Punjab Flood Update: ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨਾਲ ਸਾਝੇ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹੜ੍ਹਾ ਵਰਗੇ ਹਾਲਾਤ ਨਾਲ ਪ੍ਰਭਾਵਿਤ ਅਵਾਨਕੋਟ, ਮਾਜਰੀ, ਕੋਟਬਾਲਾ, ਆਸਪੁਰ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਹੋ ਕੇ ਜਾਣਿਆ।
ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਲਿਆਦੇ 600 ਕੁਇੰਟਲ ਪਸ਼ੂ ਚਾਰੇ ਅਤੇ 1 ਹਜਾਰ ਰਾਸ਼ਨ ਕਿੱਟਾ ਵਾਟਰ ਪਰੂਫ ਟੈਂਟ ਅਤੇ ਸੁਰੱਖਿਆ ਕਿੱਟ, ਬੂਟ ਲੋੜਵੰਦਾਂ ਨੂੰ ਵੰਡੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਦੌਰੇ ਤੇ ਹਨ ਅਤੇ ਜਮੀਨੀ ਹਕੀਕਤ ਨੂੰ ਨੇੜੇ ਤੋ ਜਾਣ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਸਾ ਨਦੀ ਦਾ ਪਾਣੀ ਅਕਸਰ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਖੇਤਾਂ, ਜਮੀਨਾ, ਘਰਾਂ ਤੇ ਪਸ਼ੂ ਧੰਨ ਦਾ ਨੁਕਸਾਨ ਕਰਦਾ ਹੈ, ਜਿਸ ਕਾਰਨ ਲੋਕਾਂ ਦਾ ਜਾਨ ਮਾਲ, ਪਸ਼ੂ ਅਤੇ ਫਸਲਾਂ ਨੁਕਸਾਨਿਆਂ ਜਾਦੀਆਂ ਹਨ। ਇਸ ਵਾਰ ਗੁਰੂ ਸਹਿਬਾਨ ਦੀ ਮਿਹਰ ਰਹੀ ਕਿ ਇਸ ਇਲਾਕੇ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਨੂੰ ਆਰਥਿਕ ਤੌਰ ‘ਤੇ ਵੱਡਾ ਘਾਟਾ ਪਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਸਾਝ ਦਾ ਪ੍ਰਮਾਣ ਦਿੱਤਾ ਹੈ, ਨਹਿਰਾਂ ਦੇ ਕੰਢੇ, ਦਰਿਆਵਾ ਨੂੰ ਟੁੱਟਣ ਤੋ ਰਲ ਮਿਲ ਕੇ ਪ੍ਰਸਾਸ਼ਨ ਦਾ ਸਹਿਯੋਗ ਦੇ ਕੇ ਬਚਾਇਆ ਹੈ, ਨੋਜਵਾਨਾ ਨੇ ਜਿਕਰਯੋਗ ਭੂਮਿਕਾ ਨਿਭਾਈ ਹੈ, ਤੇਜੀ ਨਾਲ ਹਾਲਾਤ ਆਮ ਵਰਗੇ ਬਣ ਰਹੇ ਹਨ। ਸਰਸਾ ਨਦੀ ਨੂੰ ਚੈਨੇਲਾਈਜ਼ ਕਰਨ ਤੇ ਬੰਨ੍ਹ ਮਾਰਨ ਦੀ ਜਰੂਰਤ ਹੈ, ਜੋ ਵੱਡਾ ਪ੍ਰੋਜੈਕਟ ਕੇਂਦਰ ਦੀ ਮੱਦਦ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਤੱਕ ਕੁਦਰਤੀ ਆਫਤ ਦੌਰਾਨ ਸਹੂਲਤਾ ਪਹੁੰਚਾਉਣਾ ਰਾਜ ਸਰਕਾਰ ਦੀ ਜਿੰਮੇਵਾਰੀ ਹੈ ਤੇ ਅਸੀ ਆਪਣੇ ਫਰਜ਼ ਨਿਭਾ ਰਹੇ ਹਾਂ। ਉੱਘੇ ਸਮਾਜ ਸੇਵਕ ਪਦਮ ਸ੍ਰੀ ਬਿਕਰਮਜੀਤ ਸਿੰਘ ਸਾਹਨੀ ਨੂੰ ਸ.ਬੈਂਸ ਨੇ ਅਪੀਲ ਕੀਤੀ ਕਿ ਸਾਡੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਸਮਾਜ ਸੇਵਾ ਨੂੰ ਵੇਖਦੇ ਹੋਏ, ਰਾਜ ਸਭਾ ਵਿੱਚ ਭੇਜਿਆ ਹੈ ਅਤੇ ਉਹ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਮੁਤਾਬਿਕ ਲੋੜੀਦੇ ਪ੍ਰੋਜੈਕਟ ਪ੍ਰਵਾਨ ਕਰਵਾਉਣ।
ਨਾਲ ਹੀ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਕੁਦਰਤੀ ਆਫਤ ਨਾਲ ਭਾਰੀ ਨੁਕਸਾਨ ਹੋਏ ਹਨ, ਅਨੰਦਪੁਰ ਸਾਹਿਬ ਧਰਤੀ ਗੁਰੂਆ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਦੀ ਸੇਵਾ ਕਰਨਾ ਮੇਰਾ ਧਰਮ ਹੈ। ਸ.ਬੈਂਸ ਵੱਲੋ ਜੋ ਮੰਗ ਰੱਖੀ ਗਈ ਹੈ ਉਹ ਹਰ ਹਾਲ ਵਿੱਚ ਆਉਦੇ ਰਾਜ ਸਭਾ ਸੈਂਸ਼ਨ ਵਿਚ ਰੱਖਾਗਾਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਪੰਜਾਬ ਪੂਰੀ ਤਰਾਂ ਕਿਰਸਾਨੀ ਦੇ ਨਿਰਭਰ ਹੈ, ਕਿਸਾਨਾਂ ਦੀ ਭਲਾਈ ਲਈ ਅੱਗੇ ਵਧਣ ਦੀ ਜਰੂਰਤ ਹੈ, ਦੇਸ਼ ਵਿੱਚ ਹਮੇਸ਼ਾ ਕਿਸਾਨਾਂ ਨੇ ਉਸਾਰੂ ਭੂਮਿਕਾ ਨਿਭਾਈ ਹੈ। ਦੂਰ ਦੂਰਾਡੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕ ਅੱਜ ਕੁਦਰਤੀ ਆਫਤ ਕਾਰਨ ਪ੍ਰਭਾਵਿਤ ਹੋਏ ਹਨ, ਪ੍ਰੰਤੂ ਭਾਈਚਾਰਕ ਸਾਝ ਦੀ ਮਜਬੂਤੀ ਦੀ ਮਿਸਾਲ ਵੀ ਪੰਜਾਬ ਵਿਚ ਮਿਲੀ ਹੈ। ਉਨ੍ਹਾ ਨੇ ਕਿਹਾ ਕਿ ਹੋਰ ਲੋੜੀਦੀ ਸਮੱਗਰੀ ਵੀ ਉਪਲੱਬਧ ਕਰਵਾਈ ਜਾਵੇਗੀ।
ਇਸ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜੁਝਾਰ ਸਿੰਘ ਆਸਪੁਰ, ਵਿਵੇਕਸ਼ੀਲ ਸੋਨੀ, ਗੁਰਮੇਲ ਸਿੰਘ ਕੋਟਬਾਲਾ, ਜੁਗਿੰਦਰ ਕੌਰ, ਸਰਪੰਚ ਰਣਵੀਰ ਸਿੰਘ ਆਸਪੁਰ, ਗੁਰਚਰਨ ਸਿੰਘ ਆਦਿ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h