ਪੌਂਗ ਡੈਮ ‘ਚੋਂ ਛੱਡਿਆ ਗਿਆ ਪਾਣੀ, ਇਨ੍ਹਾਂ ਇਲਾਕਿਆਂ ‘ਚ ਵਧਿਆ ਖ਼ਤਰਾ
ਡੈਮ ਤੋਂ ਛੱਡੇ ਗਏ 22,300 ਕਿਊਸਿਕ ਪਾਣੀ ਨਾਲ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਦੇ ਇਲਾਕਿਆਂ ‘ਚ ਵਧਿਆ ਖਤਰਾ
ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ, ਨਾਲਿਆਂ ਅਤੇ ਟੋਇਆਂ ‘ਚ ਪਾਣੀ ਭਰ ਗਿਆ ਹੈ। ਡਿਪਟੀ ਕਮਿਸ਼ਨਰ ਕਾਂਗੜਾ ਡਾ: ਨਿਉਪਨ ਜਿੰਦਲ ਨੇ ਦੱਸਿਆ ਕਿ ਪੰਡੋਹ ਡੈਮ ਤੋਂ ਪਾਣੀ ਛੱਡਣ ਕਾਰਨ ਪੌਂਗ ਜਲ ਭੰਡਾਰ ਦੇ ਪਾਣੀ ਦਾ ਪੱਧਰ ਵੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਅੱਜ (ਐਤਵਾਰ) ਸ਼ਾਮ 4 ਵਜੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ।ਉਨ੍ਹਾਂ ਨੇ ਪੌਂਗ ਦੇ ਨੀਵੇਂ ਖੇਤਰ ਦੇ ਨਾਲ ਲੱਗਦੀਆਂ ਪੰਚਾਇਤਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੌਂਗ ਦੇ ਨੀਵੇਂ ਖੇਤਰ ਦੇ ਨੇੜੇ ਕੋਈ ਵਿਅਕਤੀ ਜਾਂ ਪਸ਼ੂ ਹੈ ਤਾਂ ਉਸ ਨੂੰ ਤੁਰੰਤ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕਿਹਾ ਹੈ।