Indian Navy 2023 SSC Officer: ਭਾਰਤੀ ਜਲ ਸੈਨਾ ਨੇ ਅਗਨੀਵੀਰ ਐਸਐਸਆਰ ਭਰਤੀ 2023 ਲਈ ਰਜਿਸਟ੍ਰੇਸ਼ਨ ਮਿਤੀਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਯੋਗ ਉਮੀਦਵਾਰ ਹੁਣ ਅਗਨੀਵੀਰ (SSR) ਲਈ ਨਵੰਬਰ 2023 ਅਤੇ 1 ਅਪ੍ਰੈਲ, 2024 ਬੈਚਾਂ ਲਈ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਲਈ ਅਧਿਕਾਰਤ ਵੈੱਬਸਾਈਟ agiveernavy.cdac.in ਹੈ। ਆਓ ਜਾਣਦੇ ਹਾਂ ਕਿ ਇੰਡੀਅਨ ਨੇਵੀ 2021 SSC ਅਫਸਰ ਭਰਤੀ ਪ੍ਰਕਿਰਿਆ ਲਈ ਮਹੱਤਵਪੂਰਨ ਤਰੀਕਾਂ ਕੀ ਹਨ।
ਭਾਰਤੀ ਜਲ ਸੈਨਾ SSC ਅਫਸਰ ਭਰਤੀ ਪ੍ਰਕਿਰਿਆ
ਆਨਲਾਈਨ ਐਪਲੀਕੇਸ਼ਨ ਖੁੱਲਣ ਦੀ ਮਿਤੀ: ਮਈ 29, 2023
ਆਨਲਾਈਨ ਅਰਜ਼ੀ ਦੀ ਆਖਰੀ ਮਿਤੀ: ਜੂਨ 19, 2023 1600 ਵਜੇ ਤੱਕ
ਬਕਾਇਆ ਭੁਗਤਾਨ: 20 ਜੂਨ, 2023 1600 ਵਜੇ ਤੱਕ
ਅਰਜ਼ੀ ਦੀ ਸੁਧਾਈ: 21 ਜੂਨ, 2023 (0900 ਵਜੇ ਤੋਂ 1600 ਵਜੇ ਤੱਕ)
ਇਮਤਿਹਾਨ ਤੇ ਸਰੀਰਕ ਤੰਦਰੁਸਤੀ: ਜਲਦੀ ਹੀ ਸੂਚਿਤ ਕੀਤਾ ਜਾਵੇਗਾ
ਮੈਡੀਕਲ ਅਤੇ ਜੁਆਇਨਿੰਗ: ਜਲਦੀ ਹੀ ਸੂਚਿਤ ਕੀਤਾ ਜਾਵੇਗਾ
ਭਾਰਤੀ ਜਲ ਸੈਨਾ SSR ‘ਚ ਖਾਲੀ ਪਏ ਅਹੂਦਿਆਂ ਦੀ ਜਾਣਕਾਰੀ
ਭਾਰਤੀ ਜਲ ਸੈਨਾ ਅਗਨੀਵੀਰ SSR ਵਿੱਚ ਕੁੱਲ 4165 ਅਸਾਮੀਆਂ ਹਨ, ਜਿਸ ਵਿੱਚ 3332 ਅਸਾਮੀਆਂ ਪੁਰਸ਼ਾਂ ਲਈ ਅਤੇ 833 ਅਸਾਮੀਆਂ ਔਰਤਾਂ ਲਈ ਹਨ। ਔਰਤਾਂ ਲਈ ਰਾਖਵੀਆਂ ਵੱਧ ਤੋਂ ਵੱਧ 833 ਅਸਾਮੀਆਂ ਦੇ ਨਾਲ ਰਾਜ-ਵਾਰ ਆਧਾਰ ‘ਤੇ ਅਸਾਮੀਆਂ ਦੀ ਵੰਡ ਕੀਤੀ ਜਾਵੇਗੀ।
ਭਾਰਤੀ ਜਲ ਸੈਨਾ SSR ਲਈ ਰਜਿਸਟ੍ਰੇਸ਼ਨ ਪ੍ਰਕਿਰਿਆ
ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
ਉਮੀਦਵਾਰਾਂ ਨੂੰ ਭਾਰਤੀ ਜਲ ਸੈਨਾ ਦੀ ਵੈੱਬਸਾਈਟ – https://agniveernavy.cdac.in ‘ਤੇ ਰਜਿਸਟਰ ਕਰਨਾ ਹੋਵੇਗਾ ਅਤੇ ਅਰਜ਼ੀ ਭਰਨੀ ਹੋਵੇਗੀ।
‘ਰਜਿਸਟਰ’ ਲਿੰਕ ‘ਤੇ ਕਲਿੱਕ ਕਰੋ। ਇੱਥੇ ਉਮੀਦਵਾਰਾਂ ਨੂੰ ਇੱਕ ਵੈਧ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
ਲੌਗਇਨ: ਉਮੀਦਵਾਰਾਂ ਨੂੰ ਆਪਣੇ ਰਜਿਸਟਰਡ ਈਮੇਲ ਆਈਡੀ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰਨ ਦੀ ਲੋੜ ਹੈ।
ਆਪਣੇ ਆਪ ਨੂੰ ਵੈਰੀਫਾਈ ਕਰੋ ਤੇ ਡੇਟਾ ਸਬਮਿਟ ਕਰੋ।
ਭੁਗਤਾਨ: ਉਮੀਦਵਾਰਾਂ ਨੂੰ ਦਿੱਤੇ ਗਏ ਆਨਲਾਈਨ ਭੁਗਤਾਨ ਵਿਕਲਪਾਂ ਰਾਹੀਂ ਅਪਲਾਈ ਕੀਤੀਆਂ ਅਸਾਮੀਆਂ ਲਈ ਭੁਗਤਾਨ ਕਰਨਾ ਪੈਂਦਾ ਹੈ।
ਭੁਗਤਾਨ ਕਰਨ ਤੋਂ ਬਾਅਦ, ਉਮੀਦਵਾਰ ਭਰੇ ਹੋਏ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h