Team India New Head Coach: ਟੀਮ ਇੰਡੀਆ ਦੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦੀ ਥਾਂ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਕੌਣ ਬਣੇਗਾ, ਇਸ ਬਾਰੇ ਇੱਕ ਵੱਡਾ ਅਤੇ ਹੈਰਾਨ ਕਰਨ ਵਾਲਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਸਾਲ ਅਕਤੂਬਰ ਅਤੇ ਨਵੰਬਰ 2023 ‘ਚ ਭਾਰਤੀ ਜ਼ਮੀਨ ‘ਤੇ ਹੋਣ ਵਾਲੇ 2023 ਵਿਸ਼ਵ ਕੱਪ ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਕਰਾਰ ਖ਼ਤਮ ਹੋ ਰਿਹਾ ਹੈ ਪਰ ਬੀਸੀਸੀਆਈ ਨੇ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਪਹਿਲਾਂ ਹੀ ਚੁਣ ਲਿਆ ਹੈ। ਰਾਹੁਲ ਦ੍ਰਾਵਿੜ ਦੇ ਜਾਣ ਤੋਂ ਪਹਿਲਾਂ ਹੀ ਬੀਸੀਸੀਆਈ ਨੇ ਇੱਕ ਅਨੁਭਵੀ ਨੂੰ ਮੁੱਖ ਕੋਚ ਵਜੋਂ ਨਿਯੁਕਤ ਕਰਕੇ ਭਵਿੱਖ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਰਾਹੁਲ ਦ੍ਰਾਵਿੜ ਦੀ ਥਾਂ ਇਹ ਦਿੱਗਜ ਬਣੇਗਾ ਟੀਮ ਇੰਡੀਆ ਦਾ ਨਵਾਂ ਹੈੱਡ ਕੋਚ!
ਰਵੀ ਸ਼ਾਸਤਰੀ ਦੇ ਸਮੇਂ ‘ਚ ਜਿਸ ਤਰ੍ਹਾਂ ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਸਮੇਂ-ਸਮੇਂ ‘ਤੇ ਛੋਟੀਆਂ ਕ੍ਰਿਕਟ ਸੀਰੀਜ਼ਾਂ ‘ਚ ਟੀਮ ਇੰਡੀਆ ਦੀ ਕੋਚਿੰਗ ਦੇ ਕੇ ਅਜ਼ਮਾਇਆ, ਉਸੇ ਤਰ੍ਹਾਂ ਰਾਹੁਲ ਦ੍ਰਾਵਿੜ ਦੇ ਹੁੰਦੀਆਂ ਵੀਵੀਐੱਸ ਲਕਸ਼ਮਣ ਨੂੰ ਟੀਮ ਇੰਡੀਆ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਬੀਸੀਸੀਆਈ ਵੀਵੀਐਸ ਲਕਸ਼ਮਣ ਨੂੰ ਟੀਮ ਇੰਡੀਆ ਦਾ ਕੋਚ ਬਣਾ ਕੇ ਭਵਿੱਖ ਦੀ ਤਿਆਰੀ ਕਰ ਰਿਹਾ ਹੈ।
ਸਾਹਮਣੇ ਆਇਆ ਇਹ ਅੱਪਡੇਟ
ਵੈਸਟਇੰਡੀਜ਼ ਖਿਲਾਫ ਕ੍ਰਿਕਟ ਸੀਰੀਜ਼ ਖਤਮ ਹੋਣ ਤੋਂ ਤੁਰੰਤ ਬਾਅਦ ਭਾਰਤ ਨੂੰ 18 ਅਗਸਤ ਤੋਂ 23 ਅਗਸਤ ਤੱਕ ਆਇਰਲੈਂਡ ਦਾ ਦੌਰਾ ਕਰਨਾ ਹੈ, ਜਿੱਥੇ ਉਸ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਇਸ ਸੀਰੀਜ਼ ਲਈ ਬੀਸੀਸੀਆਈ ਨੇ ਵੀਵੀਐਸ ਲਕਸ਼ਮਣ ਨੂੰ ਟੀਮ ਇੰਡੀਆ ਦਾ ਕੋਚ ਬਣਾਇਆ ਹੈ। ਭਾਰਤ ਨੂੰ ਡਬਲਿਨ ‘ਚ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਦੇ ਤਿੰਨੋਂ ਮੈਚ ਖੇਡਣੇ ਹਨ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਵੀਵੀਐਸ ਲਕਸ਼ਮਣ ਆਇਰਲੈਂਡ ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੇ ਮੁੱਖ ਕੋਚ ਹੋਣਗੇ।
ਹਾਰਦਿਕ ਨੂੰ ਮਿਲੇਗੀ ਟੀਮ ਦੀ ਕਪਤਾਨੀ
ਦੱਸ ਦੇਈਏ ਕਿ ਹਾਰਦਿਕ ਪੰਡਿਯਾ ਆਇਰਲੈਂਡ ਖਿਲਾਫ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ। ਪਿਛਲੇ ਸਾਲ ਵੀ ਜਦੋਂ ਭਾਰਤੀ ਟੀਮ ਆਇਰਲੈਂਡ ਗਈ ਸੀ ਤਾਂ ਟੀਮ ਦੀ ਕਮਾਨ ਹਾਰਦਿਕ ਪੰਡਯਾ ਨੂੰ ਸੌਂਪੀ ਗਈ ਸੀ। ਖਬਰਾਂ ਤਾਂ ਇਹ ਵੀ ਹਨ ਕਿ ਜਸਪ੍ਰੀਤ ਬੁਮਰਾਹ ਨੂੰ ਵੀ ਆਇਰਲੈਂਡ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h