[caption id="attachment_172629" align="aligncenter" width="1920"] UK Dog care Job: ਲੋਕ ਹੁਣ ਇਨਸਾਨਾਂ ਨਾਲੋਂ ਕੁੱਤਿਆਂ ਦੀ ਵਫ਼ਾਦਾਰੀ 'ਤੇ ਜ਼ਿਆਦਾ ਭਰੋਸਾ ਕਰਦੇ ਹਨ। ਕੁੱਤਿਆਂ ਨੂੰ ਪਾਲਣ ਤੇ ਉਨ੍ਹਾਂ ਨਾਲ ਬੱਚਿਆਂ ਵਾਂਗ ਪੇਸ਼ ਆਉਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਲੋਕ ਹੁਣ ਆਪਣੇ ਬੱਚਿਆਂ ਵਾਂਗ ਮਹਿੰਗੇ ਪਾਲਤੂ ਕੁੱਤਿਆਂ ਦੀ ਦੇਖਭਾਲ 'ਤੇ ਕਾਫੀ ਪੈਸਾ ਖ਼ਰਚ ਕਰਦੇ ਹਨ।[/caption] [caption id="attachment_172630" align="aligncenter" width="895"] ਤਾਜ਼ਾ ਮਾਮਲਾ ਯੂਨਾਈਟਿਡ ਕਿੰਗਡਮ (UK) ਦੇ ਕੇਨਸਿੰਗਟਨ ਦੇ ਇੱਕ ਪਰਿਵਾਰ ਦਾ ਸਾਹਮਣੇ ਆਇਆ ਜਿੱਥੇ ਉਨ੍ਹਾਂ ਨੇ ਨੌਕਰੀ ਦੀ ਆਫ਼ਰ ਕੀਤੀ ਹੈ। ਇਸ ਨੌਕਰੀ ਦੀ ਪੋਸਟ ਨੂੰ ਸਾਂਝਾ ਕਰਦਿਆਂ ਪਰਿਵਾਰ ਇੱਕ ਫੁੱਲ ਟਾਈਮ ਕੁੱਤੇ ਦੀ ਦੇਖਭਾਲ ਕਰਨ ਵਾਲੀ ਨੈਨੀ ਦੀ ਭਾਲ ਕਰ ਰਿਹਾ ਹੈ।[/caption] [caption id="attachment_172631" align="aligncenter" width="839"] ਜੀ ਹਾਂ ਇਹ ਪਰਿਵਾਰ ਨੈਨੀ ਦੀ ਨੌਕਰੀ ਲਈ £1,00,000 (ਲਗਪਗ 1 ਕਰੋੜ ਰੁਪਏ) ਤਨਖਾਹ ਵਜੋਂ ਦੇਣ ਲਈ ਤਿਆਰ ਹੈ। ਇਸ ਦੌਰਾਨ ਜੇਕਰ ਦੇਖਿਆ ਜਾਵੇ ਤਾਂ ਲੋਕਾਂ ਵਿੱਚ ਕੁੱਤਿਆਂ ਨੂੰ ਆਪਣਾ ਪਰਿਵਾਰਕ ਮੈਂਬਰ ਅਤੇ ਬੱਚੇ ਸਮਝਣ ਦਾ ਕ੍ਰੇਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਉਹ ਪਾਲਤੂ ਕੁੱਤੇ ਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਮੰਨ ਰਿਹਾ ਹੈ।[/caption] [caption id="attachment_172632" align="aligncenter" width="2560"] ਉਹ ਆਪਣੇ ਖਾਣ-ਪੀਣ ਤੋਂ ਲੈ ਕੇ ਹਰ ਚੀਜ਼ ਦਾ ਬਹੁਤ ਗੰਭੀਰਤਾ ਨਾਲ ਧਿਆਨ ਰੱਖਦਾ ਹੈ। ਪਰ ਇਹ ਪਿਆਰ ਤੇ ਮੁਹੱਬਤ ਅਜਿਹਾ ਹੋਵੇਗਾ ਕਿ ਕੁੱਤੇ ਲਈ ਇੱਕ ਨੈਨੀ ਰੱਖਣ ਲਈ £1,00,000 (ਕਰੀਬ 1 ਕਰੋੜ ਰੁਪਏ) ਦਾ ਭੁਗਤਾਨ ਕੀਤਾ ਜਾਵੇਗਾ। ਇਹ ਬਹੁਤ ਹੈਰਾਨੀਜਨਕ ਜ਼ਰੂਰ ਹੈ। ਇਸ ਦੇ ਲਈ ਕੇਨਸਿੰਗਟਨ ਦਾ ਪਰਿਵਾਰ ਪੂਰੀ ਤਰ੍ਹਾਂ ਤਿਆਰ ਹੈ।[/caption] [caption id="attachment_172633" align="aligncenter" width="2000"] ਅਜਿਹੀ ਨੌਕਰੀ ਦੀ ਪੇਸ਼ਕਸ਼ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ ਇਸ ਨੂੰ ਪੂਰਾ ਕਰਨ ਲਈ ਬ੍ਰਿਟੇਨ ਦੇ ਕੇਨਸਿੰਗਟਨ ਦੇ ਪਰਿਵਾਰ ਨੇ ਨੌਕਰੀ ਦੀ ਪੇਸ਼ਕਸ਼ ਲਈ ਵੈੱਬਸਾਈਟ 'ਤੇ ਇਸ਼ਤਿਹਾਰ ਵੀ ਦਿੱਤਾ ਹੈ। scapethecity.org 'ਤੇ ਨੌਕਰੀ ਦਾ ਨੋਟਿਸ ਪੋਸਟ ਕੀਤਾ ਗਿਆ ਹੈ। ਵੈੱਬਸਾਈਟ 'ਤੇ ਨੌਕਰੀ ਦੀ ਪੋਸਟ ਸਾਂਝੀ ਕੀਤੀ ਗਈ ਸੀ ਜਿੱਥੇ ਪਰਿਵਾਰ ਨੇ ਫੁੱਲ-ਟਾਈਮ ਨੈਨੀ ਦੀ ਮੰਗ ਕੀਤੀ। ਇਸ ਦੀ ਤਨਖਾਹ ਵੀ £1,00,000 ਰੱਖੀ ਗਈ ਹੈ।[/caption] [caption id="attachment_172634" align="aligncenter" width="1920"] ਨੌਕਰੀ ਦੇ ਵੇਰਵੇ ਵਿੱਚ ਯੂਕੇ ਦੇ ਪਰਿਵਾਰ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਇੱਕ ਤਜਰਬੇਕਾਰ ਨੈਨੀ ਦੀ ਭਾਲ ਕਰ ਰਹੇ ਹਾਂ ਜੋ ਗੁਣਵੱਤਾ ਅਤੇ ਉੱਚ ਪੱਧਰੀ ਦੇਖਭਾਲ ਪ੍ਰਦਾਨ ਕਰਨ ਲਈ ਸਾਡੇ ਦੋ ਪਿਆਰੇ ਕੁੱਤਿਆਂ ਦੀ ਖਾਸ ਦੇਖਭਾਲ ਕਰ ਸਕੇ।[/caption] [caption id="attachment_172635" align="aligncenter" width="1200"] ਪਰਿਵਾਰ ਅਸਲ ਵਿੱਚ ਇੱਕ ਸਿਟਰ ਦੀ ਭਾਲ ਵਿੱਚ ਹੈ ਜੋ ਆਪਣੇ ਕੁੱਤਿਆਂ ਦੀ ਸਮੁੱਚੀ ਤੰਦਰੁਸਤੀ, ਖੁਸ਼ੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਕੰਮ ਕਰ ਸਕੇ। ਉਨ੍ਹਾਂ ਵੱਖ-ਵੱਖ ਜ਼ਿੰਮੇਵਾਰੀਆਂ ਅਤੇ ਵਿਸ਼ੇਸ਼ ਲੋੜਾਂ ਨੂੰ ਵੀ ਸਾਂਝਾ ਕੀਤਾ ਜੋ ਉਹ ਇਸ਼ਤਿਹਾਰ ਵਿੱਚ ਕਰਮਚਾਰੀ ਤੋਂ ਉਮੀਦ ਕਰਦੇ ਹਨ।[/caption]