ਪੰਜਾਬ ਭਵਨ ‘ਚ ਅੱਜ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਰਬਾਦ ਨਰਮੇ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।ਰਣਦੀਪ ਨਾਭਾ ਅਤੇ ਅਰੁਣਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਟਨ ਦਬਾ ਕੇ ਕੱਲ੍ਹ ਕਿਸਾਨਾਂ ਦੇ ਖਾਤੇ ‘ਚ ਆਨਲਾਈਨ ਪੈਸੇ ਪਾਵੇਗੀ।
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰ ਕੇ ਦੱਸਿਆ ਕਿ ਗੁਲਾਬੀ ਸੁੰਡੀ ਤੋਂ ਨਾਲ ਨਰਮੇ ਦੀ ਫਸਲ ਨੂੰ ਹੋਏ ਨੁਕਸਾਨ ਲਈ ਮੇਰੀ ਸਰਕਾਰ ਨੇ 416 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਮੁਆਵਜ਼ੇ ਲਈ 3 ਪੱਧਰ ਰੱਖੇ ਗਏ ਹਨ।ਜਿਸ ‘ਚ 26 ਤੋਂ 32 ਫੀਸਦੀ ਨੁਕਸਾਨ ‘ਚ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।33 ਤੋਂ 75 ਫੀਸਦੀ ‘ਚ 5400 ਰੁਪਏ ਪ੍ਰਤੀ ਏਕੜ ਅਤੇ 76 ਤੋਂ 100 ਫੀਸਦੀ ‘ਚ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।