Akshay Kumar Bollywood: ਰੀਅਲ ਲਾਈਫ ਹੀਰੋ ਜਸਵੰਤ ਸਿੰਘ ਗਿੱਲ ਨੇ 6 ਘੰਟਿਆਂ ‘ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ, 65 ਮਜ਼ਦੂਰਾਂ ਦੀ ਜਾਨ ਬਚਾਈ ਸੀ।ਇਨ੍ਹਾਂ ਨੂੰ ਕੈਪਸੂਲ ਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।1989 ‘ਚ ਰਾਣੀਗੰਜ, ਕੋਇਲਾ ਖੇਤਰ ‘ਚ ਜਸਵੰਤ ਗਿੱਲ ਨੇ ਕਰੀਬ 65 ਮਜ਼ਦੂਰਾਂ ਦੀ ਜਾਨ ਬਚਾਈ ਸੀ।ਜਸਵੰਤ ਗਿਲ, ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਤੇ ਬੀਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋਈ ਹੈ।
ਇਸ ਸਮੇਂ ਦੇਸ਼ਭਰ ‘ਚ ਇੰਡੀਆ ਤੇ ਭਾਰਤ ਵਿਵਾਦ ਨੂੰ ਲੈ ਕੇ ਜਬਰਦਸਤ ਵਿਵਾਦ ਦੇਖਿਆ ਜਾ ਰਿਹਾ ਹੈ।ਸਿਆਸੀ ਗਲਿਆਰਿਆਂ ਤੋਂ ਸ਼ੁਰੂ ਹੋਏ ਇਸ ਵਿਵਾਦ ਦਾ ਅਸਰ ਹੁਣ ਫਿਲਮ ਜਗਤ ‘ਚ ਵੀ ਦੇਖਿਆ ਜਾ ਸਕਦਾ ਹੈ।ਅਜਿਹੇ ‘ਚ ਅਕਸ਼ੈ ਕੁਮਾਰ ਨੇ ਇੰਡੀਆ ਤੇ ਭਾਰਤ ਵਿਵਾਦ ਵਿਚਾਲੇ ਆਪਣੀ ਫਿਲਮ ਦਾ ਨਾਮ ਬਦਲਣ ਦਾ ਫੈਸਲਾ ਲਿਆ ਹੈ।ਉਨ੍ਹਾਂ ਨੇ ਆਪਣੀ ਅਪਕਮਿੰਗ ਫਿਲਮ ‘ਮਿਸ਼ਨ ਰਾਣੀਗੰਜ’: ਦਿ ਗ੍ਰੇਟ ਇੰਡੀਅਨ ਰੈਸਕਿਊ’ ਦਾ ਨਾਮ ਬਦਲਕੇ ‘ਮਿਸ਼ਨ ਰਾਣੀਗੰਜ: ਦਿ ਗ੍ਰੇਟ ਭਾਰਤ ਰੈਸਕਿਊ’ ਕਰ ਦਿੱਤਾ ਹੈ।
ਮੋਸ਼ਨ ਪੋਸਟਰ ਹੋਇਆ ਰਿਲੀਜ਼: ਜੋ ਮੋਸ਼ਨ ਪੋਸਟਰ ਐਕਟਰ ਨੇ ਸ਼ੇਅਰ ਕੀਤਾ ਹੈ, ਉਸ ‘ਚ ਉਹ ਮਾਇਨਿੰਗ ਇੰਜੀਨੀਅਰ ਜਸਵੰਤ ਸਿੰਘ ਗਿਲ ਦੇ ਅਵਤਾਰ ‘ਚ ਨਜ਼ਰ ਆ ਰਹੇ ਹਨ।ਇਹ ਫ਼ਿਲਮ ਜਸਵੰਤ ਤੇ ਉਨ੍ਹਾਂ ਦੀ ਬਹਾਦੁਰੀ ਦੀ ਕਹਾਣੀ ‘ਤੇ ਅਧਾਰਿਤ ਹੈ।ਸਾਲ 1989 ‘ਚ ਜਸਵੰਤ ਨੇ ਜ਼ਮੀਨ ਤੋਂ 350 ਫੁੱਟ ਹੇਠਾਂ ਫਸੇ 65 ਮਾਈਨਰਸ ਨੂੰ ਬਚਾਇਆ ਸੀ।ਪਰ ਆਖਿਰ ਇਹ ਜਸਵੰਤ ਸਿੰਘ ਗਿੱਲ ਅਸਲ ਜ਼ਿੰਦਗੀ ‘ਚ ਹੈ ਕੌਣ? ਇਹ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ…
ਕੌਣ ਹੈ ਰਿਅਲ ਜਸਵੰਤ ਸਿੰਘ ਗਿੱਲ? : ਰਿਅਲ ਲਾਈਫ ਹੀਰੋ ਜਸਵੰਤ ਸਿੰਘ ਗਿੱਲ ਨੇ 6 ਘੰਟਿਆਂ ‘ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ, 65 ਮਜ਼ਦੂਰਾਂ ਦੀ ਜਾਨ ਬਚਾਈ ਸੀ।ਇਨ੍ਹਾਂ ਨੂੰ ਕੈਪਸੂਲ ਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੇ।1989 ‘ਚ ਰਾਣੀਗੰਜ਼, ਕੋਲਾ ਖੇਤਰ ‘ਚ ਜਸਵੰਤ ਗਿੱਲ ਨੇ ਕਰੀਬ 65 ਮਜ਼ਦੂਰਾਂ ਦੀ ਜਾਨ ਬਚਾਈ ਸੀ।ਜਸਵੰਤ ਗਿਲ, ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਤੇ ਬੀਤੇ ਕੁਝ ਸਮਾਂ ਪਹਿਲਾਂ ਹੀ ਉਨਾਂ੍ਹ ਦੀ ਮੌਤ ਹੋਈ ਹੈ।ਅਕਸ਼ੈ ਕੁਮਾਰ ਫਿਲਮ ਦੇ ਰਾਹੀਂ ਮਰਹੂਮ ਜਸਵੰਤ ਸਿੰਘ ਗਿਲ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਲੈ ਕੇ ਆ ਰਹੇ ਹਨ।ਦੱਸਣਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਚੌਕ, ਜਸਵੰਤ ਗਿੱਲ ਦੇ ਨਾਮ ‘ਤੇ ਹੈ।ਉਨ੍ਹਾਂ ਨੂੰ ਸਰਵਉੱਤਮ ਜੀਵਨ ਰੱਖਿਆ ਪਦਕ ਉਪਾਧੀ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।
ਅਕਸ਼ੈ ਕੁਮਾਰ ਫਿਲਮ ਦੀ ਟੀਜ਼ਰ 7 ਸਤੰਬਰ ਨੂੰ ਰਿਲੀਜ਼ ਕਰਨ ਵਾਲੇ ਹਨ, ਜਿਸਦੇ ਲਈ ਉਹ ਬੇਹਦ ਐਕਸਾਈਟੇਡ ਹੈ।ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਚੁੱਕਾ ਹੈ।ਇਹ 6 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।ਫ਼ਿਲਮ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਨੇ ਸੰਭਾਲਿਆ ਹੈ, ਟੀਨੂੰ , ਅਕਸ਼ੈ ਦੇ ਨਾਲ ਫਿਲਮ ‘ਰੁਸਤਮ’ ‘ਚ ਵੀ ਕੰਮ ਕਰ ਚੁੱਕੇ ਹਨ।ਇਸ ਫਿਲਮ ‘ਚ ਪਰਿਣੀਤੀ ਚੋਪੜਾ, ਕੁਮੁਦ ਮਿਸ਼ਰਾ, ਪਵਨ ਮਲਹੋਤਰਾ, ਰਵੀ ਕਿਸ਼ਨ, ਵਰੁਣ ਬਦੋਲਾ, ਰਾਜੇਸ਼ ਸ਼ਰਮਾ, ਵਿਜੇਂਦਰ ਸਕਸੈਨਾ, ਅਨੰਤ ਮਹਾਦੇਵਨ, ਜਮੀਲ ਖਾਨ, ਸੁਧੀਰ ਪਾਂਡੇ, ਮੁਕੇਸ਼ ਭੱਟ ਤੇ ਓਮਕਾਰ ਦਾਸ ਮਾਨਿਕਪੁਰੀ ਵੀ ਨਜ਼ਰ ਆਉਣ ਵਾਲੇ ਹਨ।ਫਿਲਮ ਦੀ ਕਹਾਣੀ ਦੀਪਕ ਕਿੰਗ੍ਰਾਨੀ ਨੇ ਲਿਖੀ ਹੈ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਅੱਜ ਦੇ ਸਮੇਂ ‘ਚ ਆਪਣੀ ਫਿਲਮ ਓਐਮਜੀ 2 ਦੀ ਸਕਸੈਸ ਇਨਜੁਆਏ ਕਰ ਰਹੇ ਹਨ।ਸੈਕਸ ਐਜ਼ੂਕੇਸ਼ਨ ‘ਤੇ ਅਧਾਰਿਤ ਫਿਲਮ ਏ ਸਰਟੀਫਾਈਡ ਹੈ।ਪੰਚ ਫਲਾਪ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਨੇ 100 ਕਰੋੜ ਕਲੱਬ ‘ਚ ਸ਼ਾਮਿਲ ਹੋਣ ਵਾਲੀ ਫਿਲਮ ਦਿੱਤੀ ਹੈ।ਦਰਸ਼ਕਾਂ ਵਿਚਾਲੇ ਇਸ ਫਿਲਮ ਦੀ ਕਾਫੀ ਚਰਚਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h