Fee of Poor Students Haryana: ਹਰਿਆਣਾ ‘ਚ ਪੈਸੇ ਦੀ ਕਮੀ ਦੇ ਕਾਰਨ ਕੋਈ ਵੀ ਗਰੀਬ ਬੱਚਾ ਉੱਚੇਰੀ ਸਿਖਿਆ ਤੋਂ ਵਾਂਝਾ ਨਹੀਂ ਰਹੇਗਾ। ਯੂਨੀਵਰਸਿਟੀ ਅਜਿਹੇ ਬੱਚਿਆਂ ਦੀ ਪਰਿਵਾਰ ਪਹਿਚਾਣ ਪੱਤਰ ਦੇ ਡਾਟਾ ਨਾਲ ਸਾਲਾਨਾ ਆਮਦਨ ਦੀ ਸ਼੍ਰੇਣੀ ਨਿਰਧਾਰਿਤ ਕਰਨ। ਸੂਬਾ ਸਰਕਾਰ ਅਜਿਹੇ ਗਰੀਬ ਬੱਚਿਆਂ ਦੀ ਫੀਸ ਭੁਗਤਾਨ ਕਰੇਗੀ। ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਦਾ ਕਾਰਜਭਾਰ ਵੀ ਹੈ, ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸਥਾਈ ਵਿੱਤ ਸਮਿਤੀ ਸੀ ਦੀ ਮੀਟਿੰਗ ਵਿਚ ਕੀਤਾ।
ਮੀਟਿੰਗ ਵਿਚ ਖੇਡ ਯੂਨੀਵਰਸਿਟੀ ਹਰਿਆਣਾ, ਰਾਈ ਸੋਨੀਪਤ ਦੇ ਭਵਨ ਤੇ ਹੋਰ ਨਿਰਮਾਣ ਕੰਮਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਾਲ 2023-24 ਦੇ ਬਜਟ ਭਾਸ਼ਨ ਵਿਚ ਸਰਵੋਚ ਕੌਮਾਂਤਰੀ ਪ੍ਰਥਾਵਾਂ ਨੂੰ ਆਪਣਾ ਕੇ ਰਾਈ, ਸੋਨੀਪਤ ਵਿਚ ਸਪੋਰਟਸ ਇੰਫ੍ਰਾਸਟਕਚਰ , ਪਸੋਰਟਸ ਸਾਇੰਸ, ਸਪੋਰਟਸ ਤਕਨਾਲੋਜੀ, ਸਪੋਰਟਸ ਮੈਨੇਜਮੇਂਟ, ਸਪੋਰਟਸ ਪੋਸ਼ਨ ਅਤੇ ਖੇਡ ਸਿਖਿਆ ਵਰਗੇ ਖੇਡਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਵਿਚ ਖੋਜ ਅਤੇ ਅਧਿਐਨ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਖੇਡ ਯੂਨੀਵਰਸਿਟੀ ਸਥਾਪਿਤ ਕਰਨ ਦਾ ਫੈਸਲਾ ਲੈਣ ਦੀ ਜਾਣਕਾਰੀ ਸਦਨ ਨੁੰ ਦਿੱਤੀ ਸੀ ਅਤੇ ਆਸ ਪ੍ਰਗਟਾਈ ਸੀ ਕਿ ਖੇਡ ਯੂਨੀਵਰਸਿਟੀ ਸਾਲ 2023-24 ਵਿਚ ਕੰਮ ਕਰਨਾ ਸ਼ੁਰੂ ਕਰ ਦਵੇਗਾ।
ਇਸੀ ਲੜੀ ਵਿਚ ਆਪਣੇ ਵਾਇਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਨੇ ਸੂਨੀਵਰਸਿਟੀ ਦੇ ਲਈ ਸਥਾਈ ਵਿੱਤ ਸਮਿਤੀ ਸੀ ਵਿਚ 100 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਜਿਸ ਵਿਚ 50 ਕਰੋੜ ਰੁਪਏ ਕਰਜੇ ਵਜੋ ਗ੍ਰਾਂਟ ਅਤੇ 50 ਕਰੋੜ ਰੁਪਏ ਗ੍ਰਾਂਟ ਇਨ ਏਡ ਵਜੋ ਸ਼ਾਮਲ ਹਨ।
ਖੇਡ ਯੂਨੀਵਰਸਿਟੀ ਵਿਚ ਸ਼ੁਰੂ ਕੀਤਾ ਜਾਵੇਗਾ ਸ਼ਾਰਟ ਟਰਮ ਫਿਟਨੈਸ ਸਰਟੀਫਿਕੇਟ ਕੋਰਸ
ਮੀਟਿੰਗ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਏਸਏਸ ਦੇਸਵਾਲ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਹਰਿਆਣਾ ਖੇਡ ਯੂਨੀਵਰਸਿਟੀ 254 ਏਕੜ ਜਮੀਨ ‘ਤੇ ਸਥਾਪਿਤ ਕੀਤੀ ਜਾ ਰਹੀ ਹੈ। ਸਾਲ 2023-24 ਵਿਚ 100 ਕਰੋੜ ਰੁਪਏ, 2024-25 ਵਿਚ 230 ਕਰੋੜ ਰੁਪਏ, 2025-26 ਵਿਚ 200 ਕਰੋੜ ਰੁਪਏ ਅਤੇ 2026-27 ਵਿਚ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੁੱਲ 630 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਹੈ। ਯੂਨੀਵਰਸਿਟੀ ਵਿਚ ਖੇਡ ਵਿਗਿਆਨ ਵਿਚ ਪੀਏਚਡੀ, ਏਮਏਸਈ, ਬੀਏਸਈ ਦੇ ਨਿਯਮਤ ਕੋਰਸ ਹੋਣਗੇ। ਇਸ ਤੋਂ ਇਲਾਵਾ, 50 ਸੀਟਾਂ ‘ਤੇ 42 ਦਿਨ ਦਾ ਫਿਟਨੈਸ ਸਰਟੀਫਿਕੇਟ ਕੋਰਸ ਵੀ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਏਮਏਸਈ ਦੀ 20, ਬੀਏਸਈ ਦੀ 50, ਪੀਏਚਡੀ ਦੀਆਂ 5 ਸੀਟਾਂ ਹੋਣਗੀਆਂ।
ਹਰਿਆਣਾ ਦੇ ਨੌਜੁਆਨ ਸੇਨਾ, ਨੀਮ-ਫੌਜੀ ਫੋਰਸ ਤੇ ਪੁਲਿਸ ਵਿਚ ਭਰਤੀ ਹੋਣ ਲਈ ਤੇ ਸ਼ਰੀਰਿਕ ਤੌਰ ‘ਤੇ ਤਿਆਰੀ ਕਰਨ ਲਈ ਪ੍ਰਾਈਵੇਟ ਏਜੰਸੀਆਂ ਦੇ ਕੋਲ ਜਾਂਦੇ ਹਨ ਜਿੱਥੇ ਪੈਸੇ ਵੀ ਵੱਧ ਲਏ ਜਾਂਦੇ ਹਨ। ਯੂਨੀਵਰਸਿਟੀ ਘੱਟ ਪੈਸੇ ਵਿਚ ਕੋਰਸ ਕਰਵਾਏਗੀ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਮੌਜੂਦਾ ਵਿਚ ਦੇਸ਼ ਵਿਚ ਪਟਿਆਲਾ, ਇੰਫਾਲ, ਚੇਨਈ ਤੇ ਵੜੋਦਰਾ ਵਿਚ ਖੇਡ ਯੂਨੀਵਰਸਿਟੀਆਂ ਸੰਚਾਲਿਤ ਹਨ।
ਇਸ ਤੋਂ ਇਲਾਵਾ, ਸਮਿਤੀ ਨੇ ਲਾਲਾ ਲਾਜਪਤਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਹਿਸਾਰ ਦੇ ਲਈ 105 ਕਰੋੜ ਰੁਪਏ ਜਾਰੀ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ।
ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪਸ਼ੂਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਵੀਸੀ ਰਾਹੀਂ ਜੁੜੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h