Virat Kohli workout Video: ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੂਜੇ ਤੇ ਆਖਰੀ ਟੈਸਟ ਲਈ ਜ਼ੋਰਾਂ ਨਾਲ ਤਿਆਰੀ ਕਰ ਰਿਹਾ ਹੈ। ਕੋਹਲੀ ਨੇ ਡੋਮਿਨਿਕਾ ‘ਚ ਖੇਡੇ ਗਏ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ 76 ਦੌੜਾਂ ਬਣਾਈਆਂ। ਜਦੋਂ ਉਹ ਆਪਣੇ ਦੂਜੇ ਸੈਂਕੜੇ ਵੱਲ ਵਧ ਰਿਹਾ ਸੀ ਉਹ ਉਦੋਂ ਆਊਟ ਹੋਇਆ । ਸਾਬਕਾ ਭਾਰਤੀ ਕਪਤਾਨ ਵਿਰਾਟ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ ‘ਚ ਗਿਣਿਆ ਜਾਂਦਾ ਹੈ। ਕੋਹਲੀ ਦੀ ਜ਼ਬਰਦਸਤ ਫਿਟਨੈੱਸ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ।
ਕਿੰਗ ਕੋਹਲੀ ਕਈ ਘੰਟੇ ਜਿਮ ‘ਚ ਕਸਰਤ ਕਰਦੇ ਹਨ ਤੇ ਆਪਣੀ ਫਿਟਨੈੱਸ ਲੈਵਲ ਨੂੰ ਵਧਾਉਣ ਲਈ ਮੁਸ਼ਕਿਲ ਕਸਰਤ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਦੌਰਾਨ ਵਿਰਾਟ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ। ਇਸ ਕਸਰਤ ਨੂੰ ਗੋਬਲੇਟ ਸਕੁਐਟਸ ਕਿਹਾ ਜਾਂਦਾ ਹੈ, ਜੋ ਕਮਰ ਦੇ ਹੇਠਲੇ ਹਿੱਸੇ ਭਾਵ ਕੋਰ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ।
ਕੋਹਲੀ ਨੇ ਇੰਸਟਾਗ੍ਰਾਮ ‘ਤੇ ਜਿਮ ‘ਚ ਗੋਬਲੇਟ ਸਕੁਐਟਸ ਕਰਦੇ ਹੋਏ ਖੁਦ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਮੋਬੀਲਿਟੀ ਤੇ ਸਟ੍ਰੈਂਥ ਲਈ ਕਸਰਤ ਕਰ ਰਹੇ ਹੋ? ਗੌਬਲੇਟ ਸਕੁਆਟਸ।” ਇਸ ਵੀਡੀਓ ਦੀ ਬੈਕਗ੍ਰਾਉਂਡ ‘ਚ ਪੰਜਾਬੀ ਸੌਂਗ ਵੀ ਚੱਲ ਰਿਹਾ ਹੈ।
View this post on Instagram
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ ‘ਚ ਖੇਡਿਆ ਜਾਵੇਗਾ। ਡੋਮਿਨਿਕਾ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਟੀਮ ਇੰਡੀਆ ਯਸ਼ਸਵੀ ਜੈਸਵਾਲ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕਰਨ ‘ਚ ਕਾਮਯਾਬ ਰਹੀ। ਕੋਹਲੀ ਨੇ ਇਸ ਮੈਚ ‘ਚ 76 ਦੌੜਾਂ ਦੀ ਪਾਰੀ ਖੇਡੀ ਪਰ ਉਹ ਕਾਫੀ ਡਿਫੈਂਸਿਵ ਨਜ਼ਰ ਆਏ। ਇਹੀ ਕਾਰਨ ਹੈ ਕਿ ਉਹ ਦੂਜੇ ਟੈਸਟ ‘ਚ ਸੈਂਕੜਾ ਲਗਾਉਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗਾ।
ਕੋਹਲੀ ਦਾ 500 ਵਾਂ ਇੰਟਰਨੈਸ਼ਨਲ ਮੈਚ
ਟੀਮ ਇੰਡੀਆ ਜਦੋਂ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਲਈ ਮੈਦਾਨ ‘ਚ ਉਤਰੇਗੀ ਤਾਂ ਉਹ ਮੈਚ ਕੋਹਲੀ ਦਾ 500ਵਾਂ ਅੰਤਰਰਾਸ਼ਟਰੀ ਮੈਚ ਹੋਵੇਗਾ। ਵਿਰਾਟ ਇਹ ਉਪਲਬਧੀ ਹਾਸਲ ਕਰਨ ਵਾਲੇ 10ਵੇਂ ਅਤੇ ਚੌਥੇ ਭਾਰਤੀ ਖਿਡਾਰੀ ਬਣ ਜਾਣਗੇ। ਅਜਿਹਾ ਕਰਨ ਨਾਲ ਉਹ ਸਚਿਨ ਤੇਂਦੁਲਕਰ ਅਤੇ ਐਮਐਸ ਧੋਨੀ ਵਰਗੇ ਦਿੱਗਜਾਂ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h