ਬਾਲੀਵੁਡ ਅਭਿਨੇਤਰੀ ਕੰਗਨਾ ਰਾਣਾਵਤ ਨੇ ਆਜ਼ਾਦੀ ਘੁਲਾਟੀਆਂ ਵਲੋਂ 1947 ‘ਚ ਲਈ ਗਈ ਆਜ਼ਾਦੀ ਨੂੰ ਆਜ਼ਾਦੀ ਨਾ ਦੱਸਦੇ ਹੋਏ ‘ਭੀਖ’ ਕਹਿ ਕੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ।ਜਿਸ ਨੂੰ ਲੈ ਕੇ ਬਾਜਪਾ ਸਾਂਸਦ ਵਰੁਣ ਗਾਂਧੀ ਨੇ ਵੀ ਇਸਦੀ ਆਲੋਚਨਾ ਕੀਤੀ ਸੀ ਤੇ ਮਹਾਰਾਸ਼ਟਰ ਦੇ ਸੀਐਮ ਨਵਾਬ ਮਲਿਕ ਨੇ ਪਦਮ ਸ਼੍ਰੀ ਵਾਪਸ ਲੈ ਕੇ ਕੰਗਨਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵੀ ਪਰਚਾ ਦਰਜਾ ਕਰਨ ਦੀ ਮੰਗ ਕੀਤੀ ਹੈ।