇੰਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਦੇ ਹਨ। ਇਹਨਾਂ ਦੇ ਤਿੰਨ ਸਾਥੀ ਸਾਂਬਾ ਜੰਮੂ ਵਿਖੇ ਹੈਰੋਇੰਨ ਦੀ ਖੇਪ ਲੈ ਕੇ ਗਏ ਹਨ, ਜੋ ਇਸ ਸਬੰਧੀ ਜਿਲ੍ਹਾ ਪੁਲਿਸ ਵੱਲੋਂ ਸਾਂਬਾ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਦੇ ਆਧਾਰ ਤੇ 1) ਜਗਤਾਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਹਿੰਦੀਪੁਰ ਤਰਨ ਤਾਰਨ, 2) ਸਤਿੰਦਰਪਾਲ ਸਿੰਘ ਪੁੱਤਰ ਦਲਜਿੰਦਰ ਸਿੰਘ ਵਾਸੀ ਰੱਤਕੋ ਤਰਨ ਤਾਰਨ ਅਤੇ 3) ਸਨੀ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਨਾਨਕਪੁਰਾ ਅੰਮ੍ਰਿਤਸਰ ਨੂੰ ਥਾਣਾ ਰਾਮਗੜ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 02 ਕਿਲੋ 08 ਗ੍ਰਾਮ ਹੈਰੋਇੰਨ, 01 ਗਲੋਕ ਪਿਸਟਲ ਅਤੇ ਕ੍ਰੀਬ 01 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 31/2023 ਜੁਰਮ 307, 392 ਭ:ਦ: 3/25 ਅਸਲਾ ਐਕਟ, 8-21-22-25- 29 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਰਾਮਗੜ੍ਹ ਵਿਖੇ ਦਰਜ ਰਜਿਸਟਰ ਕੀਤਾ।
ਦੋਸ਼ੀ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਹੇਠ 03 ਮੁਕੱਦਮੇ ਅਤੇ ਦੋਸ਼ੀ ਦਲਜੀਤ ਸਿੰਘ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਖੇਮਕਰਨ ਵਿਖੇ 01 ਮੁਕੱਦਮਾ ਦਰਜ ਹੈ। ਇਹਨਾਂ ਦੀਆਂ ਤਾਰਾਂ ਦੁਬਈ, ਪਾਕਿਸਤਾਨ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੱਗਲਰਾ ਨਾਲ ਜੁੜੀਆਂ ਹਨ। ਦੋਸ਼ੀਆਂ ਦੀ ਹੋਰ ਪੁੱਛ-ਗਿੱਛ ਜ਼ਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h