Ajab Gajab: ਜ਼ਰਾ ਸੋਚੋ ਜੇਕਰ ਜਹਾਜ਼ ‘ਚ ਇੱਕ ਹੀ ਪਾਇਲਟ ਹੋਵੇ ਤੇ ਉਸ ਦੀ ਵੀ ਹਵਾ ‘ਚ ਉਡਦੇ ਸਮੇਂ ਤਬੀਅਤ ਖ਼ਰਾਬ ਹੋ ਜਾਵੇ। ਤਾਂ ਅਜਿਹੇ ‘ਚ ਤੁਹਾਡਾ ਕੀ ਹਾਲ ਹੋਵੇਗਾ। ਫਲਾਈਟ ਦੇ ਵਿਚਕਾਰ ਪਾਇਲਟ ਦੀ ਇਹ ਹਾਲਤ ਦੇਖ ਕੇ ਯਾਤਰੀ ਡਰ ਜਾਣਗੇ ਤੇ ਹਰ ਗੁਜ਼ਰਦੇ ਪਲ ਦੇ ਨਾ ਉਨ੍ਹਾਂ ਨੂੰ ਮੌਤ ਦਾ ਡਰ ਹੋਵੇਗਾ। ਵਾਸ਼ਿੰਗਟਨ ਪੋਸਟ ਮੁਤਾਬਕ ਅਮਰੀਕਾ ਦੀ ਇੱਕ ਫਲਾਈਟ ‘ਚ ਅਜਿਹਾ ਹੀ ਕੁਝ ਹੋਇਆ ਪਰ ਇੱਥੇ ਇੱਕ ਯਾਤਰੀ ਦੀ ਸਮਝਦਾਰੀ ਨਾਲ ਨਾ ਸਿਰਫ ਦੂਜੇ ਯਾਤਰੀਆਂ ਦੀ ਜਾਨ ਬਚ ਗਈ, ਸਗੋਂ ਬੀਮਾਰ ਪਾਇਲਟ ਨੂੰ ਸਮੇਂ ‘ਤੇ ਡਾਕਟਰੀ ਮਦਦ ਵੀ ਮਿਲ ਸਕੀ।
ਦੱਸ ਦਈਏ ਕਿ ਇਹ ਘਟਨਾ ਅਮਰੀਕਾ ਦੇ ਮੈਸਾਚੁਸੇਟਸ ‘ਚ ਦੇਖਣ ਨੂੰ ਮਿਲੀ, ਜਿੱਥੇ ਯਾਤਰੀ ਨੇ ਇਕ ਛੋਟੇ ਜਹਾਜ਼ ਦੀ ਕਰੈਸ਼ ਲੈਂਡਿੰਗ ਕੀਤੀ। ਇਸ ਜਹਾਜ਼ ਦੇ ਪਾਇਲਟ ਦੀ ਉਮਰ 79 ਸਾਲ ਸੀ। ਮੈਸੇਚਿਉਸੇਟਸ ਪੁਲਿਸ ਮੁਤਾਬਕ ਇਹ ਘਟਨਾ ਮੈਸੇਚਿਉਸੇਟਸ ਦੇ ਮਾਰਥਾ ਵਿਨਯਾਰਡ ਏਅਰਪੋਰਟ ਦੀ ਹੈ। ਫਲਾਈਟ ਤੋਂ ਬਾਅਦ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਪਾਇਲਟ ਦੇ ਸਾਹਮਣੇ ਮੈਡੀਕਲ ਐਮਰਜੈਂਸੀ ਆ ਗਈ ਅਤੇ ਉਹ ਜਹਾਜ਼ ਨੂੰ ਉਡਾਉਣ ਤੋਂ ਅਸਮਰੱਥ ਹੋ ਗਿਆ। ਇਸ ਸਥਿਤੀ ਨੂੰ ਦੇਖਦੇ ਹੋਏ ਯਾਤਰੀ ਨੇ ਜਹਾਜ਼ ਨੂੰ ਉਡਾਉਣ ਦੀ ਜ਼ਿੰਮੇਵਾਰੀ ਲਈ ਤੇ ਕਿਸੇ ਤਰ੍ਹਾਂ ਜਹਾਜ਼ ਨੂੰ ਕਰੈਸ਼ ਲੈਂਡ ਕਰਵਾਇਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੈਸ਼ ਲੈਂਡਿੰਗ ਕਾਰਨ ਜਹਾਜ਼ ਦਾ ਖੱਬਾ ਖੰਭ ਟੁੱਟ ਗਿਆ।
ICYMI: Officials say that at 3:12 pm Saturday , a Piper Meridian Turbo Prop 6-seat plane reportedly crashed at the Martha’s Vineyard Airport, Massachusetts.
68-year-old female passenger took control of the plane after the craft’s 80-year-old pilot had a medical emergency pic.twitter.com/bNjCq6WToE— Anny (@anny25717503) July 16, 2023
ਇਸ ਕਰੈਸ਼ ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਉਡਾਉਣ ਵਾਲੇ ਵਿਅਕਤੀ ਅਤੇ ਪਾਇਲਟ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਾਇਲਟ ਦੀ ਹਾਲਤ ਕਾਫੀ ਖ਼ਰਾਬ ਦੱਸੀ ਜਾ ਰਹੀ ਹੈ। ਇਨ੍ਹਾਂ ਦੋ ਵਿਅਕਤੀਆਂ ਤੋਂ ਇਲਾਵਾ ਜਹਾਜ਼ ਵਿਚ ਇ੍ਕਰ ਮਹਿਲਾ ਯਾਤਰੀ ਵੀ ਸੀ, ਜਿਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਸਥਾਨਕ ਹਸਪਤਾਲ ‘ਚ ਦਿਖਾਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਪਾਇਲਟ ਅਤੇ ਯਾਤਰੀ ਦੋਵੇਂ ਅਮਰੀਕਾ ਦੇ ਕਨੈਕਟੀਕਟ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਹਾਦਸੇ ਤੋਂ ਬਾਅਦ ਹੁਣ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੋਵਾਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h