Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸਾਂਝੀ ਗੁਰਬਾਣੀ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬਿਲਕੁਲ ਮੁਫ਼ਤ ਪਹੁੰਚਾਉਣ ਲਈ ਧਾਰਾ 125 ਵਿੱਚ ਸੋਧ ਕਰਦਿਆਂ ਜੋ ਫ਼ੈਸਲਾ ਕੀਤਾ ਗਿਆ ਸੀ, ਉਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਜਲਾਸ ਵਿੱਚ ਰੱਦ ਕਰਦਿਆਂ ਇੱਕ ਵਾਰ ਫ਼ਿਰ ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਦਾ ਸ਼ਰਮਨਾਕ ਯਤਨ ਕੀਤਾ ਗਿਆ ਹੈ। ਜਦਕਿ ਅੱਜ ਕਮੇਟੀ ਕੋਲ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਬਾਦਲ ਪਰਿਵਾਰ ਦੀ ਗ਼ੁਲਾਮੀ ਤੋਂ ਇਸ ਮਹਾਨ ਸੰਸਥਾ ਨੂੰ ਮੁਕਤ ਕਰਾਉਣ ਦਾ ਮੌਕਾ ਸੀ।
ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮਾਨ ਸਰਕਾਰ ਦੇ ਮੁਫ਼ਤ ਗੁਰਬਾਣੀ ਪ੍ਰਸਾਰਣ ਦੇ ਫ਼ੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਦ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਾਲ ਹੀ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ‘ਕੀ ਸਰਬਸਾਂਝੀ ਗੁਰਬਾਣੀ ਦੀ ਓਟ ਵਿੱਚ ਆਪਣੇ ਸਿਆਸੀ ਹਿੱਤ ਸੋਧਣੇ, ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰਾਂ ਨੂੰ ਆਪਣੇ ਇੱਕ ਨਿੱਜੀ ਚੈਨਲ ਤੱਕ ਮਹਿਦੂਦ ਕਰਕੇ ਇਸ਼ਤਿਹਾਰਬਾਜ਼ੀ, ਟੀਆਰਪੀ ਆਦਿ ਰਾਹੀਂ ਕਰੋੜਾਂ ਦਾ ਵਪਾਰ ਖੜ੍ਹਾ ਕਰਨਾ ਸਿੱਖ ਰਵਾਇਤਾਂ ਅਨੁਸਾਰ ਜਾਇਜ਼ ਹੈ?’
SGPC ਵੱਲੋਂ PTC ਨਾਲ ਕੀਤੇ ਸਮਝੌਤੇ ਦੀ ਕਾਪੀ ਕਿੱਥੇ ਹੈ ?
ਅਕਾਲੀ ਸਰਕਾਰ ਵੱਲੋਂ ਬੇਅਦਬੀ ਦਾ ਰੋਸ ਕਰਨ ਵਾਲੇ ਜਵਾਨਾਂ ਨੂੰ ਗੋਲੀਆਂ ਚਲਾ ਸ਼ਹੀਦ ਕੀਤਾ ਗਿਆ, ਉਸ ਸਮੇਂ SGPC ਨੇ ਇਜਲਾਸ ਕਿਉਂ ਨਹੀਂ ਬੁਲਾਇਆ
SGPC ਇੱਕ ਪਰੀਵਾਰ ਦੀ ਕਠਪੁੱਤਲੀ ਬਣਕੇ ਕੰਮ ਨਾ ਕਰੇ
—@KangMalvinder pic.twitter.com/xmvurBsPFw
— AAP Punjab (@AAPPunjab) June 26, 2023
ਕੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮਾਨ ਸਰਕਾਰ ਦੇ ਇਸ ਫ਼ੈਸਲੇ ਨੂੰ ਕਿਸ ਆਧਾਰ ‘ਤੇ ਸਿੱਖ ਵਿਰੋਧੀ ਗਰਦਾਨ ਰਹੇ ਨੇ! ਕੀ ਉਹ ਨਹੀਂ ਜਾਣਦੇ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਸਿੱਖਾਂ ਨੇ ਵੀ ਵੋਟ ਪਾਕੇ ਚੁਣਿਆ ਹੈ। ਜੇਕਰ ਧਾਮੀ ਸਾਬ੍ਹ ਦੀ ਗੱਲ ਮੰਨੀਏ ਕਿ ਜੇਕਰ ਅਕਾਲੀ ਦਲ ਦੇ ਚੁਣੇ ਤਿੰਨ ਵਿਧਾਇਕ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ ਵਿਧਾਨ ਸਭਾ ਦੇ ਬਾਕੀ ਵਿਧਾਇਕ ਕਿੰਨ੍ਹਾਂ ਦੇ ਹਨ?
ਮੈਂ SGPC ਪ੍ਰਧਾਨ ਤੋਂ ਪੁੱਛਣਾ ਚਾਹੰਦਾ ਹਾਂ ਕਿ ਗੁਰਬਾਣੀ ਦਾ ਪ੍ਰਸਾਰਣ Free to air ਕਰਨਾ ਸਿੱਖਾਂ ‘ਤੇ ਹਮਲਾ ਕਿਵੇਂ ਹੋ ਗਿਆ
‘ਆਪ’ ਦੇ 92 MLA’s ਨੂੰ ਸਿੱਖਾਂ ਨੇ ਵੋਟਾਂ ਪਾਈਆਂ ਨੇ
ਕਿ SGPC ਦਾ ਕੰਮ ਸਿਰਫ਼ ਇੱਕ ਪ੍ਰਾਈਵੇਟ ਚੈਨਲ ਨੂੰ ਬਚਾਉਣਾ ਰਹਿ ਗਿਆ ਹੈ
—@KangMalvinder pic.twitter.com/m1XLEHn0Y6
— AAP Punjab (@AAPPunjab) June 26, 2023
ਕੰਗ ਨੇ ਸਵਾਲ ਕਰਦਿਆਂ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਇਹ ਦੱਸਣ ਕਿ ਅੱਜ ਉਹ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਪੰਥ ‘ਤੇ ਹਮਲਾ ਕਰਾਰ ਦੇ ਰਹੇ ਹਨ, ਵਿਸ਼ੇਸ਼ ਇਜਲਾਸ ਸੱਦ ਰਹੇ ਹਨ ਪਰ ਇਹ ਸਭ ਸ਼੍ਰੋਮਣੀ ਕਮੇਟੀ ਨੇ ਉਦੋਂ ਕਿਉਂ ਨਾ ਕੀਤਾ ਜਦੋਂ ਇੱਕ ਪੰਥ ਦੋਖੀ ਨੂੰ ਸ਼ਰੇਆਮ ਝੂਠੀ ਮਾਫ਼ੀ ਦਿੱਤੀ ਗਈ ਅਤੇ ਫ਼ਿਰ ਇਸਨੂੰ ਸਹੀ ਸਾਬਿਤ ਕਰਨ ਲਈ ਲੱਖਾਂ ਦੇ ਇਸ਼ਤਿਹਾਰ ਦਿੱਤੇ ਗਏ। ਕੀ ਉਹ ਪੰਥ ‘ਤੇ ਹਮਲਾ ਨਹੀਂ ਸੀ! ਜਦ ਬਰਗਾੜੀ ਬੇਅਦਬੀ ਕਾਂਡ ਹੋਇਆ, ਇਨਸਾਫ਼ ਮੰਗ ਰਹੀਆਂ ਸੰਗਤਾਂ ‘ਤੇ ਅਕਾਲੀ-ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਗੋਲੀਆਂ ਚਲਾਈਆਂ ਗਈਆਂ, ਕੀ ਉਹ ਪੰਥ ‘ਤੇ ਹਮਲਾ ਨਹੀਂ ਸੀ? ਉਦੋਂ ਇਹ ਇਜਲਾਸ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਸੱਦੇ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h