Virat Kohli meet West Indies Cricketer’s Mother: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ ਵਿੱਚ ਦੂਜਾ ਟੈਸਟ ਮੈਚ ਚੱਲ ਰਿਹਾ ਹੈ। ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 438 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਸਟੰਪ ਤੱਕ 86/1 ਦਾ ਸਕੋਰ ਬਣਾਇਆ।
ਦੂਜੇ ਦਿਨ ਖੇਡ ਖ਼ਤਮ ਹੋਣ ਤੋਂ ਬਾਅਦ ਜਦੋਂ ਟੀਮਾਂ ਬੱਸ ਰਾਹੀਂ ਹੋਟਲ ਪਰਤ ਰਹੀਆਂ ਸੀ ਤਾਂ ਇੱਕ ਭਾਵੁਕ ਪਲ ਸਾਹਮਣੇ ਆਇਆ, ਜਦੋਂ ਵਿਰਾਟ ਕੋਹਲੀ ਨੂੰ ਮਿਲਣ ਤੋਂ ਬਾਅਦ ਵਿੰਡੀਜ਼ ਦੇ ਵਿਕਟਕੀਪਰ ਜੋਸ਼ੂਆ ਡਾ ਸਿਲਵਾ ਦੀ ਮਾਂ ਕਾਫੀ ਖੁਸ਼ ਨਜ਼ਰ ਆਈ। ਉਸ ਨੇ ਵਿਰਾਟ ਨੂੰ ਲਾਡ ਕਰਦਿਆਂ ਉਸ ‘ਤੇ ਖੂਬ ਪਿਆਰ ਵਰਸਾਇਆ। ਜੋਸ਼ੂਆ ਦੀ ਮਾਂ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਗਲੇ ਲਗਾਇਆ ਤੇ ਉਨ੍ਹਾਂ ਨੂੰ ਪਿਆਰ ਨਾਲ ਚੁੰਮਿਆ। ਉੱਥੇ ਉਨ੍ਹਾਂ ਨੇ ਵਿਰਾਟ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ।
ਦੱਸ ਦਈਏ ਕਿ ਮੈਚ ਦੇ ਪਹਿਲੇ ਹੀ ਦਿਨ ਵਿਰਾਟ ਕੋਹਲੀ ਨਾਲ ਵਿਕਟਕੀਪਰ ਜੋਸ਼ੂਆ ਡਾ ਸਿਲਵਾ ਦਾ ਵੀਡੀਓ ਚਰਚਾ ਵਿੱਚ ਆਇਆ ਸੀ। ਦਰਅਸਲ, ਜੋਸ਼ੂਆ ਡਾ ਸਿਲਵਾ ਨੇ ਵਿਰਾਟ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਕਵੀਂਸ ਪਾਰਕ ਓਵਲ (ਪੋਰਟ ਆਫ ਸਪੇਨ) ਆਵੇਗੀ। ਵਿਰਾਟ ਅਤੇ ਜੋਸ਼ੂਆ ਦੀ ਗੱਲਬਾਤ ਵੀ ਸਟੰਪ ਮਾਈਕ ਵਿੱਚ ਰਿਕਾਰਡ ਕੀਤੀ ਗਈ ਸੀ। ਇਹ ਸੁਣ ਕੇ ਵਿਰਾਟ ਕੋਹਲੀ ਵੀ ਹੈਰਾਨ ਰਹਿ ਗਏ।
The moment Joshua De Silva’s mother meet Virat Kohli and she hugged and kissed Him ☺️🤍..
One of the greatest moments ever in the history – This is so beautiful, precious!@imVkohli @mufaddal_vohra @ViratFanTeam @ImTanujSingh @BluntIndianGal @CricCrazyJohns #ViratKohli pic.twitter.com/da5trwLh4s
— Dinesh (@viratianjoy) July 22, 2023
ਮੈਚ ਦੌਰਾਨ ਜੋਸ਼ੂਆ ਨੇ ਜੋ ਕਿਹਾ ਸੀ ਉਹ ਸੱਚ ਸਾਬਤ ਹੋਇਆ ਤੇ ਉਸ ਦੀ ਮਾਂ ਵਿਰਾਟ ਕੋਹਲੀ ਨੂੰ ਮਿਲਣ ਗਈ। ਵਿਰਾਟ ਨੇ ਜੋਸ਼ੂਆ ਦੀ ਮਾਂ ਨਾਲ ਵੀ ਕਾਫੀ ਦੇਰ ਤੱਕ ਗੱਲ ਕੀਤੀ। ਜੋਸ਼ੂਆ ਦੀ ਮਾਂ ਨੇ ਜਿਸ ਤਰ੍ਹਾਂ ਵਿਰਾਟ ਨਾਲ ਮੁਲਾਕਾਤ ਕੀਤੀ, ਉਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਵਿਰਾਟ ਕੋਹਲੀ ਦੀ ਪ੍ਰਸਿੱਧੀ ਕੈਰੇਬੀਅਨ ਦੇਸ਼ਾਂ ਵਿੱਚ ਵੀ ਬਹੁਤ ਹੈ।
ਟੀਮ ਇੰਡੀਆ 438 ‘ਤੇ ਆਲ ਆਊਟ
ਦੂਜੇ ਦਿਨ ਦੀ ਖੇਡ ਵਿੱਚ ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਟੀਮ ਇੰਡੀਆ 438 ‘ਤੇ ਆਲ ਆਊਟ ਹੋ ਗਈ। ਕੋਹਲੀ ਨੇ 206 ਗੇਂਦਾਂ ਵਿੱਚ ਕੁੱਲ 121 ਦੌੜਾਂ ਦਾ ਸਾਹਮਣਾ ਕੀਤਾ। ਇਹ ਉਨ੍ਹਾਂ ਦਾ 76ਵਾਂ ਸੈਂਕੜਾ ਸੀ, ਕੋਹਲੀ ਦੇ ਟੈਸਟ ਕਰੀਅਰ ਦਾ ਇਹ 29ਵਾਂ ਸੈਂਕੜਾ ਸੀ। ਇਸ ਦੇ ਨਾਲ ਹੀ ਅਸ਼ਵਿਨ ਨੇ 56 ਦੌੜਾਂ ਬਣਾ ਕੇ ਭਾਰਤ ਨੂੰ 400 ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਮਦਦ ਕੀਤੀ। ਅਸ਼ਵਿਨ ਦੇ ਟੈਸਟ ਕਰੀਅਰ ਦਾ 14ਵਾਂ ਅਰਧ ਸੈਂਕੜਾ। ਰਵਿੰਦਰ ਜਡੇਜਾ ਨੇ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਈਸ਼ਾਨ ਕਿਸ਼ਨ 25 ਦੌੜਾਂ ਬਣਾ ਕੇ ਸਸਤੇ ‘ਚ ਆਊਟ ਹੋ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h