ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਇਕ ਵਾਰ ਫਿਰ ਵਿਵਾਦਾਂ ਚ ਆ ਗਈ ਜਦੋਂ ਤਰਨਤਾਰਨ ਦੇ ਪੱਟੀ ਦੇ ਇਕ ਪਰਿਵਾਰ ਵੱਲੋਂ 6 ਸਾਲਾਂ ਦੀ ਬੱਚੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਸ ਦੀ ਦੇਖਭਾਲ ਨ ਕਰਨ ਕਰਕੇ ਮੌਤ ਹੋਣ ਦੇ ਇਲਾਜਮ ਲੱਗ ਰਹੇ ਹਨ ।
ਮ੍ਰਿਤਕ ਲੜਕੀ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ 6 ਸਾਲਾਂ ਇਕਲੌਤੀ ਲੜਕੀ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਡਾਕਟਰਾਂ ਵੱਲੋ ਇਲਾਜ ਨ ਕਰਨ ਕਰਕੇ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ ਪਰਿਵਾਰ ਨੇ ਇਲਾਜਮ ਲਗਾਇਆ ਕਿ ਸਾਡੀ ਬੱਚੀ ਇਲਾਜ ਲਈ ਤੜਫਦੀ ਰਹੀ ਪਰ ਡਾਕਟਰ ਇਲਾਜ ਕਰਨ ਦੀ ਬਜਾਏ ਜਨਮਦਿਨ ਮਨਾਉਂਦੇ ਰਹੇ ਓਹਨਾ ਕਿਹਾ ਕਿ ਡਾਕਟਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ।
ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਨੂੰ ਚੰਡੀਗੜ ਵਿਖੇ ਰੈਫਰ ਕਰ ਦਿਤ ਸੀ ਅਤੇ ਇਹ ਬੱਚੀ ਨੂੰ ਫਿਰ ਵਾਪਸ ਲੈ ਆਏ ਹਨ ਫਿਰ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਿਹਾ ਹੀ ਜਨਮਦਿਨ ਅਤੇ ਡਾਕਟਰਾਂ ਦੀ ਅਣਗਹਿਲੀ ਬਾਰੇ ਵੱਡੇ ਡਾਕਟਰ ਦੱਸ ਸਕਦੇ ਹਨ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h