ਐਤਵਾਰ, ਜੂਨ 8, 2025 12:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਬੰਗਲਾਦੇਸ਼ ਦੇ ਕਪਤਾਨ Tamim Iqbal ਨੇ ਕੀਤਾ ਸੰਨਿਆਸ ਦਾ ਐਲਾਨ, ਪ੍ਰੈਸ ਕਾਨਫਰੰਸ ਦੌਰਾਨ ਫੁੱਟ-ਫੁੱਟ ਕੇ ਰੋਇਆ ਕਪਤਾਨ

Tamim Iqbal Retires: ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਹ 15 ਸਾਲ ਤੱਕ ਬੰਗਲਾਦੇਸ਼ ਲਈ ਖੇਡਿਆ।

by ਮਨਵੀਰ ਰੰਧਾਵਾ
ਜੁਲਾਈ 6, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Tamim Iqbal Retires: ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਹ 15 ਸਾਲ ਤੱਕ ਬੰਗਲਾਦੇਸ਼ ਲਈ ਖੇਡਿਆ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 34 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਪ੍ਰੈੱਸ ਕਾਨਫਰੰਸ ਰਾਹੀਂ ਸੰਨਿਆਸ ਦਾ ਐਲਾਨ ਕੀਤਾ।
ਸੰਨਿਆਸ ਲੈਣ ਦਾ ਐਲਾਨ ਕਰਦੇ ਸਮੇਂ ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਫੁੱਟ-ਫੁੱਟ ਕੇ ਰੋਦੇ ਨਜ਼ਰ ਆਏ। ਮੇਜ਼ਬਾਨ ਟੀਮ ਨੂੰ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ ਦੇ ਪਹਿਲੇ ਹੀ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਤਮੀਮ ਇਕਬਾਲ ਨੇ ਇਹ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਇਸ ਵਾਰ ਵਨਡੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਵਾਲੇ ਬੰਗਲਾਦੇਸ਼ ਤੋਂ ਕਾਫੀ ਉਮੀਦਾਂ ਸੀ। ਪਰ ਬੰਗਲਾਦੇਸ਼ ਦੇ ਵਨਡੇ ਕਪਤਾਨ ਤਮੀਮ ਇਕਬਾਲ ਨੇ ਅਚਾਨਕ ਸੰਨਿਆਸ ਲੈ ਕੇ ਬੰਗਲਾਦੇਸ਼ ਕ੍ਰਿਕਟ 'ਚ ਦਹਿਸ਼ਤ ਪੈਦਾ ਕਰ ਦਿੱਤੀ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਮੀਮ ਕਾਫੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸੀ। ਉਸ ਨੇ ਚਟੋਗਰਾਮ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਮੇਰਾ ਆਖਰੀ ਮੈਚ ਹੈ। ਮੈਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।"
ਉਨ੍ਹਾਂ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕੀਤੀ। ਮੈਂ ਇਸ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਆਪਣੇ ਸਾਰੇ ਸਾਥੀਆਂ, ਕੋਚਾਂ, ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ, ਮੇਰੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਇਸ ਲੰਬੇ ਸਫ਼ਰ ਵਿੱਚ ਮੇਰੇ ਨਾਲ ਰਹੇ ਹਨ। ਉਸ ਨੇ ਮੇਰੇ ਵਿੱਚ ਵਿਸ਼ਵਾਸ ਰੱਖਿਆ।”
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਅਜੇ ਇਹ ਨਹੀਂ ਦੱਸਿਆ ਕਿ ਉਸ ਦੀ ਥਾਂ ਟੀਮ ਦੀ ਕਮਾਨ ਕੌਣ ਸੰਭਾਲੇਗਾ। ਦੱਸ ਦੇਈਏ ਕਿ ਸ਼ਾਕਿਬ ਅਲ ਹਸਨ ਟੀ-20 ਫਾਰਮੈਟ ਵਿੱਚ ਟੀਮ ਦੀ ਅਗਵਾਈ ਕਰਦੇ ਹਨ, ਜਦੋਂ ਕਿ ਲਿਟਨ ਦਾਸ ਟੈਸਟ ਦੇ ਕਪਤਾਨ ਹਨ। ਸ਼ਾਕਿਬ ਅਲ ਹਸਨ ਨੂੰ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ।
ਤਮੀਮ ਇਕਬਾਲ ਨੇ ਬੰਗਲਾਦੇਸ਼ ਲਈ 15 ਸਾਲਾਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਅਤੇ 9 ਫਰਵਰੀ 2007 ਨੂੰ ਹਰਾਰੇ ਵਿਖੇ ਜ਼ਿੰਬਾਬਵੇ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ।
ਇਸ ਦੇ ਨਾਲ ਹੀ ਉਸ ਨੇ ਆਪਣਾ ਆਖਰੀ ਮੈਚ 5 ਜੁਲਾਈ 2023 ਨੂੰ ਅਫਗਾਨਿਸਤਾਨ ਖਿਲਾਫ ਖੇਡਿਆ ਸੀ। ਹਾਲਾਂਕਿ, ਵਨਡੇ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਉਸ ਦਾ ਇਸ ਤਰ੍ਹਾਂ ਸੰਨਿਆਸ ਲੈਣਾ ਯਕੀਨੀ ਤੌਰ 'ਤੇ ਬੰਗਲਾਦੇਸ਼ ਟੀਮ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਉਹ ਵਨਡੇ ਫਾਰਮੈਟ ਵਿੱਚ ਲਗਾਤਾਰ ਇਸ ਟੀਮ ਦਾ ਹਿੱਸਾ ਸੀ।
ਉਹ ਟੈਸਟ ਕ੍ਰਿਕਟ ਵਿੱਚ ਵੀ ਆਪਣੀ ਟੀਮ ਲਈ ਖੇਡ ਰਿਹਾ ਸੀ, ਸਿਰਫ ਟੀ-20 ਫਾਰਮੈਟ ਵਿੱਚ ਉਹ 2020 ਤੋਂ ਟੀਮ ਤੋਂ ਬਾਹਰ ਚੱਲ ਰਿਹਾ ਸੀ। ਤਮੀਮ ਨੇ 15 ਸਾਲ ਤੱਕ ਬੰਗਲਾਦੇਸ਼ ਲਈ ਕ੍ਰਿਕਟ ਖੇਡਦੇ ਹੋਏ 70 ਟੈਸਟ ਮੈਚਾਂ ਵਿੱਚ 5134 ਦੌੜਾਂ ਬਣਾਈਆਂ, ਜਿਸ ਵਿੱਚ ਉਸਨੇ 10 ਸੈਂਕੜੇ ਲਗਾਏ ਅਤੇ ਉਸਦਾ ਸਰਵੋਤਮ ਸਕੋਰ 206 ਦੌੜਾਂ ਸੀ।
ਇਸ ਤੋਂ ਇਲਾਵਾ ਉਸ ਨੇ ਵਨਡੇ ਕ੍ਰਿਕਟ 'ਚ 241 ਮੈਚਾਂ 'ਚ 8313 ਦੌੜਾਂ ਬਣਾਈਆਂ ਹਨ। ਉਸਨੇ ਵਨਡੇ ਵਿੱਚ 14 ਸੈਂਕੜੇ ਲਗਾਏ ਅਤੇ ਉਸਦਾ ਸਰਵੋਤਮ ਸਕੋਰ 158 ਦੌੜਾਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ ਸੈਂਕੜਾ ਵੀ ਲਗਾਇਆ। ਇਸ ਫਾਰਮੈਟ ਵਿੱਚ ਉਸ ਨੇ 78 ਮੈਚਾਂ ਵਿੱਚ 1758 ਦੌੜਾਂ ਬਣਾਈਆਂ ਅਤੇ ਉਸ ਦਾ ਸਰਵੋਤਮ ਸਕੋਰ ਨਾਬਾਦ 103 ਦੌੜਾਂ ਸੀ।
Tamim Iqbal ਨੇ ਲਿਸਟ ਏ ਕ੍ਰਿਕਟ ਦੇ 298 ਮੈਚਾਂ ਵਿੱਚ 10,785 ਦੌੜਾਂ ਬਣਾਈਆਂ ਜਦੋਂ ਕਿ ਉਸਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੇ 104 ਮੈਚਾਂ ਵਿੱਚ 7945 ਦੌੜਾਂ ਬਣਾਈਆਂ। ਸਾਲ 2007 ਵਿੱਚ, ਉਸਨੇ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਸਾਲ 2023 ਵਿੱਚ, ਉਸਨੇ ਇਸ ਟੀਮ ਲਈ ਆਪਣਾ ਆਖਰੀ ਮੈਚ ਖੇਡਿਆ।
ਤਮੀਮ ਨੇ 15 ਸਾਲ ਬੰਗਲਾਦੇਸ਼ ਕ੍ਰਿਕਟ ਦੀ ਸੇਵਾ ਕੀਤੀ ਅਤੇ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15,205 ਦੌੜਾਂ ਬਣਾਈਆਂ ਹਨ ਜਦਕਿ ਤਿੰਨ ਕ੍ਰਿਕਟ ਫਾਰਮੈਟਾਂ ਵਿੱਚ ਕੁੱਲ 25 ਸੈਂਕੜੇ ਲਗਾਏ ਹਨ।
Tamim Iqbal Retires: ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਹ 15 ਸਾਲ ਤੱਕ ਬੰਗਲਾਦੇਸ਼ ਲਈ ਖੇਡਿਆ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 34 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਪ੍ਰੈੱਸ ਕਾਨਫਰੰਸ ਰਾਹੀਂ ਸੰਨਿਆਸ ਦਾ ਐਲਾਨ ਕੀਤਾ।
ਸੰਨਿਆਸ ਲੈਣ ਦਾ ਐਲਾਨ ਕਰਦੇ ਸਮੇਂ ਉਹ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਫੁੱਟ-ਫੁੱਟ ਕੇ ਰੋਦੇ ਨਜ਼ਰ ਆਏ। ਮੇਜ਼ਬਾਨ ਟੀਮ ਨੂੰ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਤਮੀਮ ਇਕਬਾਲ ਨੇ ਇਹ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਇਸ ਵਾਰ ਵਨਡੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਵਾਲੇ ਬੰਗਲਾਦੇਸ਼ ਤੋਂ ਕਾਫੀ ਉਮੀਦਾਂ ਸੀ। ਪਰ ਬੰਗਲਾਦੇਸ਼ ਦੇ ਵਨਡੇ ਕਪਤਾਨ ਤਮੀਮ ਇਕਬਾਲ ਨੇ ਅਚਾਨਕ ਸੰਨਿਆਸ ਲੈ ਕੇ ਬੰਗਲਾਦੇਸ਼ ਕ੍ਰਿਕਟ ‘ਚ ਦਹਿਸ਼ਤ ਪੈਦਾ ਕਰ ਦਿੱਤੀ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਮੀਮ ਕਾਫੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿ ਰਹੇ ਸੀ। ਉਸ ਨੇ ਚਟੋਗਰਾਮ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਇਹ ਮੇਰਾ ਆਖਰੀ ਮੈਚ ਹੈ। ਮੈਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।”
ਉਨ੍ਹਾਂ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕੀਤੀ। ਮੈਂ ਇਸ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਆਪਣੇ ਸਾਰੇ ਸਾਥੀਆਂ, ਕੋਚਾਂ, ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ, ਮੇਰੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਇਸ ਲੰਬੇ ਸਫ਼ਰ ਵਿੱਚ ਮੇਰੇ ਨਾਲ ਰਹੇ ਹਨ। ਉਸ ਨੇ ਮੇਰੇ ਵਿੱਚ ਵਿਸ਼ਵਾਸ ਰੱਖਿਆ।”
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਅਜੇ ਇਹ ਨਹੀਂ ਦੱਸਿਆ ਕਿ ਉਸ ਦੀ ਥਾਂ ਟੀਮ ਦੀ ਕਮਾਨ ਕੌਣ ਸੰਭਾਲੇਗਾ। ਦੱਸ ਦੇਈਏ ਕਿ ਸ਼ਾਕਿਬ ਅਲ ਹਸਨ ਟੀ-20 ਫਾਰਮੈਟ ਵਿੱਚ ਟੀਮ ਦੀ ਅਗਵਾਈ ਕਰਦੇ ਹਨ, ਜਦੋਂ ਕਿ ਲਿਟਨ ਦਾਸ ਟੈਸਟ ਦੇ ਕਪਤਾਨ ਹਨ। ਸ਼ਾਕਿਬ ਅਲ ਹਸਨ ਨੂੰ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ।
ਤਮੀਮ ਇਕਬਾਲ ਨੇ ਬੰਗਲਾਦੇਸ਼ ਲਈ 15 ਸਾਲਾਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਅਤੇ 9 ਫਰਵਰੀ 2007 ਨੂੰ ਹਰਾਰੇ ਵਿਖੇ ਜ਼ਿੰਬਾਬਵੇ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ।
ਇਸ ਦੇ ਨਾਲ ਹੀ ਉਸ ਨੇ ਆਪਣਾ ਆਖਰੀ ਮੈਚ 5 ਜੁਲਾਈ 2023 ਨੂੰ ਅਫਗਾਨਿਸਤਾਨ ਖਿਲਾਫ ਖੇਡਿਆ ਸੀ। ਹਾਲਾਂਕਿ, ਵਨਡੇ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਉਸ ਦਾ ਇਸ ਤਰ੍ਹਾਂ ਸੰਨਿਆਸ ਲੈਣਾ ਯਕੀਨੀ ਤੌਰ ‘ਤੇ ਬੰਗਲਾਦੇਸ਼ ਟੀਮ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਉਹ ਵਨਡੇ ਫਾਰਮੈਟ ਵਿੱਚ ਲਗਾਤਾਰ ਇਸ ਟੀਮ ਦਾ ਹਿੱਸਾ ਸੀ।
ਉਹ ਟੈਸਟ ਕ੍ਰਿਕਟ ਵਿੱਚ ਵੀ ਆਪਣੀ ਟੀਮ ਲਈ ਖੇਡ ਰਿਹਾ ਸੀ, ਸਿਰਫ ਟੀ-20 ਫਾਰਮੈਟ ਵਿੱਚ ਉਹ 2020 ਤੋਂ ਟੀਮ ਤੋਂ ਬਾਹਰ ਚੱਲ ਰਿਹਾ ਸੀ। ਤਮੀਮ ਨੇ 15 ਸਾਲ ਤੱਕ ਬੰਗਲਾਦੇਸ਼ ਲਈ ਕ੍ਰਿਕਟ ਖੇਡਦੇ ਹੋਏ 70 ਟੈਸਟ ਮੈਚਾਂ ਵਿੱਚ 5134 ਦੌੜਾਂ ਬਣਾਈਆਂ, ਜਿਸ ਵਿੱਚ ਉਸਨੇ 10 ਸੈਂਕੜੇ ਲਗਾਏ ਅਤੇ ਉਸਦਾ ਸਰਵੋਤਮ ਸਕੋਰ 206 ਦੌੜਾਂ ਸੀ।
ਇਸ ਤੋਂ ਇਲਾਵਾ ਉਸ ਨੇ ਵਨਡੇ ਕ੍ਰਿਕਟ ‘ਚ 241 ਮੈਚਾਂ ‘ਚ 8313 ਦੌੜਾਂ ਬਣਾਈਆਂ ਹਨ। ਉਸਨੇ ਵਨਡੇ ਵਿੱਚ 14 ਸੈਂਕੜੇ ਲਗਾਏ ਅਤੇ ਉਸਦਾ ਸਰਵੋਤਮ ਸਕੋਰ 158 ਦੌੜਾਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ‘ਚ ਸੈਂਕੜਾ ਵੀ ਲਗਾਇਆ। ਇਸ ਫਾਰਮੈਟ ਵਿੱਚ ਉਸ ਨੇ 78 ਮੈਚਾਂ ਵਿੱਚ 1758 ਦੌੜਾਂ ਬਣਾਈਆਂ ਅਤੇ ਉਸ ਦਾ ਸਰਵੋਤਮ ਸਕੋਰ ਨਾਬਾਦ 103 ਦੌੜਾਂ ਸੀ।
Tamim Iqbal ਨੇ ਲਿਸਟ ਏ ਕ੍ਰਿਕਟ ਦੇ 298 ਮੈਚਾਂ ਵਿੱਚ 10,785 ਦੌੜਾਂ ਬਣਾਈਆਂ ਜਦੋਂ ਕਿ ਉਸਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੇ 104 ਮੈਚਾਂ ਵਿੱਚ 7945 ਦੌੜਾਂ ਬਣਾਈਆਂ। ਸਾਲ 2007 ਵਿੱਚ, ਉਸਨੇ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਸਾਲ 2023 ਵਿੱਚ, ਉਸਨੇ ਇਸ ਟੀਮ ਲਈ ਆਪਣਾ ਆਖਰੀ ਮੈਚ ਖੇਡਿਆ।
ਤਮੀਮ ਨੇ 15 ਸਾਲ ਬੰਗਲਾਦੇਸ਼ ਕ੍ਰਿਕਟ ਦੀ ਸੇਵਾ ਕੀਤੀ ਅਤੇ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15,205 ਦੌੜਾਂ ਬਣਾਈਆਂ ਹਨ ਜਦਕਿ ਤਿੰਨ ਕ੍ਰਿਕਟ ਫਾਰਮੈਟਾਂ ਵਿੱਚ ਕੁੱਲ 25 ਸੈਂਕੜੇ ਲਗਾਏ ਹਨ।
Tags: Bangladesh Captain RetiredBangladesh Cricket Teamcricket newsinternational cricketpro punjab tvpunjabi newssports newsTamim IqbalTamim Iqbal Retirement
Share232Tweet145Share58

Related Posts

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025

IPL 2025: Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਜੂਨ 3, 2025

Punjab Kings ਨੂੰ ਲੱਗਾ ਝਟਕਾ, ਦਿੱਗਜ਼ ਕ੍ਰਿਕਟਰ ਨੇ ਲਿਆ ਅਚਾਨਕ ਸਨਿਆਸ

ਜੂਨ 2, 2025
Load More

Recent News

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਯੂਟਿਊਬਰ ਮਾਮਲੇ ‘ਚ ਆਈ ਅਪਡੇਟ

ਜੂਨ 7, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

ਭਾਰਤ ‘ਚ ਜਲਦ ਸ਼ੁਰੂ ਹੋਣ ਜਾ ਰਿਹਾ Starlink Satellite ਨੈੱਟਵਰਕ, ਜਾਣੋ ਕੀ ਹੋਵੇਗੀ ਮਹੀਨੇ ਦੀ ਕੀਮਤ

ਜੂਨ 7, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result