Construction of Nangal Flyover: ਬੀਤੀ ਦੇਰ ਸ਼ਾਮ ਨੰਗਲ ਫਲਾਈ ਓਵਰ ਦੇ ਜੰਗੀ ਪੱਧਰ ਤੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜਾ ਲੈਣ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਫਲਾਈ ਓਵਰ ਦੇ ਨਿਰਮਾਣ ਮੁਕੰਮਲ ਹੋਣ ਨਾਲ ਇਲਾਕਾ ਵਾਸੀਆ ਤੋ ਇਲਾਵਾ ਹਿਮਾਚਲ ਪ੍ਰਦੇਸ਼ ਤੋ ਪੰਜਾਬ ਆਉਣ ਵਾਲੇ ਲੋਕਾਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ ਅਤੇ ਮੋਜੋਵਾਲ ਤੋ ਕਲਵਾ ਤੱਕ ਸੜਕ ਤੇ ਭਾਰੀ ਟ੍ਰੈਫਿਕ ਦੀ ਆਵਾਜਾਈ ਤੋਂ ਰਾਹਤ ਮਿਲੇਗੀ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਫਲਾਈ ਓਵਰ ਦੇ ਚੱਲ ਰਹੇ ਕੰਮ ਦਾ ਦੇਰ ਰਾਤ ਜਾਇਜਾ ਲੈਂਦੇ ਹੋਏ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਕਿ 2018 ਵਿਚ ਸੁਰੂ ਹੋਏ ਇਸ ਫਲਾਈ ਓਵਰ ਦੇ ਕੰਮ ਨੇ 2020 ਵਿੱਚ ਮੁਕੰਮਲ ਹੋਣਾ ਸੀ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਤੇ ਨੁਮਾਇੰਦੀਆਂ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾ ਦੀ ਪ੍ਰਵਾਹ ਨਹੀ ਕੀਤੀ ਅਤੇ ਇਹ ਕੰਮ ਵਿਚਕਾਰ ਹੀ ਲਟਕਦਾ ਰਿਹਾ। 2022 ਦੀਆਂ ਵਿਧਾਨ ਸਭਾ ਚੋਣਾ ਵਿਚ ਸਾਡੀ ਸਰਕਾਰ ਬਣਨ ਤੇ ਅਸੀ ਲੋਕਾਂ ਨਾਲ ਆਪਣਾ ਵਾਅਦਾ ਪੂਰਾ ਕਰਨ ਲਈ ਅੜਿੱਕੇ ਦੂਰ ਕਰਨ ਦੀ ਸੁਰੂਆਤ ਕੀਤੀ। ਕੇਂਦਰ ਸਰਕਾਰ, ਰੇਲਵੇ ਮੰਤਰਾਲੇ ਅਤੇ ਵੱਖ ਵੱਖ ਵਿਭਾਗਾ ਵੱਲੋਂ ਲੱਗੇ ਅੜਿੱਕੇ, ਵੱਡੀਆ ਚੁਣੋਤਿਆਂ ਬਣੇ ਹੋਏ ਸਨ, ਇੱਕ-ਇੱਕ ਕਰਕੇ ਸਾਰੇ ਅੜਿੱਕੇ ਦੂਰ ਕੀਤੇ, ਉੱਚ ਪੱਧਰੀ ਬੈਠਕਾ ਕੀਤੀਆ ਅਤੇ ਫਲਾਈ ਓਵਰ ਦਾ ਕੰਮ ਸੁਰੂ ਕਰਵਾਇਆ, ਜੋ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਸਾਲਾ ਬੱਧੀ ਪੱਛੜਿਆਂ ਹੋਇਆ ਸੀ। ਕੇਵਲ ਇਲਾਕੇ ਦੇ ਲੋਕ ਹੀ ਨਹੀ ਸਗੋਂ ਹੋਰ ਰਾਜਾ ਤੋ ਆਉਣ ਜਾਣ ਵਾਲੇ ਲੋਕ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਸਨ। ਇਲਾਕੇ ਦੇ ਵਪਾਰ ਕਾਰੋਬਾਰ ਵੀ ਡਾਵਾਡੋਲ ਹੋਏ ਅਤੇ ਕਈ ਕੀਮਤੀ ਜਾਨਾ ਵੀ ਗਈਆਂ ਤੇ ਹਾਦਸੇ ਵੀ ਵਾਪਰਦੇ ਰਹੇ, ਪ੍ਰੰਤੂ ਤਤਕਾਲੀ ਹੁਕਮਰਾਨਾ ਨੇ ਕੋਈ ਪ੍ਰਵਾਹ ਨਹੀ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੁਰੂਆਤ ਵਿੱਚ ਅਸੀ ਮਹੀਨਾਵਾਰ ਅਤੇ ਹੁਣ ਹਫਤਾਵਾਰ ਮੀਟਿੰਗਾ ਕਰਕੇ ਫਲਾਈ ਓਵਰ ਦੇ ਨਿਰਮਾਣ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ। ਜਿਲ੍ਹਾ ਪ੍ਰਸਾਸ਼ਨ, ਸਾਡੇ ਸਾਡੇ ਸਾਥੀ ਵਰਕਰਾਂ ਨੇ ਪੰਜਾਬ ਸਰਕਾਰ ਨਾਲ ਮੋਢਾ ਜੋੜ ਕੇ ਹਰ ਅੜਿੱਕਾ ਦੂਰ ਕਰਵਾਇਆ। ਅੱਜ ਤੀਜੀ ਸਲੈਬ ਪੈ ਰਹੀ ਹੈ, ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਲੋੜੀਦੀ ਢੁਕਵੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਹੂਲਤ ਬਣਨ ਵਾਲਾ ਫਲਾਈ ਓਵਰ ਇਲਾਕੇ ਦੇ ਲੋਕਾਂ ਲਈ ਤਰਾਸਦੀ ਬਣ ਗਿਆ ਸੀ, ਪ੍ਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾ ਨਾਲ ਇਹ ਤੋਹਫਾ ਜਲਦੀ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾ ਨੇ ਕਿਹਾ ਕਿ ਇਸ ਤੋ ਇਲਾਵਾ ਆਲੇ ਦੁਆਲੇ ਦੀਆਂ ਸੜਕਾਂ, ਲਾਈਟਾ, ਪਾਣੀ ਦੀ ਨਿਕਾਸੀ ਤੇ ਹੋਰ ਲੋੜੀਦੇ ਪ੍ਰਬੰਧ ਵੀ ਨਾਲ ਹੀ ਮੁਕੰਮਲ ਹੋ ਰਹੇ ਹਨ।
ਹਰਜੋਤ ਬੈਂਸ ਨੇ ਕਿਹਾ ਕਿ ਭਾਵੇ ਇਹ ਇਲਾਕਾ ਪਾਣੀ ਨਾਲ ਘਿਰਿਆ ਹੋਇਆ ਹੈ, ਪ੍ਰੰਤੂ ਨੰਗਲ ਸ਼ਹਿਰ ਦੀ ਤਰਾਸਦੀ ਹੈ ਕਿ ਇੱਥੇ ਲੋਕਾਂ ਨੂੰ ਪੀਣ ਲਈ ਪਾਣੀ ਨਹੀ ਹੈ, ਸੁਚਾਰੂ ਨਿਕਾਸੀ ਵਿਵਸਥਾ ਨਹੀ ਅਤੇ ਸਟਰੀਟ ਲਾਈਟ ਦਾ ਵੀ ਹਾਲ ਮਾੜਾ ਹੈ, ਜਿਸ ਨਹੀ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਨੂੰ ਕੁਦਰਤ ਦੀ ਸੁੰਦਰਤਾ ਦੀ ਅਣਮੋਲ ਦੇਣ ਹੈ, ਮੁੱਖ ਮੰਤਰੀ ਖੁੱਦ ਇਸ ਇਲਾਕੇ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ ਕਰ ਚੁੱਕੇ ਹਨ। ਨਗਰ ਕੋਂਸਲ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ, ਪ੍ਰੰਤੂ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਲਾਪਰਵਾਹੀ ਕੀਤੀ ਜਾ ਰਹੀ ਹੈ, ਜੋ ਬਿਲਕੁਲ ਬਰਦਾਸ਼ਤ ਨਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੁਸ਼ਟ ਆਸ਼ਰਮ ਬਾਰੇ ਇਹ ਧਾਰਨਾ ਸੀ ਕਿ ਇਹ ਮਾਮਲਾ ਹੱਲ ਨਹੀ ਹੋਵੇਗਾ, ਪ੍ਰੰਤੂ ਅਸੀ ਨਵੀ ਢੁਕਵੀ ਥਾਂ ਤੇ ਸਹੂਲਤਾ ਲੈਂਸ ਇਮਾਰਤ ਵਿੱਚ ਇਨ੍ਹਾਂ ਸਾਥੀਆਂ ਨੂੰ ਸਿਫਟ ਕਰ ਦਿੱਤਾ ਹੈ ਤੇ ਉਥੇ ਮਿਲ ਰਹੀਆਂ ਸਹੂਲਤਾ ਤੇ ਨਜ਼ਰ ਰੱਖੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਕੂਲਾਂ ਲਈ 50 ਕਰੋੜ ਰੁਪਏ ਵਿਕਾਸ ਕਾਰਜਾਂ ਦੇ ਖਰਚ ਕੀਤੇ ਜਾ ਰਹੇ ਹਨ। ਸਕੂਲ ਆਫ ਐਮੀਨੈਸ ਦੇ ਵਿਦਿਆਰਥੀ ਈਸਰੋ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਘਾਪੁਰ ਵਿੱਚ ਅਤੇ ਹੈਡਮਾਸਟਰ ਆਈ.ਆਈ.ਐਮ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਕਾਨਵੈਂਟ ਤੇ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪਾਸੇ ਤੋ ਘੱਟ ਨਹੀ ਹਨ, ਸਗੋਂ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉੱਚੇ ਮੁਕਾਮ ਹਾਸਲ ਕਰਨਗੇ। ਹਲਕੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਹੈ।
ਇਸ ਮੌਕੇ ਡਾ.ਸੰਜੀਵ ਗੌਤਮ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਜਸਪਾਲ ਸਿੰਘ ਢਾਹੇ, ਜਸਪ੍ਰੀਤ ਜੇ.ਪੀ, ਦਲਜੀਤ ਸਿੰਘ ਕਾਕਾ ਨਾਨਗਰਾ, ਪੱਮੂ ਢਿੱਲੋਂ, ਓਕਾਰ ਸਿੰਘ, ਕਾਕਾ ਸ਼ੋਕਰ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਮੁਕੇਸ਼ ਵਰਮਾ, ਜੱਗਿਆ ਦੱਤ, ਨਿਸ਼ਾਤ ਗੁਪਤਾ, ਇਮਰਾਨ, ਲਵਲੀ ਆਂਗਰਾ, ਮਨੂ ਪੁਰੀ, ਰੇਸ਼ਵ ਨੱਡਾ, ਮਨੀਸ਼ਾ ਅਰੋੜਾ ਰਾਜੂ, ਜੱਸੀ, ਮੋਹਿਤ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h