ਓਲੰਪੀਅਨ ਸੀਏ ਭਵਾਨੀ ਦੇਵੀ ਨੇ ਸੋਮਵਾਰ ਨੂੰ ਚੀਨ ਦੇ ਵੁਕਸੀ ‘ਚ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ ‘ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਸੈਮੀਫਾਈਨਲ ‘ਚ ਭਵਾਨੀ ਨੂੰ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਦੇ ਖਿਲਾਫ ਸਖਤ ਮੁਕਾਬਲੇ ‘ਚ 14-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਸ ਵੱਕਾਰੀ ਮੁਕਾਬਲੇ ‘ਚ ਭਾਰਤ ਦਾ ਪਹਿਲਾ ਤਮਗਾ ਪੱਕਾ ਕਰ ਦਿੱਤਾ। ਭਵਾਨੀ ਨੇ ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਪੈਦਾ ਕੀਤਾ ਸੀ।
ਇਹ ਭਵਾਨੀ ਦੀ ਮਿਸਾਕੀ ਖਿਲਾਫ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਉਹ ਜਾਪਾਨੀ ਖਿਡਾਰਨ ਤੋਂ ਆਪਣੇ ਸਾਰੇ ਮੈਚ ਹਾਰ ਚੁੱਕੀ ਸੀ। 29 ਸਾਲਾ ਭਵਾਨੀ ਨੂੰ ਰਾਊਂਡ ਆਫ 64 ‘ਚ ਬਾਈ ਮਿਲਿਆ ਸੀ ,ਜਿਸ ਤੋਂ ਬਾਅਦ ਉਸ ਨੇ ਅਗਲੇ ਦੌਰ ‘ਚ ਕਜ਼ਾਖਿਸਤਾਨ ਦੀ ਡੋਸਪੇ ਕਰੀਨਾ ਨੂੰ ਹਰਾਇਆ। ਭਾਰਤੀ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਵੀ ਉਲਟਫੇਰ ਕਰਦੇ ਹੋਏ ਤੀਜਾ ਦਰਜਾ ਪ੍ਰਾਪਤ ਓਜ਼ਾਕੀ ਸੇਰੀ ਨੂੰ 15-11 ਨਾਲ ਹਰਾਇਆ। ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਕਿਹਾ, “ਭਾਰਤੀ ਤਲਵਾਰਬਾਜ਼ੀ ਲਈ ਇਹ ਬਹੁਤ ਮਾਣ ਵਾਲਾ ਦਿਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h