ICC ODI Rankings: ਵੈਸਟਇੰਡੀਜ਼ ਦੌਰੇ ‘ਤੇ ਹੁਣ ਤੱਕ ਫਲਾਪ ਰਹੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਈਸੀਸੀ ਵਨਡੇ ਰੈਂਕਿੰਗ ‘ਚ ਜ਼ਬਰਦਸਤ ਫਾਇਦਾ ਕੀਤਾ ਹੈ। ਵਿੰਡੀਜ਼ ਖਿਲਾਫ ਆਖਰੀ ਵਨਡੇ ‘ਚ 85 ਦੌੜਾਂ ਬਣਾਉਣ ਤੋਂ ਬਾਅਦ ਸ਼ੁਭਮਨ ਗਿੱਲ ਵਨਡੇ ਰੈਂਕਿੰਗ ‘ਚ ਦੋ ਸਥਾਨਾਂ ਦੀ ਛਲਾਂਗ ਲਗਾ ਕੇ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਹ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਵੀ ਆਪਣੇ ਕਰੀਅਰ ਦੀ ਸਰਵੋਤਮ ਵਨਡੇ ਰੈਂਕਿੰਗ ‘ਤੇ ਪਹੁੰਚ ਗਏ ਹਨ। ਈਸ਼ਾਨ 9 ਸਥਾਨਾਂ ਦੀ ਛਾਲ ਲਗਾ ਕੇ 36ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸ਼ਾਨ ਨੇ ਵੀ ਰੈਂਕਿੰਗ ‘ਚ ਕੀਤਾ ਵਾਧਾ
ਦੱਸ ਦੇਈਏ ਕਿ ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਵਨਡੇ ਸੀਰੀਜ਼ ਦੇ ਤਿੰਨੋਂ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੇ ਰੈਂਕਿੰਗ ‘ਚ ਚੰਗਾ ਵਾਧਾ ਕੀਤਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਸ਼ੁਭਮਨ ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਚੋਟੀ ਦੇ 10 ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਭਾਰਤੀ ਹਨ। ਵਿਰਾਟ ਕੋਹਲੀ 9ਵੇਂ ਜਦਕਿ ਕਪਤਾਨ ਰੋਹਿਤ ਸ਼ਰਮਾ 11ਵੇਂ ਸਥਾਨ ‘ਤੇ ਹਨ।
ਕੁਲਦੀਪ ਤੇ ਸ਼ਾਰਦੂਲ ਨੂੰ ਵੀ ਫਾਇਦਾ
ਗਿੱਲ ਅਤੇ ਇਸ਼ਾਨ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਨੂੰ ਵੀ ਆਈਸੀਸੀ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ। ਵੈਸਟਇੰਡੀਜ਼ ਵਨਡੇ ਸੀਰੀਜ਼ ‘ਚ 7 ਵਿਕਟਾਂ ਲੈਣ ਵਾਲੇ ਕੁਲਦੀਪ ਯਾਦਵ ਟਾਪ 10 ‘ਚ ਪਹੁੰਚ ਗਏ ਹਨ। ਕੁਲਦੀਪ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ ਹੁਣ 10ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ 3 ਰੈਂਕਿੰਗ ਦੇ ਫਾਇਦੇ ਨਾਲ 30ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਾਰਦਿਕ ਪੰਡਯਾ ਨੂੰ ਵਨਡੇ ਆਲਰਾਊਂਡਰਾਂ ਦੀ ਰੈਂਕਿੰਗ ‘ਚ ਪੰਜ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 11ਵੇਂ ਸਥਾਨ ‘ਤੇ ਹੈ।
ਵੈਸਟਇੰਡੀਜ਼ ਦੌਰੇ ‘ਤੇ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ
ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਟੀਮ ਇੰਡੀਆ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸ਼ੁਭਮਨ ਗਿੱਲ ਹੁਣ ਤੱਕ ਵੈਸਟਇੰਡੀਜ਼ ‘ਚ ਫਲਾਪ ਰਿਹਾ ਹੈ। ਟੈਸਟ, ਵਨਡੇ ਅਤੇ ਟੀ-20 ‘ਚ ਉਸ ਦੇ ਬੱਲੇ ਤੋਂ ਹੁਣ ਤੱਕ ਸਿਰਫ ਇਕ 50+ ਪਾਰੀ ਨਿਕਲੀ ਹੈ। ਉਸ ਨੇ ਆਖਰੀ ਵਨਡੇ ਵਿੱਚ 85 ਦੌੜਾਂ ਦੀ ਪਾਰੀ ਖੇਡੀ ਸੀ। ਗਿੱਲ ਨੇ ਪਹਿਲੇ ਤਿੰਨ ਟੀ-20 ਮੈਚਾਂ ‘ਚ ਸਿਰਫ 16 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਇਸ਼ਾਨ ਕਿਸ਼ਨ ਤਿੰਨੋਂ ਵਨਡੇ ਮੈਚਾਂ ‘ਚ ਅਰਧ ਸੈਂਕੜੇ ਲਗਾਉਣ ਤੋਂ ਬਾਅਦ ਟੀ-20 ‘ਚ ਫਲਾਪ ਹੋ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h