Two shooters of Bambiha Gang Arrested: ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਜੇ ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।
ਵਨੀਤ ਕੁਮਾਰ ਸ਼ਰਮਾ ਪੁੱਤਰ ਜਵਾਹਰ ਲਾਲ ਸ਼ਰਮਾਂ ਵਾਸੀ ਗਲੀ ਨੰ:4, ਸੂਰਜ ਨਗਰ, ਮੋਗਾ ਨੇ ਥਾਣਾ ਸਿਟੀ ਮੋਗਾ ਵਿਖੇ ਆਪਣਾ ਬਿਆਨ ਲਿਖਵਾਇਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਦਫ਼ਤਰ ਵਿੱਚ ਬੈਠਾ ਕੰਮਕਾਰ ਦੇਖ ਰਿਹਾ ਸੀ ਤਾਂ ਇੱਕ ਮੋਟਰਸਾਈਕਲ ਉੱਪਰ ਦੋ ਨਾਮਲੂਮ ਵਿਅਕਤੀ ਸਵਾਰ ਹੋ ਕੇ ਆਏ। ਜਿਹਨਾ ਚੋਂ ਇੱਕ ਵਿਅਕਤੀ ਮੋਟਰਸਾਈਕਲ ਉੱਪਰ ਬੈਠਾ ਰਿਹਾ ਅਤੇ ਦੂਜੇ ਵਿਅਕਤੀ ਨੇ ਆਪਣੇ ਡੱਬ ਵਿਚੋਂ ਪਿਸਟਲ ਕੱਢ ਕੇ ਦਫ਼ਤਰ ਦੇ ਮੈਂਬਰਾਂ ਅਤੇ ਲੜਕੀਆਂ ਉਪਰ ਤਾਣ ਲਿਆ ਅਤੇ ਫਾਇਰ ਕਰਨ ਲਈ ਦੋ ਵਾਰ ਟ੍ਰੀਗਰ ਦਬਾਇਆ, ਪਰ ਪਿਸਟਲ ਕਿਸੇ ਕਾਰਨ ਕਰਕੇ ਨਹੀ ਚੱਲਿਆ। ਵਨੀਤ ਕੁਮਾਰ ਵੱਲੋਂ ਰੌਲਾ ਪਾਉਣ ਤੇ ਦੋਨੋਂ ਦੋਸ਼ੀ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਘਟਨਾ ਸਬੰਧੀ ਦੋ ਨਾ ਮਲੂਮ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਥਾਣਾ ਸਿਟੀ ਮੋਗਾ ਦਰਜ ਕੀਤਾ ਗਿਆ।
ਐਸਪੀ ਇੰਨਵੈਸਟੀਗੇਸ਼ਨ ਅਜੇਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਪ-ਕਪਤਾਨ ਪੁਲਿਸ ਸਬ-ਡਿਵੀਜ਼ਨ ਧਰਮਕੋਟ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫ਼ਸਰ ਥਾਣਾ ਧਰਮਕੋਟ ਅਤੇ ਉਪ ਕਪਤਾਨ ਸਿਟੀ ਮੋਗਾ ਸੁਖਵਿੰਦਰ ਸਿੰਘ ਬਰਾੜ, ਐਸਆਈ ਦਲਜੀਤ ਸਿੰਘ ਮੁਖ ਅਫਸਰ ਥਾਣਾ ਸਿਟੀ ਮੋਗਾ ਅਤੇ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਮੋਗਾ ਦੀਆਂ ਟੀਮਾਂ ਬਣਾਕੇ ਦੋਸ਼ੀਆਂ ਦੀ ਭਾਲ ਸ਼ੂਰੂ ਕੀਤੀ ਗਈ, ਜਿਸ ਦੌਰਾਨ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫ਼ਸਰ ਥਾਣਾ ਧਰਮਕੋਟ ਸਮੇਤ ਸਾਥੀ ਕਰਮਚਾਰੀਆਂ ਦੇ ਹਾਈਵੇ ਮੋਗਾ-ਜਲੰਧਰ ਰੋਡ ਪਰ ਬਣੇ ਲੈਂਡਲਾਰਡ ਮੈਰਿਜ ਪੈਲੇਸ ਕੋਲ ਨਾਕਾਬੰਦੀ ਕੀਤੀ ਗਈ ਅਤੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਮੋਗਾ ਸਾਇਡ ਵੱਲੋ ਦੋ ਨੌਜਵਾਨ ਭੱਜਦੇ ਆਉਂਦੇ ਦਿਖਾਈ ਦਿੱਤੇ ਜਿੰਨਾ ਦੇ ਮਗਰ ਕਾਫੀ ਲੋਕ ਲੱਗੇ ਹੋਏ ਸੀ ਜਿੰਨਾ ਨੂੰ ਮੁੱਖ ਅਫ਼ਸਰ ਥਾਣਾ ਧਰਮਕੋਟ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨਾ ਨੇ ਆਪਣਾ ਨਾਮ ਅੰਕਿਤ ਕਾਦੀਆਂ ਪੁੱਤਰ ਬਾਬੂ ਰਾਮ ਪਿੰਡ ਬਸੈਰਾ ਜ਼ਿਲ੍ਹਾ ਮੁੱਜਫਰ ਨਗਰ ਸਟੇਟ ਉੱਤਰ-ਪ੍ਰਦੇਸ਼ ਅਤੇ ਸੰਤੋਸ਼ ਉਰਫ ਸਾਇਕੋ ਪੁੱਤਰ ਮਨੋਜ ਵਾਸੀ ਪਟਨਾ ਸਹਿਬ ਬਿਹਾਰ ਹਾਲ ਵਾਸੀ ਵਾਰਡ ਨੰਬਰ 11 ਕੀਰਤੀ ਨਗਰ ਨਵੀ ਦਿੱਲੀ ਦੱਸਿਆ ਜਿੰਨਾ ਦੀ ਤਲਾਸ਼ੀ ਦੌਰਾਨ 200 ਨਸ਼ੀਲੀਆਂ ਗੋਲੀਆਂ ਅਤੇ 2 ਪਿਸਟਲ ਦੇਸੀ 32 ਬੋਰ ਸਮੇਤ 08 ਰੌਂਦ ਜਿੰਦਾ 32 ਬੋਰ ਅਤੇ ਇੱਕ ਮੋਟਰ ਸਾਈਕਲ ਮਾਰਕਾ ਹੌਡਾ ਪੈਸ਼ਨ ਪਰੋ ਨੰਬਰੀ ਯੂ.ਪੀ.-14-ਡੀ.ਡੀ. 3521 ਬ੍ਰਾਮਦ ਕੀਤਾ ਗਿਆ ਹੈ ਅਤੇ ਦੋਵਾਂ ਦੋਸ਼ੀਆਂ ਖਿਲਾਫ਼ ਮੁਕੱਦਮਾ ਅਸਲਾ ਐਕਟ ਥਾਣਾ ਧਰਮਕੋਟ ਵਿਖੇ ਦਰਜ ਕੀਤਾ ਗਿਆ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਸਵੇਰੇ ਵਨੀਤ ਕੁਮਾਰ ਸ਼ਰਮਾ ਪੁੱਤਰ ਜਵਾਹਰ ਲਾਲ ਸ਼ਰਮਾ ਵਾਸੀ ਗਲੀ ਨੰ:4 ਸੂਰਜ ਨਗਰ ਮੋਗਾ ਦੇ ਦਫ਼ਤਰ ਵਿਖੇ ਜੋ ਫਾਈਰਿੰਗ ਕਰਨ ਗਏ ਸਨ ਪ੍ਰੰਤੂ ਪਿਸਟਲ ਨਾ ਚੱਲਣ ਕਰਕੇ ਕੋਸ਼ਿਸ਼ ਨਾਕਾਮ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h