ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਪਹੁੰਚੇ ਹਨ ਤੇ ਉਨਾਂ੍ਹ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ।ਇਹ ਮੁਲਾਕਾਤ ਕਰੀਬ ਢਾਈ ਘੰਟਿਆਂ ਤੱਕ ਚੱਲੀ।ਜਾਣਕਾਰੀ ਮੁਤਾਬਕ ਸੀਐਮ ਚੰਨੀ ਨੇ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ‘ਤੇ ਕੀ ਅਸਰ ਪਵੇਗਾ ਇਨ੍ਹਾਂ ਮੁੱਦਿਆਂ ‘ਤੇ ਰਾਹੁਲ ਗਾਂਧੀ ਨਾਲ ਚਰਚਾ ਕੀਤੀ।
ਪੰਜਾਬ ਦੀ ਅੰਦਰੂਨੀ ਕਾਂਗਰਸ ਰਾਜਨੀਤੀ ਅਤੇ ਪੰਜਾਬ ਸਰਕਾਰ ਦੇ ਵੱਖ ਵੱਖ ਪਹਿਲੂਆਂ ‘ਤੇ ਵੀ ਚਰਚਾ ਕੀਤੀ ਗਈ।ਇਸ ਸਬੰਧੀ ‘ਚ ਪਿਛਲ਼ੇ ਦਿਨੀਂ ਰਾਹੁਲ ਗਾਂਧੀ ਨੇ ਮੰਤਰੀ ਮੰਡਲ ਤੋਂ ਹਟਾਏ ਨਾਰਾਜ਼ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਸੀ।ਤਾਂ ਕਿ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ।