India’s Chandrayaan-3 Moon Mission Launches Successfully: ਭਾਰਤ ਨੇ ਚੰਦਰਯਾਨ-2 ਦੇ ਲਾਂਚ ਤੋਂ 3 ਸਾਲ, 11 ਮਹੀਨੇ ਅਤੇ 23 ਦਿਨ ਬਾਅਦ 14 ਜੁਲਾਈ ਨੂੰ ਚੰਦਰਯਾਨ-3 ਮਿਸ਼ਨ ਲਾਂਚ ਕੀਤਾ। ਇਸ ਨੂੰ ਦੁਪਹਿਰ 2.35 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬਾਹੂਬਲੀ ਰਾਕੇਟ LVM3-M4 ਦੁਆਰਾ ਪੁਲਾੜ ਵਿੱਚ ਭੇਜਿਆ ਗਿਆ। 16 ਮਿੰਟ ਬਾਅਦ ਚੰਦਰਯਾਨ ਨੂੰ ਰਾਕੇਟ ਦੁਆਰਾ ਆਰਬਿਟ ਵਿੱਚ ਰੱਖਿਆ ਗਿਆ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਹੋਰ ਵਿਗਿਆਨੀਆਂ ਦੇ ਨਾਲ ਮਿਸ਼ਨ ਕੰਟਰੋਲ ਰੂਮ ਵਿੱਚ ਹਨ।
ਇਸਰੋ ਦਾ ਮਿਸ਼ਨ ਚੰਦਰਯਾਨ-3 ਵਿਸ਼ੇਸ਼ ਕਿਉਂ?
ਚੰਦਰਯਾਨ-3 ਰਾਹੀਂ ਇਸਰੋ ਦੀ ਕੋਸ਼ਿਸ਼ ਚੰਦਰਯਾਨ-2 ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦੀ ਹੈ। 24 ਤੋਂ 28 ਅਗਸਤ ਦੇ ਵਿਚਕਾਰ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਫਿਰ ਇਸ ਤੋਂ ਨਿਕਲਿਆ ਰੋਵਰ ਦੱਖਣੀ ਧਰੁਵ ‘ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਇਸਰੋ ਦੀ ਕੋਸ਼ਿਸ਼ ਚੰਦਰਮਾ ਦੇ ਦੱਖਣੀ ਹਿੱਸੇ ਵਿੱਚ ਪਾਣੀ, ਖਣਿਜਾਂ ਦੀ ਖੋਜ ਕਰਨਾ ਹੈ।
ਚੰਦਰਯਾਨ-3 ਦਾ ਉਦੇਸ਼ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨਾ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ‘ਤੇ ਇਸਰੋ ਵਲੋਂ ਤਿਆਰ ਰੋਵਰ ਦੀ ਕਾਰਗੁਜ਼ਾਰੀ ਨੂੰ ਦੇਖਣਾ ਵੀ ਹੈ। ਇਸ ਦੇ ਨਾਲ ਹੀ ਚੰਦਰਯਾਨ-3 ਦਾ ਟੀਚਾ ਚੰਦਰਮਾ ‘ਤੇ ਕੁਝ ਵਿਗਿਆਨਕ ਪ੍ਰਯੋਗ ਕਰਨਾ ਵੀ ਹੈ। ਚੰਦਰਯਾਨ-3 ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਉਤਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਉੱਥੇ ਜਾ ਕੇ ਇਹ ਸਾਬਤ ਕਰਨਾ ਹੋਵੇਗਾ ਕਿ ਇਸਰੋ ਅਤੇ ਭਾਰਤ ਚੰਦ ‘ਤੇ ਕੋਈ ਵੀ ਮਿਸ਼ਨ ਭੇਜਣ ਦੇ ਸਮਰੱਥ ਹਨ। ਚੰਦਰਯਾਨ-3 ਮਿਸ਼ਨ ਵਿੱਚ ਸਵਦੇਸ਼ੀ ਲੈਂਡਰ, ਪ੍ਰੋਪਲਸ਼ਨ ਮਾਡਿਊਲ ਅਤੇ ਰੋਵਰ ਸ਼ਾਮਲ ਹਨ।
ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ
ਜੇਕਰ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ। ਅਮਰੀਕਾ ਅਤੇ ਰੂਸ ਦੋਵਾਂ ਦੇ ਚੰਦਰਮਾ ‘ਤੇ ਸਫਲਤਾਪੂਰਵਕ ਉਤਰਨ ਤੋਂ ਪਹਿਲਾਂ ਕਈ ਪੁਲਾੜ ਯਾਨ ਕਰੈਸ਼ ਹੋਏ ਸੀ। ਚੀਨ ਇਕਲੌਤਾ ਅਜਿਹਾ ਦੇਸ਼ ਹੈ ਜੋ 2013 ਵਿਚ ਚਾਂਗ’ਈ-3 ਮਿਸ਼ਨ ਨਾਲ ਆਪਣੀ ਪਹਿਲੀ ਕੋਸ਼ਿਸ਼ ਵਿਚ ਸਫਲ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h