Rain in Punjab: ਪੰਜਾਬ ‘ਚ ਸ਼ਨੀਵਾਰ ਤੋਂ ਭਾਰੀ ਬਾਰਸ਼ ਨੇ ਪ੍ਰਸਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੂਬੇ ‘ਚ ਲੋਕਾੰ ਲਈ ਆਪ ਸਰਕਾਰ ਐਕਸ਼ਨ ‘ਚ ਨਜ਼ਰ ਆਈ ਹੈ। ਸਬੂੇ ਦੇ ਸੀਐਮ ਭਗਵੰਤ ਮਾਨ ਵਲੋਂ ਆਪਣੇ ਸਾਰੇ ਮੰਤਰੀਆਂ-ਵਿਧਾਇਕਾਂ ਤੇ ਸਾਰੇ ਜ਼ਿਲ੍ਹਿਆਂ ਦੇ DCs ਤੇ SSPs ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ।
ਸੀਐਮ ਮਾਨ ਦੇ ਹਦਾਇਤ ਮਗਰੋਂ ਵੱਖ-ਵੱਖ ਇਲਾਕਿਆਂ ‘ਚ ਮੰਤਰੀ-ਵਿਧਾਇਕ ਅਤੇ ਪ੍ਰਸ਼ਾਸ਼ਨਕ ਅਧਿਕਾਰੀ ਇਲਾਕਿਆਂ ਦਾ ਦੌਰਾ ਕਰਦੇ ਅਤੇ ਸਬੰਧਤ ਲੋਕਾਂ ਨੂੰ ਹਦਾਇਤਾਂ ਦਿੰਦੇ ਨਜ਼ਰ ਆਏ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਲੋਕਾਂ ਦਰਮਿਆਨ ਜਾ ਕੇ ਹਾਲਾਤਾੰ ਦਾ ਜਾਇਜ਼ਾ ਲਿਆ ਅਤੇ ਮੰਤਰੀ ਕਟਾਰੂਚਕ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ।
ਪੰਜਾਬ ‘ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਨੀਵੇਂ ਇਲਾਕਿਆਂ ਤੇ ਖਾਸ ਤੌਰ ‘ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ ‘ਚ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਨੇ…
ਮੈਂ ਆਪਣੇ ਸਾਰੇ ਮੰਤਰੀਆਂ-ਵਿਧਾਇਕਾਂ ਤੇ ਸਾਰੇ ਜ਼ਿਲ੍ਹਿਆਂ ਦੇ DCs ਤੇ SSPs ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ…
— Bhagwant Mann (@BhagwantMann) July 9, 2023
ਇਸ ਦੇ ਨਾਲ ਹੀ ਸੂਬੇ ਦੇ ਮੋਹਾਲੀ ਦਾ ਹਾਲ ਬੇਹਾਲ ਨਜ਼ਰ ਆਇਆ। ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਸੜਕਾਂ ‘ਚ ਪਾੜ ਪਿਆ ਨਜ਼ਰ ਆਇਆ। ਇੱਥੇ ਦੀਆੰ ਕਈ ਸੁਸਾਈਟਾਂ ‘ਚ ਲੋਕਾੰ ਦੀਆੰ ਗਰਦਨਾਂ ਤੱਕ ਪਾਣੀ ਭਰ ਗਿਆ। ਹਾਲਾਤ ਬੱਦ ਤੋਂ ਬੱਤਰ ਨਜ਼ਰ ਆਏ। ਮੋਹਾਲੀ ਦੇ ਜ਼ੀਰਕਪੁਰ ‘ਚ ਸ਼ਨੀਵਾਰ ਤੋਂ ਭਾਰੀ ਬਾਰਿਸ਼ ਜਾਰੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਨੇ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ। ਮੁੱਖ ਸੜਕਾਂ ’ਤੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਪਟਿਆਲਾ ਮੋਡ ਤੋਂ ਪੰਚਕੂਲਾ ਮੋਡ ਤੱਕ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ।
पंजाब में लगातार बारिश के चलते बाढ़ जैसी स्थिति के बीच ACTION में @BhagwantMann सरकार
▶️ पंजाब के सभी ज़िलो में Flood Control Units को किया गया ऐक्टिवेट
▶️ सभी शहरों के DCs की निगरानी में ये Units कर रही हैं काम
यहां देखें राज्य के सभी Flood Control Units के नंबर 👇 pic.twitter.com/LPZ8vbKy1a
— AAP Punjab (@AAPPunjab) July 9, 2023
ਦੂਜੇ ਪਾਸੇ ਡੇਰਾਬੱਸੀ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਨਾਂ ਦੀ ਸੁਸਾਇਟੀ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇੱਥੇ ਬੇਸਮੈਂਟ ਅਤੇ ਗਰਾਊਂਡ ਫਲੋਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਇਸ ਦੇ ਨਾਲ ਹੀ ਸੁਸਾਇਟੀ ਦੇ ਲੋਕਾਂ ਦੀਆਂ ਕਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਾਰਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਡੇਰਾਬੱਸੀ ਦੇ ਪੰਚਾਇਤ ਅਫ਼ਸਰ ਜਗਤਾਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਨਡੀਆਰਐਫ ਦੀਆਂ ਟੀਮਾਂ ਸੁਸਾਇਟੀ ਵਿੱਚ ਭੇਜੀਆਂ ਗਈਆਂ ਹਨ।
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ‘ਤੇ ਭਾਰੀ ਨੁਕਸਾਨ
ਮੀਂਹ ਦਾ ਕਹਿਰ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਪੰਜਾਬ ਤੱਕ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਬਿਆਸ ਦਰਿਆ ‘ਚ ਬਹਾਲ ਹੋਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ਦਾ ਕੁਝ ਹਿੱਸਾ ਵਹਿ ਗਿਆ ਹੈ। ਇਸ ਦੌਰਾਨ ਕਾਰਾਂ, ਦੁਕਾਨਾਂ ਅਤੇ ਏ.ਟੀ.ਐਮ ਬੂਥ ਵੀ ਇਸ ਰੌਣਕ ਦੀ ਲਪੇਟ ਵਿੱਚ ਆ ਗਏ।
ਬਾਰਸ਼ ਦਾ ਕਹਿਰ ਸਿਰਫ ਪੰਜਾਬ ਵਿੱਚ ਹੀ ਨਹੀੰ ਸਗੋੰ ਰਾਜਧਾਨੀ ਚੰਡੀਗੜ੍ਹ ‘ਚ ਵੀ ਨਜ਼ਰ ਆਇਆ। ਚੰਡੀਗੜ੍ਹ ਦੀ ਇੱਕ ਸੋਸਾਇਟੀ ਵਿੱਚ ਮੀਂਹ ਕਾਰਨ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ। ਇਸ ਕਾਰਨ ਪ੍ਰਸ਼ਾਸਨ ਨੂੰ ਸੁਸਾਇਟੀ ਦੇ ਅੰਦਰ ਹੀ ਕਿਸ਼ਤੀਆਂ ਚਲਾਉਣੀਆਂ ਪਈਆਂ।
ਚੰਡੀਗੜ੍ਹ ਦੇ ਸੈਕਟਰ 9 ਵਿੱਚ ਸਥਿਤ ਮਟਕਾ ਚੌਕ, ਪੰਜਾਬ ਯੂਨੀਵਰਸਿਟੀ, ਸੀਟੀਯੂ ਵਰਕਸ਼ਾਪ ਅਤੇ ਮਨੀਮਾਜਰਾ ਆਦਿ ਇਲਾਕਿਆਂ ਵਿੱਚ ਮੀਂਹ ਕਾਰਨ ਸੜਕਾਂ ਪਾਣੀ ਭਰ ਗਈਆ। ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਕਾਰਨ ਚੰਡੀਗੜ੍ਹ ਦੇ ਕਈ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h