Ninja talk about Sidhu Moosewala: ਪੰਜਾਬੀ ਸਿੰਗਰ ਨਿੰਜਾ ਨੇ ਆਪਣੇ ਹਾਲ ਹੀ ਦੇ ਇੱਕ ਇੰਟਰਵਿਊ ਵਿੱਚ ਮਰਹੂਮ ਪੰਜਾਬੀ ਸਿੰਗਰ Sidhu Moosewala ਵਾਲੇ ਗੱਲ ਕੀਤੀ। ਦੱਸ ਦਈਏ ਕਿ ਸਿੱਧੂ ਦੀ ਮੌਤ ਨੂੰ ਇੱਕ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ ਤੇ ਜਦੋਂ ਵੀ ਕੋਈ ਸਿੰਗਰ ਬਾਰੇ ਗੱਲ ਕਰਦਾ ਹੈ ਤਾਂ ਉਸ ਦੀ ਤਾਰੀਫ ਹੀ ਕਰਦਾ ਹੈ। ਸਿੱਧੂ ਮੂਸੇਵਾਲਾ ਨੇ ਦੇਸ਼ ਦੇ ਨਾਲ ਵਿਦੇਸ਼ਾਂ ‘ਚ ਵੀ ਆਪਣੀ ਗਾਇਕੀ ਅਤੇ ਗਾਣਿਆਂ ਦੇ ਬੋਲਾਂ ਨਾਲ ਵਖਰੀ ਪਛਾਣ ਬਣਾਈ।
ਜੇਕਰ ਹੁਣ ਨਿੰਜਾ ਦੀ ਗੱਲ ਕਰੀਏ ਤਾਂ ਉਸ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ। ਇੰਟਰਵਿਊ ‘ਚ ਨਿੰਜਾ ਕਹਿੰਦਾ ਹੈ ਕਿ ਉਹ ਕਿਵੇਂ ਮਿਲੇ ਅਤੇ ਕਿਵੇਂ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ 10-ਗਾਣਿਆਂ ਦੀ EP ਬਣਾ ਲਈ ਸੀ।
ਨਿੰਜਾ ਨੇ ਇੰਟਰਵਿਊ ‘ਚ ਦੱਸਿਆ ਕਿ ਜਦੋਂ ਉਹ ਸਿੱਧੂ ਮੂਸੇਵਾਲਾ ਨੂੰ ਮਿਲਿਆ ਤਾਂ ਉਹ ਮੋਹਾਲੀ ਵਿੱਚ ਸੀ। ਦੋਵੇਂ ਇੱਕ ਦੂਜੇ ਨੂੰ ਮਿਲੇ ਤੇ ਅਗਲੀ ਗੱਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਕੁਝ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਦੋਵੇਂ ਰਾਤ ਕਰੀਬ 9 ਵਜੇ ਇੱਕ ਸਟੂਡੀਓ ‘ਚ ਗਏ। ਨਿੰਜਾ ਨੇ ਦੱਸਿਆ ਕਿ ਉਸ ਨੇ 1:30 ਵਜੇ ਤੱਕ 10 ਗੀਤਾਂ ਦੀ ਐਲਬਮ ਬਣਾ ਦਿੱਤੀ ਸੀ।
ਗਾਇਕ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਹ ਉਸ ਐਲਬਮ ਨੂੰ ਸੁਣਦਾ ਹੈ ਤਾਂ ਉਹ ਹਮੇਸ਼ਾ ਭਾਵੁਕ ਹੋ ਜਾਂਦਾ ਹੈ। ਨਿੰਜਾ ਨੇ ਕਿਹਾ, “ਹਰ ਚੀਜ਼ ਵਪਾਰ ਨਹੀਂ ਹੈ।” ਦਿਲਚਸਪ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦਾ ਪਹਿਲਾ ਪ੍ਰੋਫੈਸ਼ਨਲ ਕੰਮ ਨਿੰਜਾ ਨਾਲ ਉਸਦਾ ਗੀਤ ‘License’ ਸੀ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਲਿਖੇ ਤੇ ਗੀਤ ਨੂੰ ਨਿੰਜਾ ਨੇ ਗਾਇਆ ਹੈ।
ਨਿੰਜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਦੋਵੇਂ ਉਸੇ ਊਰਜਾ, ਉਸੇ ਭਾਵਨਾ ਨਾਲ ਮਿਲੇ ਸੀ ਜੋ ਉਨ੍ਹਾਂ ਨੇ ਕਈ ਸਾਲ ਪਹਿਲਾਂ ਲਾਇਸੈਂਸ ਬਣਾਉਣ ਦੌਰਾਨ ਸੀ। ਗਾਣੇ ਉਸੇ ਤਰ੍ਹਾਂ ਤਿਆਰ ਹੋਏ ਜਿਵੇਂ ਲਾਇਸੈਂਸ ਬਣਿਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਕਈ ਗਾਣੇ ਅਜੇ ਰਿਲੀਜ਼ ਹੋਣੇ ਹਨ। ਪਰ ਨਿੰਜਾ ਨੇ ਇਸ ਈਪੀ ਦੇ ਰਿਲੀਜ਼ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਪਰ ਨਿੰਜਾ ਦੀ ਇਸ ਇੰਟਰਵਿਊ ਤੋਂ ਬਾਅਦ ਦੋਵਾਂ ਦੇ ਫੈਨਸ ਜ਼ਰੂਰ ਚਾਹੁਣਗੇ ਕਿ ਉਹ ਇਸ ਈਪੀ ਨੂੰ ਫੈਨਸ ਲਈ ਰਿਲੀਜ਼ ਕਰਨ ਤਾਂ ਜੋ ਉਹ ਫਿਰ ਤੋਂ ਆਪਣੇ ਫੇਵਰੇਟ ਸਿੰਗਰ ਸਿੱਧੂ ਮੂਸੇਵਾਲਾ ਨੂੰ ਉਸ ਦੀ ਆਵਾਜ਼ ਰਾਹੀਂ ਜ਼ਿੰਦਾ ਰੱਖ ਸਕਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h