Dr. Baljit Kaur: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਇਸੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਸਿੱਧੀ ਭਰਤੀ ਅਤੇ ਪਦਉਨਤੀ ਕੋਟੇ ਵਿੱਚ ਬਣਦੇ ਬੈਕਲਾਗ ਨੂੰ ਪੁਰ ਕਰਨ ਲਈ ਪਹਿਲ ਦੇ ਆਧਾਰ ‘ਤੇ ਇੱਕ ਵਿਸ਼ੇਸ਼ ਮੁਹਿੰਮ 20 ਜੁਲਾਈ ਤੋਂ 20 ਸਤੰਬਰ, 2023 ਤੱਕ ਚਲਾਈ ਜਾਵੇਗੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਬੈਕਲਾਗ ਨੂੰ ਪਹਿਲ ਦੇ ਆਧਾਰ ਤੇ ਭਰਨ ਸਬੰਧੀ ਸੂਬਾ ਸਰਕਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 32 ਵਿਭਾਗਾਂ ਵਲੋਂ ਇਸ ਸਬੰਧੀ ਸੂਚਨਾ ਉਪਲਬੱਧ ਕਰਵਾਈ ਗਈ ਹੈ ਅਤੇ ਸੂਚਨਾ ਦੇ ਅਧਾਰ ਤੇ ਕੁੱਲ 920 ਆਸਾਮੀਆਂ ਹਨ। ਜਿਸ ਵਿੱਚ ਸਿੱਧੀ ਭਰਤੀ ਅਤੇ ਤਰੱਕੀ ਰਾਹੀਂ ਭਰਨ ਲਈ ਆਸਾਮੀਆਂ ਦੀ ਗਿਣਤੀ ਸਾਮਲ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬਾਕੀ ਵਿਭਾਗਾਂ ਵਲੋਂ ਵੀ ਬੈਕਲਾਗ ਦੀ ਰਿਪੋਰਟ ਤੁਰੰਤ ਪ੍ਰਾਪਤ ਕਰਨ ਅਤੇ ਇਸ ਮੁਹਿੰਮ ਵਿੱਚ ਸ਼ਾਮਿਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਕੈਬਨਿਟ ਮੰਤਰੀ ਨੇ ਦਿਵਿਆਂਗਜਨਾ ਦੇ ਰੋਸਟਰ ਰਜਿਸਟਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰਨ ਲਈ ਹਦਾਇਤ ਕੀਤੀ ਤਾਂ ਜੋ ਭਵਿੱਖ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਰਾਈਟਸ ਆਫ ਪਰਸਨਜ਼ ਵਿਦ ਡਿਸਇਬਲਟੀ ਐਕਟ, 2016 ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਸਿੱਧੀ ਭਰਤੀ ਅਤੇ ਤਰੱਕੀ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਵਿਭਾਗ ਨੂੰ ਇਸ ਸਬੰਧੀ ਵਰਕਸ਼ਾਪ ਆਯੋਜਿਤ ਕਰਕੇ ਮਾਸਟਰ ਟਰੇਨਰ ਤਿਆਰ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਟਰੇਨਰ ਮੁੱਖ ਦਫਤਰਾਂ ਅਤੇ ਖੇਤਰੀ ਦਫ਼ਤਰਾਂ ਵਿਚ ਦਿਵਿਆਗਜਨਾਂ ਦੇ ਰੋਸਟਰ ਰਜਿਸਟਰ ਸਹੀ ਤਰੀਕੇ ਨਾਲ ਤਿਆਰ ਕਰਵਾਉਣ ਲਈ ਹਰ ਪੱਧਰ ਤੇ ਟਰੇਨਿੰਗ ਦੇ ਕੇ ਭਵਿੱਖ ਵਿੱਚ ਦਿਵਿਆਂਗ ਕੋਟੇ ਦੇ ਅਸਾਮੀ ਰੋਸਟਰ ਰਜਿਸਟਰ ਹਦਾਇਤਾਂ ਅਨੁਸਾਰ ਤਿਆਰ ਕਰਨਾ ਯਕੀਨੀ ਬਨਾਉਣ।
Punjab Govt is committed to protecting the rights of persons with disabilities. Special campaign will be conducted from July 20th to Sept 20th 2023, to fill backlog in direct recruitment & promotion quotas in all Government departments of state, stated Cabinet Dr. Baljit Kaur. pic.twitter.com/avIWxeiUIx
— Government of Punjab (@PunjabGovtIndia) July 11, 2023
ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ ਨੇ ਅਧਿਕਾਰੀਆਂ ਨੂੰ ਸਾਰੇ ਸਰਕਾਰੀ ਵਿਭਾਗਾਂ ਵਿੱਚ ਦਿਵਿਆਂਗ ਵਿਅਕਤੀਆਂ ਦੇ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਦੇ ਬੈਕਲਾਗ ਸਬੰਧੀ ਅੰਕੜੇ ਇਕੱਠੇ ਕਰਨ ਲਈ ਕਿਹਾ ਤਾਂ ਜੋ ਦਿਵਿਆਂਗਜਨਾਂ ਦਾ ਬੈਕਲਾਗ ਪੁਰ ਕਰਨ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਡੇ ਪੱਧਰ ਤੇ ਰੋਸਟਰ ਰਜਿਸਟਰ ਚੈੱਕ ਅਤੇ ਲੋੜੀਦਾ ਡਾਟਾ ਤਿਆਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਗਏ। ਰੋਸਟਰ ਰਜਿਸਟਰ ਚੈਕ ਕਰਵਾਕੇ ਕਮੀਆਂ ਨੂੰ ਦਰੁਸੱਤ ਕਰਵਾਇਆ ਗਿਆ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ 32 ਸਰਕਾਰੀ ਵਿਭਾਗਾਂ ਨਾਲ ਮੀਟਿੰਗ ਕਰਕੇ ਦਿਵਿਆਂਗ ਕੋਟੇ ਦੇ ਸਿੱਧੀ ਭਰਤੀ ਦੇ ਬੈਕਲਾਗ ਵਿਰੁੱਧ ਭਰਤੀ ਕਰਨ ਲਈ ਇਸ਼ਤਿਹਾਰ 20 ਜਲਾਈ 2023 ਤੋਂ ਪਹਿਲਾਂ-ਪਹਿਲਾਂ ਪ੍ਰਕਾਸ਼ਿਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦਿਵਿਆਂਗ ਕੋਟੇ ਦੇ ਬੈਕਲਾਗ ਦੀਆਂ ਅਸਾਮੀਆਂ ਨੂੰ ਪੁਰ ਕਰਨ ਲਈ ਇਸ਼ਤਿਹਾਰ ਸਪੈਸ਼ਲ ਤੌਰ ਤੇ ਜਾਰੀ ਕੀਤਾ ਜਾਵੇ, ਇਸ ਵਿਚ ਵਿਭਾਗ ਦੀਆਂ ਬਾਕੀ ਖਾਲੀ ਆਸਾਮੀਆਂ ਨੂੰ ਸ਼ਾਮਿਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੀ ਭਰਤੀ ਦੇ ਬੈਕਲਾਗ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੇ ਨਾਲ-ਨਾਲ ਪਦਉਨਤੀ ਕੋਟੇ ਵਿਚ ਬਣਦੇ ਬੈਕਲਾਗ ਵਿਰੁੱਧ ਵੀ ਪਦਉਨਤੀਆਂ ਕਰਨ ਲਈ ਕਾਰਵਾਈ ਵਿੱਚ ਤੇਜੀ ਲਿਆਂਦੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h