ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਚੁੱਪ-ਚੁਪੀਤੇ ਬਿਨ੍ਹਾਂ ਕਿਸੇ ਰਵਾਇਤੀ ਰਸਮ ਨਿਭਾਇਆ ਇੱਕ ਆਮ ਵਿਅਕਤੀ ਨਾਲ ਵਿਆਹ ਕਰਾ ਲਿਆ।ਉਸਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਪਹਿਲਾਂ ਹੀ ਤਿੰਨ ਵਰ੍ਹੇ ਦੇਰੀ ਨਾਲ ਹੋਇਆ ਹੈ ਤੇ ਕਈਆਂ ਨੇ ਇਸ ਨੂੰ ਸਹੀ ਨਹੀਂ ਆਖਿਆ,ਪਰ ਇਹ ਜ਼ਿੰਦਗੀ ਚੰਗੇ ਢੰਗ ਨਾਲ ਜਿਊਣ ਲਈ ਜ਼ਰੂਰੀ ਸੀ।
ਕੇਈ ਕੋਮੁਰੇ ਨਾਲ ਕੀਤੇ ਗਏ ਇਸ ਵਿਆਹ ਨਾਲ ਮਾਕੋ ਦਾ ਸ਼ਾਹੀ ਰੁਤਬਾ ਖੁੱਸ ਗਿਆ ਹੈ ਤੇ ਹੁਣ ਉਸ ਨੇ ਆਪਣੇ ਪਤੀ ਦਾ ਨਾਮ ਅਪਣਾ ਲਿਆ ਹੈ।ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਦੱਸਿਆ ਕਿ ਜੋੜੇ ਦੇ ਵਿਆਹ ਸੰਬੰਧੀ ਦਸਤਾਵੇਜ਼ ਮਹਿਲ ਦੇ ਇੱਕ ਅਧਿਕਾਰੀ ਨੇ ਅੱਜ ਸਵੇਰੇ ਜਮ੍ਹਾਂ ਕਰਵਾਏ ਅਤੇ ਵਿਆਹ ਸੰਬੰਧੀ ਪੁਸ਼ਟੀ ਕੀਤੀ।
ਇਸ ਜੋੜੇ ਲਈ ਕਿਸੇ ਵਿਆਹ ਬੈਂਕੁਇਟ ਦੀ ਬੁਕਿੰਗ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਵਿਆਹ ਸੰਬੰਧੀ ਕੋਈ ਹੋਰ ਰਸਮਾਂ ਨਿਭਾਈਆਂ ਗਈਆਂ ਸਨ।ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਸ ਵਿਆਹ ‘ਤੇ ਖੁਸ਼ੀ ਪ੍ਰਗਟ ਨਹੀਂ ਕੀਤੀ।