Youth Died due to Drug Overdose: ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਨੌਜਵਾਨ ਚਿੱਟੇ ਦੀ ਚੜ੍ਹਿਆ ਭੇਟ ਚੜਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਸਿਵਲ ਹਸਪਤਾਲ ਵਿੱਚ ਰੱਖ, ਡੀਸੀ ਦਫ਼ਤਰ ਨੇੜੇ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ।
ਪੰਜਾਬ ਅੰਦਰ ਨੌਜਵਾਨ ਚਿੱਟੇ ਦੀ ਦਲਦਲ ‘ਚ ਨੌਜਵਾਨ ਲਗਾਤਾਰ ਫਸਦੇ ਜਾ ਰਹੇ ਰਹੇ ਹਨ ਤੇ ਜਾਨਾਂ ਗਵਾ ਰਹੇ ਹਨ। ਤਾਜ਼ਾ ਮਾਮਲਾ ਮਾਨਸਾ ਸ਼ਹਿਰ ਦਾ ਹੈ, ਜਿੱਥੇ 27 ਸਾਲਾਂ ਨੌਜਵਾਨ ਕੁਲਦੀਪ ਸਿੰਘ ਕਾਕਾ ਨੂੰ ਚਿੱਟੇ ਦੀ ਦਲਦਲ ਨੇ ਨਿਗਲ ਲਿਆ। ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ‘ਚ ਰੱਖਣ ਤੋਂ ਬਾਅਦ ਡੀਸੀ ਦਫ਼ਤਰ ਨੇੜੇ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਕੁਲਦੀਪ ਸਿੰਘ ਦਾ ਵੱਡਾ ਭਰਾ ਵੀ ਨਸ਼ੇ ਦੀ ਭੇਟ ਚੜ੍ਹ ਚੁੱਕਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਸ਼ਾ ਜਿਲ੍ਹੇ ਵਿੱਚ ਸ਼ਰੇਆਮ ਵਿਗੜਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ।
ਦੂਜੇ ਪਾਸੇ ਨਸ਼ੇ ਖਿਲਾਫ ਅਤੇ ਪਰਵਿੰਦਰ ਸਿੰਘ ਝੋਟ ਦੇ ਹੱਕ ਵਿੱਚ ਚੱਲ ਰਹੇ ਧਰਨੇ ਦੇ ਆਗੂਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਪਰ ਆਪਣੀ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਅਜਿਹੀਆਂ ਮਾਵਾਂ ਹਰ ਰੋਜ ਪਰਵਿੰਦਰ ਸਿੰਘ ਝੋਟਾ ਕੋਲ ਆ ਕੇ ਆਪਣਾ ਦੁੱਖ ਰੋਂਦੀਆਂ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਵੱਲੋਂ ਨਸ਼ੇ ਖਿਲਾਫ ਵੱਡੀ ਮੁਹਿੰਮ ਵਿੱਢ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਸਾਥ ਦੇਣ ਦੀ ਬਜਾਏ ਪਰਵਿੰਦਰ ਸਿੰਘ ਝੋਟਾ ਖਿਲਾਫ ਮਾਮਲਾ ਦਰਜ ਕਰ ਉਸਦੀ ਆਵਾਜ਼ ਨੂੰ ਦਬਾਇਆ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਸਰਕਾਰ, ਪਰਮਿੰਦਰ ਸਿੰਘ ਝੋਟਾ ਨੂੰ 10 ਸਾਲ ਦਿੰਦੇ ਤਾਂ ਅੱਜ ਨੌਜਵਾਨ ਆਪਣੇ ਜਾਨ ਨਾ ਗਵਾਉਂਦਾ।
ਪਰਮਿੰਦਰ ਸਿੰਘ ਝੋਟਾ ਦੀ ਮਾਤਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਸ਼ਾ ਤਸਕਰੀ ਕਰਨ ਵਾਲੇ ਕਿਉਂ ਨਹੀਂ ਦਿਖ ਰਹੇ। ਉਨ੍ਹਾੰ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਸ ਜਿਲ੍ਹੇ ਦੇ ਵਿੱਚ ਨਸ਼ੇ ਦੇ ਨਾਲ ਕੋਈ ਮੌਤ ਹੋਵੇਗੀ ਤਾਂ ਜਿੰਮੇਵਾਰੀ ਫਿਕਸ ਕਰਾਂਗੇ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਭੇਂਟ ਚੜ੍ਹੇ ਨੋਜਵਾਨ ਦਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪਰਿਵਾਰ ਨੂੰ ਸਰਕਾਰ ਆਰਥਿਕ ਸਹਾਇਤਾ ਵਜੋਂ ਦਸ ਲੱਖ ਰੁਪਏ ਅਤੇ ਨਸ਼ੇ ਦੇ ਤਸਕਰਾਂ ਖਿਲਾਫ਼ ਕਾਰਵਾਈ ਨਾ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h