Punjab CM meeting with Revenue Department: ਪੰਜਾਬ ਸਰਕਾਰ ਸੂਬੇ ‘ਚ ਭਾਰੀ ਮੀਂਹ ਅਤੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਕਈਂ ਵਾਰ ਕਹਿ ਚੁੱਕੀ ਹੈ। ਪੰਜਾਬ ਸੀਐਮ ਭਗਵੰਤ ਮਾਨ ਨੇ ਵੀ ਇਸ ਬਾਰੇ ਕਈ ਵਾਰ ਲੋਕਾਂ ਨਾਲ ਗੱਲ ਕੀਤੀ ਅਤੇ ਵਾਅਦਾ ਕੀਤਾ ਕਿ ਸਰਕਾਰ ਇੱਕ-ਇੱਕ ਰੁਪਏ ਦੇ ਨੁਕਸਾਨ ਦੀ ਭਰਪਾਈ ਕਰੇਗੀ।
ਇਸ ਦੇ ਨਾਲ ਹੀ ਹੁਣ ਸੀਐਮ ਮਾਨ ਨੇ ਮਾਲ ਵਿਭਾਗ ਦੇ ਅਫ਼ਸਰਾਂ ਨਾਲ ਹੜ੍ਹ ਕਰਕੇ ਹੋਏ ਨੁਕਸਾਨ ਨੂੰ ਲੈਕੇ ਮੀਟਿੰਗ ਕੀਤੀ। ਜਿਸ ਦਾ ਮਕਸੱਦ ਲੋਕਾਂ ਨੇ ਨੁਕਸਾਨ ਦੀ ਭਰਪਾਈ ਲੈ ਕੇ ਵਿਸਥਾਰ ਚਰਚਾ ਕੀਤੀ। ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਟਵੀਟ ਕਰ ਦਿੱਤੀ।
ਇਸ ਟਵੀਟ ‘ਚ ਉਨ੍ਹਾਂ ਕਿਹਾ, “ਅੱਜ ਮਾਲ ਵਿਭਾਗ ਦੇ ਅਫ਼ਸਰਾਂ ਨਾਲ ਹੜ੍ਹ ਕਰਕੇ ਹੋਏ ਨੁਕਸਾਨ ਨੂੰ ਲੈਕੇ ਮੀਟਿੰਗ ਕੀਤੀ…ਲੋਕਾਂ ਦੇ ਨੁਕਸਾਨ ਦੀ ਭਰਪਾਈ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ… ਸਾਡੀ ਸਰਕਾਰ ਲੋਕਾਂ ਦੇ ਹੋਏ ਕੱਲੇ-ਕੱਲੇ ਨੁਕਸਾਨ ਦੀ ਭਰਪਾਈ ਕਰੇਗੀ…ਸਰਕਾਰ ਦਾ ਖ਼ਜ਼ਾਨਾ ਲੋਕਾਂ ਲਈ ਹਮੇਸ਼ਾ ਭਰਿਆ ਰਹਿੰਦਾ ਹੈ…ਬੱਸ ਨੀਅਤ ਚਾਹੀਦੀ ਹੈ ਲੋਕਾਂ ਵੱਲ ਖ਼ਜ਼ਾਨੇ ਦਾ ਮੂੰਹ ਕਰਨ ਦੀ… ਸਾਡੇ ਕੋਲ ਫੰਡ ਹੈ…ਜਿਸਦੀ ਵੰਡ ਲੋਕਾਂ ‘ਚ ਹੀ ਕੀਤੀ ਜਾਵੇਗੀ…”
ਅੱਜ ਮਾਲ ਵਿਭਾਗ ਦੇ ਅਫ਼ਸਰਾਂ ਨਾਲ ਹੜ੍ਹ ਕਰਕੇ ਹੋਏ ਨੁਕਸਾਨ ਨੂੰ ਲੈਕੇ ਮੀਟਿੰਗ ਕੀਤੀ…ਲੋਕਾਂ ਦੇ ਨੁਕਸਾਨ ਦੀ ਭਰਪਾਈ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ…
ਸਾਡੀ ਸਰਕਾਰ ਲੋਕਾਂ ਦੇ ਹੋਏ ਕੱਲੇ-ਕੱਲੇ ਨੁਕਸਾਨ ਦੀ ਭਰਪਾਈ ਕਰੇਗੀ…ਸਰਕਾਰ ਦਾ ਖ਼ਜ਼ਾਨਾ ਲੋਕਾਂ ਲਈ ਹਮੇਸ਼ਾ ਭਰਿਆ ਰਹਿੰਦਾ ਹੈ…ਬੱਸ ਨੀਅਤ ਚਾਹੀਦੀ ਹੈ ਲੋਕਾਂ ਵੱਲ ਖ਼ਜ਼ਾਨੇ ਦਾ… pic.twitter.com/GCdFFHIoVd
— Bhagwant Mann (@BhagwantMann) August 4, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h