ਤੇਜ਼ ਰਫਤਾਰ ਕਾਰ ਨੇ ਖੰਭਾ ਤੋੜਦੇ ਹੋਏ 2 ਲੋਕਾਂ ਨੂੰ ਟੱਕਰ ਮਾਰ ਦਿੱਤੀ, ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਖਰੜ ਵਿੱਚ ਵਾਪਰਿਆ। ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿੱਚ ਦੋ ਕਾਰ ਸਵਾਰ ਅਤੇ ਦੋ ਸੜਕ ਪਾਰ ਕਰਨ ਵਾਲੇ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਕਰੀਬ 2:30 ਵਜੇ ਖਰੜ ਤੋਂ ਲੁਧਿਆਣਾ ਵੱਲ ਜਾਂਦੇ ਸਮੇਂ ਇੱਕ ਤੇਜ਼ ਰਫ਼ਤਾਰ ਜਾਂ ਫਿਰ ਕਾਰ ਬੇਕਾਬੂ ਹੋ ਗਈ। ਕਾਰ ਹਾਈਵੇਅ ਦੇ ਵਿਚਕਾਰ ਸਟਰੀਟ ਲਾਈਟ ਦੇ ਖੰਭੇ ਨੂੰ ਤੋੜਦੀ ਹੋਈ ਡਿਵਾਈਡਰ ਦੇ ਉੱਪਰ ਜਾ ਚੜ੍ਹੀ।
ਇਸ ਦੌਰਾਨ ਹਾਈਵੇਅ ਪਾਰ ਕਰਨ ਲਈ ਡਿਵਾਈਡਰਾਂ ਵਿਚਕਾਰ ਖੜ੍ਹੇ ਦੋ ਵਿਅਕਤੀ ਵੀ ਇਸ ਕਾਰ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।







