ਐਸਜੀਪੀਸੀ ਵਲੋਂ ਹੁਣ ਰਾਗੀ ਸਿੰਘਾਂ ਦੇ ਖਿਲਾਫ਼ ਸਖ਼ਤ ਫ਼ੈਸਲਾ ਲਿਆ ਹੈ। SGPC ਦੀ ਰਾਗੀ ਸਿੰਘਾਂ ਨੂੰ ਚੇਤਾਵਨੀ ਦਿੱਤੀ ਕਿ, ਜੇਕਰ ਕੀਰਤਨ ਦੀ ਵੀਡੀਓ ਆਪਣੇ ਨਿੱਜੀ ਚੈਨਲ ਤੇ ਪਾਈ ਤਾਂ, ਕਾਰਵਾਈ ਕੀਤੀ ਜਾਵੇਗੀ।
ਦਰਅਸਲ SGPC ਦੇ ਬਣੇ ਨਵੇਂ ਯੂਟਿਊਬ ਚੈਨਲ ਦੇ ਰਾਈਟ SGPC ਕੋਲ ਹਨ ਅਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ, ਕੋਈ ਵੀ ਵੀਡੀਓ ਰਿਕਾਰਡ ਜਾਂ ਸਕਰੀਨ ਰਿਕਾਰਡਿੰਗ ਕਰਕੇ ਗੁਰਬਾਣੀ ਕੀਰਤਨ ਦੀ ਵੀਡੀਓ ਆਪਣੇ ਨਿੱਜੀ ਹਿੱਤਾਂ ਲਈ ਨਾ ਵਰਤੇ।
ਪਰ ਕੁੱਝ ਰਾਗੀ ਸਿੰਘ ਆਪਣੇ ਕੀਰਤਨ ਕਰਦੇ ਦੀ ਵੀਡੀਓ ਨਿਜੀ ਚੈਨਲ ਤੇ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਐਸਜੀਪੀਸੀ ਦੇ ਆਈਟੀ ਵਿੰਗ ਨੇ ਸਖ਼ਤ ਨੋਟਿਸ ਲਿਆ। ਜਿਸ ਤੋਂ ਬਾਅਦ ਐਸਜੀਪੀਸੀ ਦੇ ਸਕੱਤਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ, ਕੋਈ ਵੀ ਰਾਗੀ ਸਿੰਘ ਐਸਜੀਪੀਸੀ ਦੇ ਯੂਟਿਊਬ ਚੈਨਲ ਤੋਂ ਕੀਰਤਨ ਦੀ ਵੀਡੀਓ ਲੈ ਕੇ, ਆਪਣੇ ਨਿੱਜੀ ਚੈਨਲ ਤੇ ਨਾ ਪਾਵੇ ਅਤੇ ਜੇਕਰ ਅੱਗੇ ਤੋਂ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।