Ajab Gajab News: ਦੇਸ਼ ਦੀ ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ ‘ਚ ਸਾਈਬਰ ਅਪਰਾਧੀਆਂ ਨੇ ਇੱਕ ਡਾਕਟਰ ਨਾਲ ਧੋਖਾਧੜੀ ਕੀਤੀ। ਬਰਸਾਤ ਦੇ ਮੌਸਮ ਵਿੱਚ ਘਰ ਬੈਠੇ ਸਮੋਸੇ ਖਾਣ ਦੀ ਇੱਛਾ ਨੇ ਡਾਕਟਰ ਨੂੰ ਚੁਨਾ ਲਾ ਦਿੱਤਾ। ਮੁੰਬਈ ਦੇ ਡਾਕਟਰ ਨੇ 25 ਪਲੇਟਾਂ ਸਮੋਸੇ ਮੰਗਵਾਏ ਸੀ। ਇੰਨੇ ਸਮੋਸਿਆਂ ਦੀ ਬਜਾਏ ਡਾਕਟਰ ਦੇ ਬੈਂਕ ਖਾਤੇ ਚੋਂ ਇੱਕ ਲੱਖ 40 ਹਜ਼ਾਰ ਰੁਪਏ ਕੱਟੇ ਗਏ।
ਹੈਰਾਨ ਹੋਏ ਡਾਕਟਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨਾਲ ਸਾਈਬਰ ਠੱਗੀ ਹੋਈ ਹੈ। ਡਾਕਟਰ ਨੇ ਦੱਸਿਆ ਹੈ ਕਿ ਜਿਸ ਰੈਸਟੋਰੈਂਟ ਤੋਂ ਉਸ ਨੇ ਸਮੋਸੇ ਮੰਗਵਾਏ ਸੀ, ਉਸ ਨੇ ਸਿਰਫ਼ 1500 ਰੁਪਏ ਮੰਗੇ ਸੀ, ਪਰ ਪਤਾ ਨਹੀਂ ਕੀ ਗੜਬੜ ਹੋਈ, ਉਸ ਦੇ ਬੈਂਕ ਅਕਾਉਂਟ ਚੋਂ ਕਈ ਵਾਰ ਕੁੱਲ 1.40 ਲੱਖ ਰੁਪਏ ਕੱਟੇ ਗਏ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਠੱਗੀ ਦਾ ਸ਼ਿਕਾਰ ਹੋਇਾ 27 ਸਾਲਾ ਡਾਕਟਰ ਮੁੰਬਈ ਦੇ ਸਿਓਂ ਇਲਾਕੇ ਦੇ ਕੇਈਐਮ ਹਸਪਤਾਲ ਵਿੱਚ ਕੰਮ ਕਰਦਾ ਹੈ। ਬੋਈਵਾਲਾ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਕਰਜਤ ਜਾ ਰਿਹਾ ਸੀ। ਇਸ ਲਈ ਉਸ ਨੇ ਗੁਰੂਕ੍ਰਿਪਾ ਰੈਸਟੋਰੈਂਟ ਤੋਂ 25 ਪਲੇਟਾਂ ਸਮੋਸੇ ਮੰਗਵਾਏ। ਉਸ ਨੂੰ ਫ਼ੋਨ ‘ਤੇ 1500 ਰੁਪਏ ਦੇਣ ਲਈ ਕਿਹਾ ਗਿਆ।
ਡਾਕਟਰ ਨੇ ਦੱਸਿਆ ਕਿ ਉਸ ਨੇ 1500 ਰੁਪਏ ਦਿੱਤੇ ਪਰ ਰੈਸਟੋਰੈਂਟ ਤੋਂ ਫੋਨ ਆਇਆ ਕਿ ਉਸ ਨੂੰ ਪੈਸੇ ਨਹੀਂ ਮਿਲੇ। ਫਿਰ ਡਾਕਟਰ ਨੂੰ ਭੁਗਤਾਨ ਕਰਨ ਲਈ ਇੱਕ ਲਿੰਕ ਭੇਜਿਆ ਗਿਆ। ਜਿਵੇਂ ਹੀ ਉਸਨੇ ਇਸ ਲਿੰਕ ਰਾਹੀਂ ਭੁਗਤਾਨ ਕੀਤਾ, ਉਸਦੇ ਖਾਤੇ ਚੋਂ 28,000 ਰੁਪਏ ਕੱਟ ਲਏ ਗਏ। ਇਹ ਦੇਖ ਕੇ ਡਾਕਟਰ ਦੇ ਹੋਸ਼ ਉੱਡ ਗਏ। ਜਦੋਂ ਤੱਕ ਉਹ ਕੁਝ ਵੀ ਕਰ ਸਕਦਾ ਸੀ, ਉਸ ਦੇ ਖਾਤੇ ਨਾਲ ਸਬੰਧਤ ਤਿੰਨ-ਚਾਰ ਮੈਸੇਜ ਆ ਗਏ ਅਤੇ ਉਸ ਦੇ ਖਾਤੇ ਚੋਂ ਪੈਸੇ ਕੱਟਣੇ ਸ਼ੁਰੂ ਹੋ ਗਏ।
ਉਸ ਨੇ ਤੁਰੰਤ ਬੈਂਕ ਨੂੰ ਫੋਨ ਕਰਕੇ ਉਸ ਦਾ ਬੈਂਕ ਅਕਾਉਂਟ ਬਲਾਕ ਕਰਵਾਇਆ ਪਰ ਉਦੋਂ ਤੱਕ ਉਸ ਦੇ ਖਾਤੇ ਚੋਂ ਕੁੱਲ 1.40 ਲੱਖ ਰੁਪਏ ਕੱਟੇ ਜਾ ਚੁੱਕੇ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਭੁਗਤਾਨ ਲਈ ਲਿੰਕ ਰੈਸਟੋਰੈਂਟ ਦੇ ਪਾਸਿਓਂ ਭੇਜਿਆ ਗਿਆ ਸੀ ਅਤੇ ਸਾਈਬਰ ਅਪਰਾਧੀਆਂ ਨੇ ਇਸ ਨੂੰ ਅੱਧ ਵਿਚਕਾਰ ਰੋਕ ਲਿਆ ਅਤੇ ਡਾਕਟਰ ਨੂੰ ਧੋਖਾ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h