Superfoods For Children: ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਹਾਨੂੰ ਉਨ੍ਹਾਂ ਦੀ ਚੰਗੀ ਸਿਹਤ ਲਈ ਸਾਰੇ ਯਤਨ ਕਰਨੇ ਚਾਹੀਦੇ ਹਨ। ਬੱਚਿਆਂ ਨੂੰ ਵਿਕਾਸ ਲਈ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਆਓ ਜਾਣਦੇ ਹਾਂ ਤੁਹਾਡੇ ਬੱਚੇ ਦੇ ਸਰਵਪੱਖੀ ਵਿਕਾਸ ਲਈ ਨਿਯਮਤ ਖੁਰਾਕ ਵਿੱਚ ਕਿਹੜੇ-ਕਿਹੜੇ ਸੁਪਰਫੂਡਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਕੇਲਾ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਜੇਕਰ ਬੱਚੇ ਇਸ ਨੂੰ ਰੋਜ਼ਾਨਾ ਖਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ ਨੂੰ ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸ਼ੀਅਮ, ਪੋਟਾਸ਼ੀਅਮ, ਬਾਇਓਟਿਨ ਅਤੇ ਫਾਈਬਰ ਮਿਲਦਾ ਰਹੇਗਾ। ਕੇਲਾ ਬੱਚਿਆਂ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ।
ਅੰਡੇ ਨੂੰ ਜ਼ਰੂਰੀ ਸੁਪਰਫੂਡ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਸਿਹਤ ਮਾਹਿਰ ਅਕਸਰ ਇਸਨੂੰ ਨਾਸ਼ਤੇ ਵਿੱਚ ਖਾਣ ਦੀ ਸਲਾਹ ਦਿੰਦੇ ਹਨ। ਇਸ ਵਿੱਚ ਪ੍ਰੋਟੀਨ, ਵਿਟਾਮਿਨ-ਬੀ, ਵਿਟਾਮਿਨ-ਡੀ, ਓਮੇਗਾ-3 ਫੈਟੀ ਐਸਿਡ ਅਤੇ ਫੋਲਿਕ ਐਸਿਡ ਸਮੇਤ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ।
ਦੁੱਧ ਨੂੰ ਜੇਕਰ ਸੰਪੂਰਨ ਭੋਜਨ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ, ਕਿਉਂਕਿ ਇਸ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ। ਇਸ ਨਾਲ ਸਰੀਰ ਨੂੰ ਕੈਲਸ਼ੀਅਮ ਅਤੇ ਵਿਟਾਮਿਨ ਮਿਲਦੇ ਹਨ ਜੋ ਬੱਚਿਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੇ ਹਨ।
ਓਟਸ ਇੱਕ ਬਹੁਤ ਹੀ ਸਿਹਤਮੰਦ ਭੋਜਨ ਹੈ। ਇਸ ਵਿੱਚ ਘੁਲਣਸ਼ੀਲ ਫਾਈਬਰ ਅਤੇ ਬੀਟਾ-ਗਲੂਕਨ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ ਕਿਉਂਕਿ ਇਹ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਬੱਚਿਆਂ ਦੀ ਚੰਗੀ ਸਿਹਤ ਲਈ ਤੁਸੀਂ ਨਾਸ਼ਤੇ ਵਿੱਚ ਓਟਸ ਖੁਆਓ।