Indian Origin Student In US: ਅਮਰੀਕਾ ਵਿੱਚ ਭਾਰਤੀ ਮੂਲ ਦਾ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ਤੋਂ ਬਾਅਦ ਵਿਦਿਆਰਥਣ ਨੂੰ ਦਿਲ ਦਾ ਦੌਰਾ ਪਿਆ, ਫਿਰ ਉਹ ਕੋਮਾ ਵਿੱਚ ਚਲੀ ਗਈ। ਵਿਦਿਆਰਥਣ ਸਾਹ ਲੈਣ ਤੋਂ ਵੀ ਅਸਮਰੱਥ ਸੀ ਪਰ ਹੁਣ ਉਸ ਦੀ ਹਾਲਤ ਬਿਲਕੁਲ ਠੀਕ ਹੈ। ਡਾਕਟਰਾਂ ਨੇ ਇਸ ਨੂੰ ਚਮਤਕਾਰ ਦੱਸਿਆ ਹੈ।
ਡਾਕਟਰਾਂ ਨੇ ਦੱਸਿਆ ਕਿ ਭਾਰਤੀ ਮੂਲ ਦੀ 25 ਸਾਲਾ ਵਿਦਿਆਰਥਣ ਸੁਸਰੁਨਿਆ ਕੋਡੂਰੂ ‘ਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਿਜਲੀ ਡਿੱਗੀ ਸੀ। ਇਸ ਹਾਦਸੇ ਵਿੱਚ ਸੁਸਰੁਨਿਆ ਕੋਡੂਰੂ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਸੀ ਤੇ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ। ਪਰ ਵਿਦਿਆਰਥਣ ਹੁਣ ਵੈਂਟੀਲੇਟਰ ਤੋਂ ਬਾਹਰ ਹੈ ਤੇ ਠੀਕ ਹੋਣ ਦੇ ਰਾਹ ‘ਤੇ ਹੈ।
ਹਿਊਸਟਨ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਦੀ ਵਿਦਿਆਰਥਣ
ਹਿਊਸਟਨ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਦੀ ਵਿਦਿਆਰਥਣ ਸੁਸਰੁਨਿਆ ਕੋਡੂਰੂ 2 ਜੁਲਾਈ ਨੂੰ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿੱਚ ਇੱਕ ਛੱਪੜ ਦੇ ਕੰਢੇ ਆਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ ਜਦੋਂ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਹਸਪਤਾਲ ਦੇ ਸੂਤਰਾਂ ਅਨੁਸਾਰ ਉਹ ਪਿਛਲੇ ਹਫ਼ਤੇ ਤੋਂ ਚਮਤਕਾਰੀ ਢੰਗ ਨਾਲ ਆਪਣੇ ਦਮ ‘ਤੇ ਸਾਹ ਲੈਣ ਦੇ ਯੋਗ ਹੈ ਅਤੇ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਹੈ।
ਵਿਦਿਆਰਥਣ ਦੀ ਹਾਲਤ ‘ਤੇ ਨਜ਼ਰ ਰੱਖਣ ਵਾਲੇ ਡਾਕਟਰਾਂ ਨੇ ਕਿਹਾ ਕਿ ਵੈਂਟੀਲੇਟਰ ਤੋਂ ਬਿਨਾਂ ਵੀ ਸੁਸਰੁਨਿਆ ਕੋਡੂਰੂ ਦੀ ਸਿਹਤ ਠੀਕ ਹੈ ਤੇ ਜੇਕਰ ਉਸ ਦੀ ਸਿਹਤਯਾਬੀ ਜਾਰੀ ਰਹਿੰਦੀ ਹੈ ਤਾਂ ਉਸ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਵੇਗੀ। ਕੋਡੂਰੂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਅਮਰੀਕਾ ਦਾ ਵੀਜ਼ਾ ਮਨਜ਼ੂਰ ਹੋ ਗਿਆ ਹੈ ਅਤੇ ਅਗਲੇ ਹਫ਼ਤੇ ਆ ਜਾਣਗੇ।
ਹਿਊਸਟਨ ਯੂਨੀਵਰਸਿਟੀ ਨੇ 25 ਜੁਲਾਈ ਨੂੰ ਕੀਤਾ ਸੀ ਇਹ ਟਵੀਟ
ਹਿਊਸਟਨ ਯੂਨੀਵਰਸਿਟੀ ਨੇ 25 ਜੁਲਾਈ ਨੂੰ ਟਵੀਟ ਕੀਤਾ ਕਿ ਸੁਸਰਨਿਆ ਕੋਡੂਰੂ ਲਈ ਚਿੰਤਾ ਅਤੇ ਹਮਦਰਦੀ ਨਾਲ ਸਾਡਾ ਦਿਲ ਭਾਰੀ ਹੈ। ਯੂਨੀਵਰਸਿਟੀ ਨੇ ਟਵਿੱਟਰ ‘ਤੇ ਇੱਕ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਹ ਭਾਰਤ ਵਿਚ ਸੁਸਰਨਿਆ ਕੋਡੂਰੂ ਦੇ ਪਰਿਵਾਰ ਦੇ ਸੰਪਰਕ ਵਿਚ ਹਨ।
Our hearts are heavy with concern and compassion for Susroonya Koduru, a University of Houston graduate student who was struck by lightning earlier this month.
Read more: pic.twitter.com/iQhavsKBr1
— University of Houston (@UHouston) July 25, 2023
ਕੁਡੂਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ਜਦੋਂ ਉਸ ‘ਤੇ ਬਿਜਲੀ ਡਿੱਗੀ ਅਤੇ ਉਹ ਛੱਪੜ ਵਿੱਚ ਡਿੱਗ ਗਈ ਤਾਂ ਉਸ ਨੂੰ ਪਹਿਲਾਂ 20 ਮਿੰਟਾਂ ਲਈ ਕਾਰਡਿਕ ਅਰੈਸਟ ਹੋ ਗਿਆ। ਇਸ ਤੋਂ ਬਾਅਦ ਉਸ ਦੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ ਜਿਸ ਤੋਂ ਬਾਅਦ ਉਹ ਕੋਮਾ ਵਿਚ ਚਲੀ ਗਈ। ਦੱਸ ਦੇਈਏ ਕਿ ਕੁਡੂਰੂ ਦਾ ਪਰਿਵਾਰ “GoFundMe” ਰਾਹੀਂ ਇਲਾਜ ਲਈ ਫੰਡ ਦੀ ਅਪੀਲ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਦੁਰੂ ਹੋਰ ਪੜ੍ਹਾਈ ਲਈ ਅਮਰੀਕਾ ਆਈ ਸੀ ਅਤੇ ਹਿਊਸਟਨ ਯੂਨੀਵਰਸਿਟੀ ‘ਚ ਸੂਚਨਾ ਤਕਨਾਲੋਜੀ ‘ਚ ਪੋਸਟ ਗ੍ਰੈਜੂਏਸ਼ਨ ਦਾ ਵਿਦਿਆਰਥਣ ਸੀ। ਉਸਨੇ ਆਪਣਾ ਸਿਲੇਬਸ ਲਗਪਗ ਪੂਰਾ ਕਰ ਲਿਆ ਸੀ ਅਤੇ ਇੰਟਰਨਸ਼ਿਪ ਦੇ ਮੌਕੇ ਦੀ ਉਡੀਕ ਕਰ ਰਹੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h