Pakistan Hockey Team Players: ਪਾਕਿਸਤਾਨੀ ਹਾਕੀ ਟੀਮ ਦੇ ਖਿਡਾਰੀ ਚੇਨਈ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਤੋਂ ਪਹਿਲਾਂ ਅਟਾਰੀ-ਵਾਹਗਾ ਸਰਹੱਦ, ਅੰਮ੍ਰਿਤਸਰ ਪਹੁੰਚੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਮਲੇਸ਼ੀਆ ਖਿਲਾਫ 3 ਅਗਸਤ ਨੂੰ ਖੇਡਣਾ ਹੈ। ਜਦੋਂ ਕਿ ਇਸ ਮਹੀਨੇ ਦੀ 9 ਤਰੀਕ ਨੂੰ ਭਾਰਤ-ਪਾਕਿ ਦਾ ਬਹੁਤ ਉਡੀਕਿਆ ਜਾਣ ਵਾਲਾ ਮੈਚ ਖੇਡਿਆ ਜਾਵੇਗਾ। ਨਿਰੀਖਕਾਂ ਨੂੰ ਪੁਰਾਣੇ ਵਿਰੋਧੀਆਂ ਵਿਚਕਾਰ ਤਿੱਖੀ ਟੱਕਰ ਦੀ ਉਮੀਦ ਹੈ।
ਵੀਡੀਓ ਦੇਖੋ:
#WATCH | Punjab: Pakistan Hockey Team players arrive at Attari-Wagah Border, Amritsar ahead of Asian Championships Trophy in Chennai. pic.twitter.com/jLjWbk3Sfq
— ANI (@ANI) August 1, 2023
ਦੱਸ ਦਈਏ ਕਿ ਭਾਰਤ ਦੇ ਚੇਨਈ ‘ਚ ਹੋਣ ਵਾਲੇ ਹਾਕੀ ਮੈਚ ਲਈ ਪਾਕਿਸਤਾਨ ਦੀ ਹਾਕੀ ਟੀਮ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੀ। ਇਸ ਮੌਕੇ ਹਾਕੀ ਟੀਮ ਦੇ ਕਪਤਾਨ ਉਮਰ ਬੂਟਾ ਨੇ ਕਿਹਾ ਕਿ 3 ਅਗਸਤ ਤੋਂ 12 ਅਗਸਤ ਤੱਕ ਮੈਚ ਕਰਵਾਏ ਜਾ ਰਹੇ ਹਨ ਅਤੇ ਆਪਣਾ ਵਧੀਆ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਪਾਕਿਸਤਾਨ ਟੀਮ ਦੇ ਕੋਚ ਮੁਹੰਮਦ ਸਿਕਲੈਨ ਨੇ ਦੱਸਿਆ ਕਿ ਏਸ਼ੀਅਨ ਚੈਂਪੀਅਨ ਚੇਨਈ ਵਿੱਚ ਮੈਚ ਖੇਡਣ ਲਈ ਆਏ ਹਾਂ ਤੇ ਉੱਥੇ ਵਧੀਆ ਖੇਡਣਗੇ ਅਤੇ ਖੇਡਣ ਦੇ ਨਾਲ-ਨਾਲ ਦੋਸਤੀ ਦਾ ਹੱਥ ਵੀ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਦਿਲ ਖੋਲ੍ਹ ਕੇ ਜੱਫੀ ਪਾਉਣ ਦੀ ਅਪੀਲ ਹੈ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਪਾਕਿਸਤਾਨ ਮਲੇਸ਼ੀਆ ਤੋਂ ਹੈ ਅਤੇ 9 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h